Home

  News & Views

  Journal

  Seminars

  Publications

  I S C

  Research Projects

  About Us

  Contacts

Gur Panth Parkash

Gur Panth Parkash
by Rattan Singh Bhangoo
Translated by
Prof Kulwant Singh

 

BACK

  

ਜਪੁ ਬਾਣੀ ਦੇ ਅਧਿਐਨ ਪਸਾਰ
(ੴ ਦੇ ਵਿਸ਼ੇਸ਼ ਹਵਾਲੇ ਨਾਲ)
ਡਾ: ਗੁਰਮੇਲ ਸਿੰਘ*


ਹਥਲਾ ਮਨੋਰਥ ਜਪੁ ਬਾਣੀ ਸੰਬੰੰਧੀ ਪਾਪਤ ਅਧਿਐਨਾਂ ਦੇ ਪਸਾਰ ਦੀ ਦਿਸ਼ਾ ਬਾਰੇ ਮੁਢਲੀ ਜਾਣਕਾਰੀ ਹਾਸਿਲ ਕਰਨਾ ਹੈ। ਪਰਚੇ ਦੇ ਦੋ ਭਾਗ ਹਨ - ਪਹਿਲਾਂ ਭਾਗ ਪ੍ਰਾਪਤ ਅਧਿਐਨਾਂ ਬਾਰੇ ਇਕ ਸਰਸਰੀ ਦਿਸ਼ਾ-ਮੁਲਕ ਸਰਵੇਖਣ-ਨੁਮਾ ਖਾਕਾ ਉਸਾਰ ਕੇ ਅਧਿਐਨ ਦੀਆਂ ਵਿਿਭੰਨ ਦਿਸ਼ਾਵਾਂ ਚਿਤਰਨਾ ਹੈ, ਤਾਂ ਕਿ ਥੀਮ ਦੀ ਵਸਤੂ-ਸਥਿਤੀ ਦਾ ਬੋਧ ਹੋ ਸਕੇ। ਇਸ ਸੰਬੰਧੀ ੴ ਦੇ ਵਿਸ਼ੇਸ਼ ਹਵਾਲੇ ਨਾਲ ਵਿਚਾਰ ਕੀਤੀ ਗਈ ਹੈ। ਭਾਵੇਂ ੴ ਦੀ ਜਪੁ ਬਾਣੀ ਤੋਂ ਸੁੰਤਤਰ ਹੋਂਦ ਵੀ ਹੈ, ਪਰ ਜਪੁ/ ਬਾਣੀ ਅਧਿਐਨ ਪਰੰਪਰਾ ਦੇ ਹਰੇਕ ਅੰਗ ਵਿੱਚ ਜਪੁ ਵਿਚਾਰ ਤੋਂ ਪਹਿਲਾਂ ਮੂਲ ਮੰਤ੍ਰ ਦੇ ਇਸ ਦੈਵੀ ਚਿੰਨ੍ਹ (ੴ) ਨੂੰ ਵਿਚਾਰਾਧੀਨ ਕਰਨ ਦੀ ਬਲਬਾਨ ਮਰੰਪਰਾ ਮੌਜੂਦ ਹੈ, ਸੋ ਇਸੇ ਸੇਧ ਵਿੱਚ ੴਦੇ ਅਧਿਐਨ ਪਸਾਰਾਂ ਦੀ ਤਲਾਸ਼ ਹੀ ਜਪੁ (ਬਲਕਿ ਕਿਸੇ ਹਦ ਤਕ ਸਮੁਚੀ) ਬਾਣੀ ਦੇ ਅਧਿਐਨ ਪਸਾਰਾਂ ਦਾ ਭਾਨ ਕਰਵਾ ਦਿੰਦੀ ਹੈ। ਲੋੜੀਂਦੀ ਸਥਿਤੀ ਵਿਚ ਸੀਮਾ ਤੇ ਸੰਭਾਵਨਾ ਬਾਰੇ ਵੀ ਸੰਕੇਤ ਕੀਤਾ ਗਿਆ ਹੈ।
ੴ/ ਜਪੁ ਸੰਬੰਧੀ ਗਿਣਤੀ, ਪ੍ਰਕਾਰ ਤੇ ਸਰੂਪ ਵਜੋਂ ਐਨੇ-ਕੁ ਅਧਿਐਨ ਪ੍ਰਾਪਤ ਹਨ ਕਿ ਕਰੀਬਨ ਹਰੇਕ ਵਰਗ ਬਾਰੇ ਸੁਤੰਤਰ ਪਰਚੇ ਤੋਂ ਲੈ ਕੇ ਉਚ-ਪਧਰੀ ਉਪਾਧੀ-ਸਾਪੇਖ ਖੋਜ ਕਾਰਜ ਕੀਤੇ ਜਾਣ ਦੀ ਪੂਰੀ-ਪੂਰੀ ਸੰਭਾਵਨਾ ਬਣੀ ਹੋਈ ਹੈ। ਪਹਿਲਾਂ ਕੀਤੇ ਇਸ਼ਾਰੇ ਮੁਤਾਬਿਕ, ਇਥੇ ਪ੍ਰਾਪਤ ਅਧਿਐਨਾਂ ਦੀ ਦਿਸ਼ਾ ਬਾਰੇ ਜਾਣਕਾਰੀ ਹਾਸਿਲ ਕਰਨ ਦੀ, ਇਸ ਦ੍ਰਿਸ਼ਟੀ ਤੋਂ ਕੋਸ਼ਿਸ਼ ਕੀਤੀ ਹੈ ਕਿ ਸੰਬੰਧਿਤ ਵਰਗਾਂ ਬਾਰੇ ਮੁਢਲੀ ਜਾਣ-ਪਛਾਣ ਨੁਮਾ (ਪਰੲਪੳਰੳਟੋਰੇ) ਰੂਪ-ਰੇਖਾ ਉਘੜ ਆਵੇ। ਅਧਿਐਨ ਕਾਰਜਾਂ ਦੇ ਵਰਗ ਬਣਾਉਂਦਿਆਂ ਸੰਬੰਧਿਤ ਕਾਰਜ ਦੀ ਮੁਖ-ਸੁਰ ਜਾਂ ਸੁਭਾਅ ਨੂੰ ਅਧਾਰ ਬਣਾਇਆ ਹੈ; ਇਹ ਗੱਲ ਧਿਆਨ ਵਿਚ ਰਖਕੇ ਕਿ ਕਿਸੇ ਵੀ ਕਿਸਮ ਦੇ ਪ੍ਰਾਪਤ ਕਾਰਜ ਨੂੰ ਕਿਸੇ ਇਕ ਵਰਗ ਦੇ ਸ਼ਾਸਤਰੀ-ਬੰਦੇਜ਼ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਦੂਜੇ ਸ਼ਬਦਾਂ ਵਿਚ ਪ੍ਰਾਪਤ ਕਾਰਜ ਕਿਸੇ ਇਕ ਬਿੰਦੂ ਦੁਆਲੇ ਨਹੀਂ ਉਸਰੇ, ਉਹ ਇਕ ਤੋਂ ਵਧੇਰੇ ਖੇਤਰਾਂ ਵਲ ਪੈਰ ਪਸਾਰਦੇ ਹਨ। ਕਾਰਜਾਂ ਦੀ ਭਾਸ਼ਾ, ਸਮਾਂ, ਕਰਤਾ, ਆਰੂਪ (ਡੋਰਮੳਟ), ਵਿਸ਼ਾ-ਖੇਤਰ ਆਦਿ ਦਾ ਬਹੁਤਾ ਧਿਆਨ ਨਹੀਂ ਰਖਿਆ ਗਿਆ।


ਕਾਲ ਦੀ ਦ੍ਰਿਸ਼ਟੀ ਤੋਂ ਜਪੁ ਬਾਣੀ ਦਾ ਅਧਿਐਨ ਕਰੀਬਨ ਚਾਰ-ਕੁ-ਸਦੀਆਂ (1604 ਤੋਂ ਵਰਤਮਾਨ) ਤਕ ਫੈਲਿਆ ਹੋਇਆ ਹੈ। ਜੇ ਬਾਣੀ ਦੇ ਸਿਰਜਨ ਵਰ੍ਹਿਆਂ ਤੇ ਸੰਕਲਨ-ਕਾਲ ਨੂੰ ਵੀ ਸ਼ਾਮਿਲ ਕਰਨਾ ਹੋਵੇ ਤਾਂ ਇਹ ਨਿਰਸੰਦੇਹ ਇਕ ਸਦੀ ਹੋਰ ਪਿਛਾਂਹ (ਗੁਰੂ ਨਾਨਕ ਦੇਵ ਜੀ) ਤਕ ਵਧਾਇਆ ਜਾ ਸਕਦਾ ਹੈ। ਪੰਜ ਸਦੀਆਂ ਕਿਸੇ 'ਸਥਾਪਤੀ' ਲਈ ਘਟ ਤਾਂ ਨਹੀਂ ਹੁੰਦੀਆਂ, ਪਰ ਜੇ ਜੁਗ-ਪ੍ਰਸਥਿਤੀਆਂ ਅਨੁਕੂਲ ਨਾ ਹੋਣ ਤਾਂ ਐਨੇ-ਕੁ ਸਮੇਂ ਵਿਚ ਜੋ ਕੁਝ ਵੀ ਪ੍ਰਾਪਤ ਹੋਵੇ, ਉਸੇ ਨੂੰ ਹੀ ਦੁਰਲਭ ਤੇ ਰਤਨ ਅਮੋਲਕ ਸਮਝ ਕੇ ਸਬਰ ਕਰਨਾ ਪੈਂਦਾ ਹੈ, ਇਸ ਹਵਾਲੇ ਵਿਚ ਸਿੱਖ ਪੰਥ ਦੀਆਂ ਲੰਘੀਆਂ ਪੰਜ ਸਦੀਆਂ ਦੀਆਂ ਜੁਗ-ਪ੍ਰਸਥਿਤੀਆਂ ਦੇ ਪ੍ਰਸੰਗ ਵਿਚ ਜੇਕਰ ਇਸ ਸਮੇਂ ਦੇ ਅਧਿਐਨ ਕਾਰਜਾਂ ਦਾ ਮੁਲੰਕਣ ਕੀਤਾ ਜਾਵੇ ਤਾਂ ਇਹ ਗ਼ਨੀਮਤ ਹੈ, ਪਰ ਜੇਕਰ ਵਿਸ਼ਵ ਧਰਮਾਂ ਦੇ ਅਧਿਐਨ ਹਵਾਲੇ ਵਿਚ ਲੇਖਾ-ਜੋਖਾ ਕਰਾਂਗੇ ਤਾਂ ਨਤੀਜੇ ਇਕਦਮ ਉਲਟ ਨਿਕਲਣਗੇ।
ਭਾਸ਼ਾਈ ਦ੍ਰਿਸ਼ਟੀ ਤੋਂ ਜਪੁ ਬਾਣੀ ਸੰਬੰਧੀ ਅਧਿਐਨ ਹੁਣ ਬਹੁ-ਭਾਸ਼ਾਈ ਹੋ ਚੁਕਿਆ ਹੈ। ਭਾਰਤ ਦੀਆਂ ਇਲਾਕਈ/ਸਥਾਨਕ ਭਾਸ਼ਾਵਾਂ ਤੋਂ ਬਿਨ੍ਹਾਂ ਵਿਸ਼ਵ ਦੀਆਂ ਕਰੀਬਨ ਹਰੇਕ ਵਡੇਰੀਆਂ ਭਾਸ਼ਾਵਾਂ ਵਿਚ ਕਿਸੇ-ਨਾ-ਕਿਸੇ ਰੂਪ ਰਾਹੀਂ ਇਸ ਨੇ ਹਾਜ਼ਰੀ ਲਵਾ ਲਈ ਹੈ। ਭਾਵੇਂ ਇਸ ਤਥ ਨੂੰ ਪ੍ਰਵਾਨ ਕਰਨ ਵਿਚ ਕੋਈ ਉਜ਼ਰ ਨਹੀਂ ਕਿ ਨਿਰਸੰਦੇਹ ਇਹ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚ ਹੀ ਵਧੇਰੇ ਹੈ। ਇਨ੍ਹਾਂ ਵਿਚੋਂ ਵੀ ਪੰਜਾਬੀ ਨੂੰ ਨਿਰਸੰਕੋਚ ਇਕ ਦਰਜੇ ਉਤੇ ਰਖਿਆ ਜਾ ਸਕਦਾ ਹੈ।
ਜਪੁ ਅਧਿਐਨ ਦਾ ਭੂਗੋਲਿਕ ਘੇਰਾ ਵੀ ਹੁਣ (ਭਾਰਤੀ) ਪੰਜਾਬ ਨਹੀਂ ਰਿਹਾ। ਹੁਣ ਜਿਥੇ ਵੀ ਪੰਜਾਬੀ/ਸਿੱਖ ਵਸ ਗਏ ਰਹੇ, ਉਥੇ ਇਹ ਕਿਸੇ-ਨਾ-ਕਿਸੇ ਰੂਪ ਦੀ ਸ਼ਕਲ ਇਖਤਿਆਰ ਕਰ ਗਿਆ ਹੈ। ਇਕ ਮੋਟੇ ਜਿਹੇ ਅਨੁਮਾਨ ਮੁਤਾਬਿਕ ਵਿਸ਼ਵ ਦੇ ਕਰੀਬਨ 150-ਕੁ ਦੇਸਾਂ ਵਿਚ ਪੰਜਾਬੀ/ਸਿੱਖ ਵਸ ਰਹੇ ਹਨ, ਜਿਸਦਾ ਸਿਧਾ ਮਤਲਬ 150 ਦੇਸਾਂ ਵਿਚ ਜਕਤ ਅਧਿਐਨ ਦਾ ਕੋਈ ਅੰਗ ਉਥੇ ਹਾਜ਼ਰੀ ਲਾ ਰਿਹਾ ਹੈ। ਇਸੇ ਤਰ੍ਹਾਂ ਭਾਰਤ ਦੇ ਹਰੇਕ ਸੂਬੇ ਵਿਚ ਇਹ ਵਿਹਾਰਕ ਜਾਂ ਸਿਧਾਂਤਕ ਦਸਤਕ ਦੇ ਰਿਹਾ ਹੈ।
ਹੁਣ ਜਪੁ ਅਧਿਐਨ ਗੁਰਦੁਆਰਿਆਂ, ਧਰਮਸ਼ਾਲਾਵਾਂ, ਡੇਰਿਆਂ ਆਦਿ ਤੋਂ ਹੁੰਦਾ ਹੋਇਆ ਸਕੂਲਾਂ, ਕਾਲਜਾਂ, ਅਕਾਦਮੀਆਂ, ਇੰਸਟੀਚਿਊਟਾਂ, ਯੂਨੀਵਰਸਿਟੀਆਂ, ਐਡਵਾਂਸ ਸੈਂਟਰਾਂ ਆਦਿ ਤਕ ਪਹੁੰਚ ਗਿਆ ਹੈ। ਪਰੰਪਰਕ ਵੰਡ ਅਨੁਸਾਰ ਇਹ ਪਰੰਪਰਾਗਤ ਤੇ ਅਕਾਦਮਿਕ ਦੋਨਾਂ ਰੂਪਾਂ ਵਿਚ ਜਾਰੀ ਹੈ। ਕਿਤੇ ਇਸੇ ਨੇ ਅਧਿਆਪਨ ਦੀ ਸ਼ਕਲ ਲਈ ਹੈ, ਕਿਤੇ ਸਾਧਨਾ ਦੀ ਤੇ ਕਿਤੇ ਖੋਜੀ ਅਧਿਐਨ ਦੀ।
1.5 ਜੇਕਰ ਰੂਪ/ਆਰੂਪ (ਡੋਰਮੳਟ), ਬਣਤਰ ਜਾਂ ਵਿਧਾ (ਡੋਰਮ, ਗੲਨਰੲ) ਆਦਿ ਪਖੋਂ ਵੇਖੀਏ ਤਾਂ ਜਪੁ ਬਾਣੀ ਦਾ ਅਧਿਐਨ ਕਿਤਾਬਾਂ, ਥੀਸਿਸਾਂ, ਖੋਜ ਪਤ੍ਰਿਕਾਵਾਂ/ਪਰਚਿਆਂ, ਲੇਖਾਂ, ਕੋਸ਼ਾਂ, ਕੋਸ਼-ਅੰਦਰਾਜਾਂ, ਵਿਸ਼ਵਕੋਸ਼ਾਂ, ਟਿਪਣੀਆਂ, ਰਿਿਵਊਆਂ, ਕਾਨਫਰੰਸਾਂ/ਸੈਮੀਨਾਰਾਂ, ਪਰੋਸੀਡਿੰਗਾਂ ਆਦਿ ਹਰੇਕ ਵਿਧਾਗਤ ਰੂਪ ਵਿਚ ਪ੍ਰਾਪਤ ਹੋ ਜਾਂਦਾ ਹੈ। ਸਾਹਿਤ-ਇਤਿਹਾਸਾਂ, ਪਾਠ-ਪੁਸਤਕਾਂ ਆਦਿ ਦਾ ਭਾਗ ਬਣਨ ਤੋਂ ਬਿਨ੍ਹਾਂ ਨਿਰੋਲ ਸਾਹਿਤਕ-ਵਿਧਾਵਾਂ (ਕਾਵਿ, ਨਾਟਕ, ਸ੍ਵੈ-ਜੀਵਨੀਆਂ, ਨਾਵਲਾਂ ਆਦਿ) ਵਿਚ ਵੀ ਇਹ ਹਵਾਲੇ, ਪ੍ਰਭਾਵ, ਪ੍ਰਸੰਗ ਜਾਂ ਵਿਸ਼ੈਖ਼ਵਸਤੂ ਵਜੋਂ ਹਾਜ਼ਰ ਹੈ।
1.6 ਵਿਸ਼ਾ-ਵਸਤੂ ਦੀ ਦ੍ਰਿਸ਼ਟੀ ਤੋਂ ਇਹ ਅਧਿਐਨ ਹੁਣ ਕੇਵਲ ਟੀਕਾਵਾਂ, ਵਿਆਖਿਆਕਾਰੀ, ਫਲਸਫੇ ਜਾਂ ਧਰਮ-ਸਿਧਾਂਤੀ ਅਧਿਐਨਾਂ ਦੇ ਘੇਰੇ ਤਕ ਸੀਮਤ ਨਹੀਂ ਰਿਹਾ, ਇਹ ਸਮਾਜਕ, ਇਤਿਹਾਸਕ, ਸਭਿਆਚਾਰਕ, ਲੋਕ-ਯਾਨਿਕ, ਸਾਂਸਕ੍ਰਿਤਕ, ਕਲਾਤਮਕ ਆਦਿ ਸਮਾਜਕ ਵਿਿਗਆਨਾਂ ਦੇ ਨਾਲਖ਼ਨਾਲ ਕੁਦਰਤੀ-ਵਿਿਗਆਨਾਂ ਦੇ ਵਿਹੜੇ ਵਿਚ ਵੀ ਪੈਰ ਪਾ ਚੁਕਿਆ ਹੈ, ਭਾਵੇਂ ਇਹ ਸ਼ੁਰੂਆਤੀ ਦੌਰ ਦੇ ਚੋਣਵੇਂ ਬਿੰਦੂਆਂ ਦਾ ਜਾਣ-ਪਛਾਣੀ ਦੌਰ ਹੀ ਹੋਵੇ।
1.7 ਪਹੁੰਚ (ੳਪਪਰੋੳਚਹ) ਦ੍ਰਿਸ਼ਟੀਆਂ ਦੀ ਨਜ਼ਰ ਥਾਣੀ ਵੇਖਾਂਗੇ ਤਾਂ ਇਸ ਦਾ ਲੇਖਾ-ਜੋਖਾ ਕਰਨਾ ਜਾਂ ਇਸ ਖੇਤਰ ਨੂੰ ਸਮਝਣਾ ਕੋਈ ਸੌਖਾ ਜਿਹਾ ਕਾਰਜ ਨਹੀਂ। ਉਦਾਹਰਨ ਵਜੋਂ ਜੇਕਰ ਜਪੁ ਦੇ ਬਾਣੀਕਾਰ (ਗੁਰੂ ਨਾਨਕ ਦੇਵ ਜੀ) ਦੇ ਇਤਿਹਾਸ ਜਾਂ ਜੀਵਨ-ਮੂਲਕ ਪਖਾਂ ਨੂੰ ਸਾਹਮਣੇ ਰਖ ਕੇ ਹੋਏ ਕਾਰਜਾਂ ਵਲ ਝਾਤੀ ਮਾਰੀ ਜਾਵੇ ਤਾਂ ਕੇਵਲ ਗਿਣਤੀ ਪਖੋਂ ਨਿਰੋਲ ਪੰਜਾਬੀ/ਹਿੰਦੀ ਭਾਸ਼ਾਈ ਕਾਰਜਾਂ ਦਾ ਹੀ ਕੋਈ ਪਾਰਾਵਾਰ ਨਹੀਂ। ਗੁਰੂ ਨਾਨਕ ਦੇਵ ਜੀ ਸੰਬੰਧੀ ਕੇਵਲ ਪੰਜਾਬੀ ਕਾਰਜਾਂ ਦੀ ਸੂਚੀ (ਬਬਿਲੋਿਗਰੳਪਹੇ) ਤਿਆਰ ਕਰਨੀ ਹੀ ਦੁਰਪਠ ਕਾਰਜ ਹੈ।ਸਿੱਖ ਧਰਮ ਦੀਆਂ ਸੰਪਰਦਾਵਾਂ ਨਿਰਮਲੇ, ਉਦਾਸੀ ਆਦਿ ਵਿਦਵਾਨਾਂ ਦੇ ਕਾਰਜਾਂ ਬਾਰੇ ਕਿਵੇਂ ਜਾਣੀਏ? ਭਾਵ ਸੰਪਰਦਾਈ-ਪਹੰੁਚ ਆਦਿ ਪਖੋਂ ਹੋਏ ਕਾਰਜ ਵੀ ਗਿਣਤੀ/ਅਕਾਰ ਵਿਚ ਥੋੜੇ ਨਹੀਂ।
1.8 ਵਰਤਮਾਨ ਸਮੇਂ ਵਿਚ ਉਤਰਖ਼ਸਥਿਤੀਆਂ ਅਧੀਨ ਪੈਦਾ ਹੋਏ ਕਈ ਰੁਝਾਨ, ਵਾਦ ਜਾਂ ਸਿਧਾਂਤ, ਜਿਸ ਤਰ੍ਹਾਂ ਵਿਸ਼ਵ ਪਧਰ ਉਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਉਸੇ ਤਰ੍ਹਾਂ ਪੰਜਾਬੀ ਜਗਤ ਤੇ ਸਾਹਿਤ ਵਿਚ ਵੀ ਇਹ ਭਰਪੂਰ ਬਹਿਸ ਦਾ ਭਾਗ ਹਨ। ਗਿਣਤੀ ਪਖੋਂ ਤਾਂ ਇਹ ਕਾਫੀ ਹਨ, ਪਰ ਘਟ-ਗਿਣਤੀਆਂ, ਦਲਿਤ, ਵਾਤਾਵਰਣ, ਨਾਰੀਵਾਦ, ਬਹੁਲਤਾਵਾਦ, ਪੂਰਬਵਾਦ (ੋਰਇਨਟੳਲਸਿਮ) ਆਦਿ ਪੰਜ-ਸਤ 'ਰੁਝਾਨ' ਕਾਫ਼ੀ ਚਰਚਾ ਵਿਚ ਹਨ। ਪੰਜਾਬੀ ਅਧਿਐਨ ਦੇ ਹਵਾਲੇ ਨਾਲ ਜਪੁ-ਕੇਂਦਰਤ ਇਨ੍ਹਾਂ ਸਿਧਾਂਤਾਂ ਬਾਰੇ ਕਾਰਜ ਸਧਾਰਨ ਲੇਖਾਂ ਤੋਂ ਲੈ ਕੇ ਖੋਜ-ਨਿਬੰਧਾਂ ਤਕ ਪ੍ਰਾਪਤ ਹੋਣ ਲਗ ਪਏ ਹਨ। ਕਹਿਣ ਦਾ ਭਾਵ ਹੈ ਕਿ ਬਾਣੀ ਅਧਿਐਨ ਦਾ ਇਕ ਅਧਿਆਇ ਇਧਰ ਵੀ ਖੁਲ੍ਹ ਚੁਕਾ ਹੈ।
1.9 ਜੇਕਰ ਵਿਸ਼ਵਾਸ਼ਾਂ/ਧਰਮਾਂ ਜਾਂ ਦ੍ਰਿਸ਼ਟੀਕੋਣਾਂ ਦੀ ਵਰਗ-ਮੂਲਕ ਵੰਡ ਥਾਣੀ ਜਪੁ ਬਾਣੀ ਅਧਿਐਨ ਕਾਰਜ ਵੇਖੀਏ ਤਾਂ ਇਹ ਨਿਰੋਲ ਸਿੱਖਾਂ ਦੁਆਰਾ ਨਹੀਂ ਕੀਤੇ ਗਏ। ਇਨ੍ਹਾਂ ਵਿਚ ਹਿੰਦੂ, ਮੁਸਲਿਮ, ਪਾਰਸੀ, ਇਸਾਈ... ਗੱਲ ਕੀ ਹਰੇਕ ਉਘੀ ਸੰਪਰਦਾ ਤਕ ਦੇ ਵਿਅਕਤੀ/ਵਰਗ ਮਿਲਦੇ ਹਨ। ਧਰਮ-ਨਿਰਪਖ ਵਿਚਾਰਧਾਰਾਵਾਂ ਦੇ ਵਡੀ ਗਿਣਤੀ ਵਿਦਵਾਨ ਇਧਰ ਰੁਚਿਤ ਹਨ।
1.10 ਅਧਿਆਪਨ ਪਖੋਂ ਗੁਰਬਾਣੀ ਜਿਥੇ ਗੁਰਦੁਆਰਿਆਂ, ਧਰਮਸ਼ਾਲਾਵਾਂ, ਡੇਰਿਆਂ ਆਦਿ ਵਿਚ ਪਾਠ ਕਰਨ; ਸਾਧਨਾ ਜਾਂ ਸੰਥਯਾ ਰੂਪ ਵਿਚ ਕਾਰਜਸ਼ੀਲ ਹੈ, ਉਥੇ ਇਹ ਅਕਾਦਮਿਕ ਅਦਾਰਿਆਂ ਵਿਚ ਅਨੇਕ ਕੋਰਸਾਂ ਦੇ ਪਾਠ-ਕ੍ਰਮ ਦਾ ਹਿੱਸਾ ਹੈ। ਕਿਤੇ ਇਹ ਸਾਹਿਤ ਇਤਿਹਾਸ ਵਜੋਂ 'ਗੁਰਮਤਿ ਕਾਵਿਧਾਰਾ' ਦੇ ਰੂਪ ਵਿਚ, ਕਿਤੇ ਇਹ ਫਲਸਫਿਆਂ ਦੇ ਪਾਠ-ਕ੍ਰਮ ਵਿਚ 'ਦਰਸ਼ਨ' ਦੇ ਰੂਪ ਵਿਚ। ਧਰਮ-ਅਧਿਐਨਾਂ ਦੇ ਪਾਠ-ਕ੍ਰਮਾਂ ਵਿਚ ਇਹ ਅਧਿਐਨ ਬਣਤਰ, ਰੂਪ, ਦਰਸ਼ਨ ਵਜੋਂ ਹਾਜਰੀ ਲਵਾ ਰਿਹਾ ਹੈ। ਇਸੇ ਤਰ੍ਹਾਂ ਸਮਾਜਕ ਵਿਿਗਆਨਾਂ ਵਿਚ ਵੀ ਇਹ ਸੰਬੰਧਿਤ ਅਨੁਸ਼ਾਸ਼ਨ ਦੀ ਦ੍ਰਿਸ਼ਟੀ ਵਿਚ ਅਧਿਆਪਨ-ਅਧੀਨ ਹੈ। ਗੈਰ-ਅਕਾਦਮਿਕ ਅਦਾਰਿਆਂ (ਮਿਸ਼ਨਰੀ ਕਾਲਜਾਂ, ਅਕਾਦਮੀਆਂ) ਵਿਚ ਇਹ ਪੂਰੇ-ਸੂਰੇ ਕੋਰਸਾਂ ਦਾ ਭਾਗ ਹੈ।
ਫੁਟਕਲ ਵਜੋਂ ਐਨਾ ਕਹਿਣਾ ਹੀ ਵਾਜਿਬ ਹੈ ਕਿ ਹੁਣ ਅਨੇਕ ਖੇਤਰਾਂ ਵਿਚ ਜਪੁ ਬਾਣੀ ਅਧਿਐਨ ਦੇ ਅਧਿਆਇ ਖੁਲ੍ਹੇ ਹੋਏ ਹਨ। ਮੈਗਜ਼ੀਨਾਂ, ਪਤ੍ਰਿਕਾਵਾਂ, ਹਫਤਾਵਾਰੀ/ ਰੋਜ਼ਾਨਾ ਅਖਬਾਰਾਂ ਵਿਚਲੇ ਲੇਖਾਂ/ਪਰਚਿਆਂ ਨੂੰ ਤਾਂ ਸੂਚੀਬਧ ਕਰਨਾ ਵੀ ਮੁਸ਼ਕਿਲ ਹੈ। ਕੇਵਲ ਹਥਖ਼ਲਿਖਤਾਂ ਦਾ ਨੋਟਿਸ ਲੈਣਾ ਹੀ ਕਿਹੜਾ ਖਾਲਾ ਜੀ ਦਾ ਵਾੜਾ ਹੈ? ਕਹਿਣ ਦਾ ਸਾਰ-ਤਤ ਇਹ ਹੈ ਕਿ ਜਪੁ ਬਾਣੀ ਅਧਿਐਨ ਅਨਿਕ ਰੰਗਾਂ ਵਿਚ ਪਿਛਲੇ ਪੰਜ ਸੌ-ਸਾਲ ਤੋਂ ਅਨੇਕ ਸੀਮਾਵਾਂ ਤੇ ਸੰਭਾਵਨਾਵਾਂ ਲੈ ਕੇ ਸਾਡੇ ਸਨਮੁਖ ਹੈ। ਇਸ ਵਿਸ਼ਾਲ ਕੈਨਵਸ ਦੇ ਪ੍ਰਮੁੱਖ ਸਰੂਪਗਤ ਪਸਾਰ ਕਿਹੜੇ ਹਨ? ਉਹਨਾਂ ਦੀ ਨਿਸ਼ਾਨਦੇਹੀ ਅਗਲੇ ਭਾਗ ਵਿਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ੀੀ
ਇਤਿਹਾਸਕ ਦ੍ਰਿਸ਼ਟੀ ਤੋਂ ੴ ਜਾਂ ਜਪੁ ਜੀ ਸੰਬੰਧੀ ਪ੍ਰਾਪਤ ਮੁਢਲੇ ਅਧਿਐਨ ਇਸ ਦੀ ਮਹਾਨਤਾ, ਜਾਪ/ਸਿਮਰਨ/ਧਿਆਨ ਆਦਿ ਨਾਲ ਸੰਬੰਧਿਤ ਹਨ, ਜਿਹੜੇ ਵਿਸ਼ੇਸ਼ ਰੂਪ ਵਿਚ ਜਨਮਸਾਖੀਆਂ, ਗੁਰਬਿਲਾਸਾਂ, ਪੰਥ ਪ੍ਰਕਾਸ਼ਾਂ, ਗੋਸ਼ਟਾਂ ਆਦਿ ਵਿਚ ਟਿਪਣੀ ਜਾਂ ਸੰਦਰਭ ਰੂਪ ਰਾਹੀਂ ਪ੍ਰਾਪਤ ਹਨ। ਇਹ ਕਾਰਜ ਸਿਖ ਸਿਧਾਂਤ ਤੇ ਇਤਿਹਾਸ ਦੇ ਗੁਰਮੁਖੀ ਸਰੋਤ ਵਜੋਂ ਸਥਾਪਿਤ ਹਨ, ਇਸ ਲਈ ੴ ਇਹ ਜਪੁ ਜੀ ਦੇ ਉਚਾਰੇ/ਸਿਰਜੇ ਜਾਣ ਦੇ ਹਾਲਾਤ, ਸਮਾਂ, ਸਰੋਤ ਆਦਿ ਸੰਬੰਧੀ ਹਵਾਲੇ ਦੀ ਭੂਮਿਕਾ ਨਿਭਾਉਂਦੇ ਹਨ, ਮਿਸਾਲ ਲਈ ਜਨਮਸਾਖੀਆਂ ਵਿਚ ੴ ਦੇ ਕਰਤਾ ਗੁਰੂ ਨਾਨਕ ਦੇਵ ਜੀ ਅਤੇ ਇਸ ਦਾ ਉਚਾਰਨ ਸਮਾਂ/ਸਥਾਨ 'ਵੇਈਂ ਪ੍ਰਵੇਸ਼' ਦੀ ਦੈਵੀ-ਘਟਨਾ ਨਾਲ ਜੋੜਿਆ ਗਿਆ ਹੈ।
ਬਾਕੀ ਜਪੁ ਬਾਣੀ, ਇਤਿਹਾਸਕ ਸਰੋਤਾਂ ਦੀ ਸੂਚਨਾ ਅਨੁਸਾਰ ਵਖੋਖ਼ਵਖ ਸਮੇਂ, ਪ੍ਰਸਥਿਤੀਆਂ ਅਨੁਸਾਰ ਉਤਰੀ (ਰੲਵੲੳਲ) ਹੋਈ ਹੈ, ਜਿਸ ਨੂੰ ਆਪ ਹੀ ਗੁਰੂ ਨਾਨਕ ਦੇਵ ਜੀ ਨੇ ਲਿਖ ਕੇ ਸੁਰਖਿਅਤ ਕੀਤਾ ਤੇ ਕਰਤਾਰਪੁਰ ਵਿਖੇ ਆਪਣੇ ਜੀਵਨ ਦੇ ਆਖਰੀ ਪੜਾਅ ਵਿਚ ਭਾਈ ਲਹਣਾ (ਗੁਰੂ ਅੰਗਦ) ਜੀ ਦੁਆਰਾ (ਸੋਢੀ ਹਰਿ ਜੀ, 1651 ਈ. ਅਨੁਸਾਰ) 'ਮਰਯਾਦਾ' (ਸੇਸਟੲਮ) ਵਿਚ ਕਰਵਾਇਆ। ਇਸ ਤਰ੍ਹਾਂ ਇਸ ਬਾਣੀ ਨੂੰ ਗੁਰੂ ਨਾਨਕ ਜੀ ਨੇ ਕਰਤਾਰਪੁਰ ਵਿਖੇ ਜੀਵਨ ਦੇ ਆਖਰੀ ਸਮੇਂ (1532-39) ਵਿਚ, ਜਦੋਂ ਭਾਈ ਲਹਣਾ ਜੀ ਉਨ੍ਹਾਂ ਦੀ ਸ਼ਰਨ ਵਿਚ ਆਏ ਹੋਏ ਸਨ, ਅੰਤਿਮ ਰੂਪ ਵਿਚ ਤਰਤੀਬ ਬਧ ਕਰਵਾਇਆ। ਭਾਈ ਗੁਰਦਾਸ (1551-1636 ਈ.) ਦੀ ਗਵਾਹੀ ਅਨੁਸਾਰ ਇਹ ਬਾਣੀ ਗੁਰਸਿਖਾਂ ਦੇ ਨਿਤਨੇਮ ਦਾ ਭਾਗ ਇਸੇ ਸਮੇਂ ਤੋਂ ਹੀ ਬਣ ਗਈ:
ਫਿਿਰ ਬਾਬਾ ਆਇਆ ਕਰਤਾਰਪੁਰ...
ਸੋ ਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ ।
ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਕੀਤੀ ਗਈ ਪਹਿਲੀ ਗੁਰ-ਗਿਆਨ ਟਕਸਾਲ ਕਰਤਾਰਪੁਰ ਵਿਚ ਹੋਰ ਅਨੇਕ ਕਾਰਜਾਂ ਸਮੇਤ ਗੁਰਬਾਣੀ ਦੇ ਉਤਾਰੇ ਇਕ ਮੁਖ ਕਾਰਜ ਸੀ, ਜਿਹੜੇ ਭਾਈ ਲਹਣਾ (ਗੁਰੂ ਅੰਗਦ ਦੇਵ ਜੀ) ਦੀ ਦੇਖ-ਰੇਖ ਵਿਚ ਹੁੰਦੇ ਸਨ। ਇਥੇ ਬਹੁਤ ਸਾਰੇ ਲਿਖਾਰੀ ਇਸ ਮਹਾਨ ਕਾਰਜ ਨੂੰ ਲਗਾਤਾਰ ਕਰਦੇ ਸਨ। ਉਦਾਹਰਨ ਵਜੋਂ ਲਾਹੌਰ ਦਾ ਰਹਿਣ ਵਾਲਾ ਭਾਈ ਮਨਸੁਖ, ਕਰਤਾਰਪੁਰ ਵਿਖੇ ਗੁਰੂ ਨਾਨਕ ਜੀ ਕੋਲ ਤਿੰਨ ਸਾਲ ਰਿਹਾ, ਜਿਸ ਦਾ ਮੁਖ ਕਾਰਜ-ਸੇਵਾ ਪੋਥੀਆਂ ਲਿਖਣਾ ਹੀ ਸੀ: "ਤੀਨ ਬਰਸ ਬਾਬੇ ਕੋਲ ਰਹਿਆ॥...ਗੁਰੂ ਬਾਬੇ ਦੀ ਬਾਣੀ ਬਹੁਤ ਲਿਖੀਅਸੁ॥ ਪੋਥੀਆ ਲਿਖ ਲੀਤੀਓਸੁ" ; "ਤੀਨ ਬਰਸ ਜਾ ਰਹਿਆ ਤਾ ਗੁਰੂ ਬਾਬੇ ਕੀ ਬਾਣੀ ਬਹੁਤੁ ਲਿਿਖ ਕਰਿ ਪੋਥੀਆ (ਲਿਖੀ) ਲੀਤੀਆ॥"। ਇਸ ਤਰ੍ਹਾਂ ਹੋਰ ਬਾਣੀ ਸਮੇਤ ਜਪੁ ਬਾਣੀ ਦੇ ਉਤਾਰੇ ਸ਼ੁਰੂ ਹੋ ਗਏ। ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਜੀ ਇਹ ਸੇਵਾ ਖੁਦ ਵੀ ਕਰਦੇ ਰਹੇ। ਜਦੋਂ ਪੰਚਮ ਪਾਤਸ਼ਾਹ ਨੇ 'ਆਦਿ ਬੀੜ' ਦਾ ਸੰਪਾਦਨ (1601 ਈ. ਨੂੰ) ਆਰੰਭ ਕੀਤਾ ਤਾਂ "ਜਪੁ ਗੁਰੂ ਰਾਮਦਾਸ ਜੀਓ ਕੇ ਨਕਲ ਕਾ ਨਕਲ" ਹੀ ਉਨ੍ਹਾਂ ਨੇ ਪ੍ਰਾਪਤ ਕੀਤਾ ਤੇ ਸੰਪਾਦਨ ਸਮੇਂ ਇਸ ਨੂੰ ਸਭ ਤੋਂ ਮੁਢ ਵਿਚ ਰਖਿਆ।
ੴ ਜਾਂ ਜਪੁ ਸੰਬੰਧੀ ਕਿਸੇ ਵੀ ਰੂਪ ਵਿਚ ਪ੍ਰਾਪਤ ਪਿਛਲੇਰੇ ਲਗਪਗ ਸਾਰੇ ਅਧਿਐਨ ਉਕਤ ਸਵਾਲ ਤੋਂ ਹੀ ਆਪਣਾ ਅਧਿਐਨ ਸ਼ੁਰੂ ਕਰਦੇ ਹਨ ਤੇ ਇਸ ਦਾ ਅਧਾਰ ਮੁਖ ਰੂਪ ਵਿਚ ਉਕਤ ਸਰੋਤ ਹੀ ਬਣਦੇ ਹਨ। ਇਸ ਵੰਨਗੀ ਦੇ ਅਧਿਐਨ ਨੂੰ ਅਸੀਂ 'ਸਰੋਤ ਅਧਿਐਨ ਦਾ ਪਸਾਰ' ਨਾਮ ਦੇ ਸਕਦੇ ਹਾਂ। ਇਸ ਸੰਬੰਧੀ ਪ੍ਰਾਪਤ ਅਜਿਹੇ ਹਰੇਕ ਸੰਭਵ ਹਵਾਲੇ ਨੂੰ ਲਭਣ, ਵਿਸ਼ਲੇਸ਼ਣ, ਸੰਪਾਦਨ ਆਦਿ ਦੀ ਲੋੜ ਹੈ, ਕਿਉਂØਕ ਅਜਿਹਾ ਕਾਰਜ ਇਸ ਖੇਤਰ ਦੇ ਹਰੇਕ ਕਾਰਜ ਦਾ ਅਧਾਰ ਬਣਦਾ ਹੈ।
ੴ ਜਾਂ ਜਪੁ ਸੰਬੰਧੀ ਅਧਿਐਨ ਦੇ ਪਸਾਰ ਦੀ ਇਕ ਅਹਿਮ ਦਿਸ਼ਾ ਇਸ ਦੇ ਅਰਥਾਂ ਜਾਂ ਵਿਆਖਿਆ ਸੰਬੰਧੀ ਹੈ। ਇਤਿਹਾਸਕ ਕਾਲ-ਖੰਡ ਵਿਚ ਇਹ ਦਿਸ਼ਾ ਸਭ ਤੋਂ ਲੰਮੇਰੀ, ੴ ਦੇ ਸਿਰਜਣ ਵਰ੍ਹੇ ਤੋਂ ਵਰਤਮਾਨ ਤਕ, ਸੈਂਕੜੇ ਪਸਾਰਾਂ ਵਿਚ ਪਸਰੀ ਹੋਈ ਹੈ। ਇਸ ਦਿਸ਼ਾ ਦੇ ਭਵਿਖ ਵਿਚ ਫੈਲਣ ਦੀ ਹਮੇਸ਼ਾਂ ਸੰਭਾਵਨਾ ਬਣੀ ਰਹੇਗੀ। ਕਹਿਣ ਦਾ ਸਿਧਾ ਮਤਲਬ ਇਹ ਹੈ ਕਿ ਇਸ ਬਾਣੀ ਦੀ ਅਰਥ ਪ੍ਰਕ੍ਰਿਆ ਹਮੇਸ਼ਾਂ ਚਲਣ ਵਾਲਾ ਗਤੀਸ਼ੀਲ ਵਰਤਾਰਾ ਹੈ। ਅਧਿਐਨ ਦਾ ਇਹ ਪਸਾਰ ਸਮੁਚੀ ਗੁਰਬਾਣੀ ਦੇ ਹਰੇਕ ਟੀਕੇ/ਅਨੁਵਾਦ/ਅਧਿਐਨ ਤੇ ਅਨੇਕ ਸੁਤੰਤਰ ਅਧਿਐਨਾਂ ਦਾ ਵਿਸ਼ਾ ਰਿਹਾ ਹੈ। ਗਿਣਤੀ ਪਖੋਂ ਇਹ ਦਿਸ਼ਾ ਅਨਿਕ ਖੇਤਰਾਂ ਵਿਚ ਅਨੇਕ ਭਾਸ਼ਾਵਾਂ ਤੇ ਪਹੁੰਚਾਂ ਵਿੱਚ ਪ੍ਰਾਪਤ ਹੈ।
2.3 ਵਿਚਾਰਾਧੀਨ ਵਿਸ਼ੇ ਦੇ ਅਧਿਐਨ ਪਸਾਰ ਦੀ ਇਕ ਹਦ ਇਸ ੴ ਵਿਸ਼ੇਸ਼ ਦੇ ਉਚਾਰਨ ਨਾਲ ਜੁੜੀ ਹੋਈ ਹੈ। ੴ ਦਾ ਠੀਕ/ਸ਼ੁਧ ਉਚਾਰਨ ਕੀ ਹੈ? ਇਸ ਦਾ ਉਤਰ ਗੁਰੂ ਗ੍ਰੰਥ ਸਾਹਿਬ ਸੰਬੰਧੀ ਪ੍ਰਾਪਤ ਕਰੀਬਨ ਹਰੇਕ ਵਿਆਖਿਆ ਵਿਚ ਮੂਲ ਮੰਤ੍ਰ ਨੂੰ ਅਰਥਾਉਣ ਸਮੇਂ ਮਿਲ ਜਾਂਦਾ ਹੈ। ਇਸੇ ਤਰ੍ਹਾਂ ਗੁਰਬਾਣੀ ਉਚਾਰਨ ਸੰਬੰਧੀ ਲਿਖਤਾਂ ਵਿਚ ਵੀ ਕਿਤੇ-ਕਿਤੇ ਵੇਰਵੇ ਪ੍ਰਾਪਤ ਹਨ। ਇਸ ਬਾਰੇ ਇਕ-ਅਧ ਸੁਤੰਤਰ ਅਧਿਐਨ ਵੀ ਪ੍ਰਾਪਤ ਹੈ। ਉਂਞ ਇਸ ਦੇ 'ਉਚਾਰਨ' ਤੇ 'ਨਾਮਕਰਨ' ਵਿਚ ਭੇਦ ਕਰਨ ਦੀ ਕਿਤੇ ਵਿਸ਼ੇਸ਼ ਕੋਸ਼ਿਸ਼ ਵੇਖਣ ਵਿਚ ਨਹੀਂ ਆਈ। ਦੈਵੀ ਚਿੰਨ੍ਹ (ਠਹੲ ਸ਼ੇਮਬੋਲ ਧਵਿਿਨੲ) ਹੋਣ ਕਾਰਨ ਪਰੰਪਰਾ (ਭਾਈ ਗੁਰਦਾਸ ਜੀ ਵਿਸ਼ੇਸ਼) ਹੀ ਇਸ ਦੇ ਉਚਾਰਨ (ਇਕ/ਏਕ ਓਅੰਕਾਰ) ਦਾ ਫਿਲਹਾਲ ਇਕਮਾਤਰ ਅਧਾਰ ਹੈ।ਅਧਿਐਨ ਦੀ ਇਹ ਦਿਸ਼ਾ ਭਾਸ਼ਾ, ਵਿਆਕਰਣ, ਕੋਸ਼ ਆਦਿ ਨੂੰ ਵੀ ਸ਼ਾਮਿਲ ਕਰਦੀ ਹੈ। ਇਸ ਦਿਸ਼ਾ ਨੂੰ 'ਭਾਸ਼ਾਈ ਪਸਾਰ' ਦਾ ਨਾਂ ਦਿੱਤਾ ਜਾ ਸਕਦਾ ਹੈ।
2.4 ਅਧਿਐਨ ਦੀ ਇਕ ਦਿਸ਼ਾ 'ਮੂਲ ਮੰਤ੍ਰ' ਦੇ ਹਵਾਲੇ ਨਾਲ ੴ ਦੇ ਨਾਮਕਰਨ ਨਾਲ ਜੁੜੀ ਹੋਈ ਹੈ। ਇਸ ਨੂੰ 'ਸ਼ਬਦ' ਕਿਹਾ ਜਾਵੇ? ਸਮਾਸ ਜਾਂ ਸਿੰਬਲ? ਅਨੇਕ ਅਧਿਐਨ ਇਸ ਦਾ ਨਾਮਕਰਨ 'ਬੀਜ ਮੰਤ੍ਰ' ਕਰ ਕੇ ਰਾਜੀ ਹਨ। ਕਈ ਇਸ ਨੂੰ 'ਮੂਲ ਤਤ' ਕਹਿੰਦੇ ਹਨ।ਕਈ ਅਨੁਸਾਰ ਇਹ ਇਕ 'ਨਾਦ' ਹੈ; ਕਈ ਸਜਣ 'ਮੰਤ੍ਰ' ਸ਼ਬਦ ਉਤੇ ਇਤਰਾਜ਼ ਕਰਦੇ ਹੋਏ ਹੋਰ ਕਈ ਕੁਝ ਸੁਝਾਉਂਦੇ ਹਨ। ਇਸ ਦੇ ਉਲਟ ਕੁਝ 'ਮੰਤ੍ਰ' ਦਾ ਗੁਰਮਤਿ ਪਰਿਪੇਖ ਸਪਸ਼ਟ ਕਰਕੇ ਇਸੇ ਨੂੰ ਹੀ ਸਿਖੀ ਦਾ 'ਮੂਲ ਮੰਤ੍ਰ' ਕਹਿੰਦੇ ਹਨ। ਇਸ ਦਿਸ਼ਾ ਨੂੰ ਅਸੀਂ 'ਨਾਮਕਰਨ ਅਧਿਐਨ' ਦਾ ਨਾਂ ਦੇ ਸਕਦੇ ਹਾਂ। ਇਸ ਸੰਬੰਧੀ ਸੁਤੰਤਰ ਕਾਰਜ ਪ੍ਰਾਪਤ ਨਹੀਂ। ਹੋਰ ਕਿਸਮ ਦੇ ਅਧਿਐਨਾਂ ਵਿਚ ਇਹ ਇਕ 'ਛੋਟੇ ਭਾਗ' ਵਜੋਂ ਸਮਿਲਤ ਦਿਸ਼ਾ ਹੈ। 'ਨਾਮਕਰਨ ਅਧਿਐਨ' ਦਾ ਜੇ ਉਕਤ ਵਰਣਿਤ ਭਾਗ ਧਰਮ-ਸ਼ਾਸਤਰ (ਟਹੲੋਲੋਗੇ) ਨਾਲ ਜੁੜਿਆ ਹੈ ਤਾਂ ਇਸ ਦਾ ਹੀ ਇਕ ਦੂਸਰਾ ਪਾਸਾ ਭਾਸ਼ਾ ਵਿਿਗਆਨਕ (ਵਿਆਕਰਨਕ) ਹੈ, ਜਿਸ ਨੂੰ ਕਿਸੇ ਨਾਂਵ (ਸੰਗਿਆ), ਕਿਸੇ ਵਿਸ਼ੇਸ਼ਣ (ੳਦਜੲਚਟਵਿੲ) ਕਿਹਾ ਤੇ ਕਈ ਇਸ ਵਿਚ ਇਨ੍ਹਾਂ ਦੋਹਾਂ (ਨਾਂਵ, ਵਿਸ਼ੇਸ਼ਣ) ਦੇ ਤਤ ਵੇਖਦੇ ਤੇ ਕਈ ਦੋਹਾਂ ਨੂੰ ਹੀ ਰਦਦੇ ਹਨ। ਇਸ ਨੂੰ 'ੴ ਦੀ ਵਿਆਕਰਨਕ ਸ਼੍ਰੇਣੀ' ਦਾ ਨਾਂ ਦੇਣਾ ਸ਼ਾਇਦ ਠੀਕ ਰਹੇਗਾ।
ੴ ਦੇ ਅਧਿਐਨ ਦੀ ਦਿਸ਼ਾ ਦਾ ਇਕ ਹੋਰ ਪਸਾਰ ਇਸ ਦੀ ਬਣਤਰ ਸੰਬੰਧੀ ਹੈ। ੴ ਵਿਚ ਕੁਲ ਕਿੰਨੇ ਤਤ ਹਨ? ਕੀ ਇਹ ਦੋ ਤਤਾਂ (ñ+ਓ) ਦਾ ਜੋੜ ਹੈ ਜਾਂ ਤਿੰਨ (ñ+ਓ+Æ) ਦਾ? ਕਈ ਇਸ ਨੂੰ ਚਾਰ ਤਤਾਂ ਦਾ ਜੋੜ ਕਹਿਣਾ ਚਾਹੁੰਣਗੇ, ਜਿਸ ਵਿਚ ñ+ਓ+> (ਹੋੜਾ) ਤੇ +Æ (ਕਾਰ) ਦੀ ਹੋਂਦ ਮੰਨੀ ਗਈ ਹੈ। ਇਸ ਦੇ ਉਲਟ ਅਜਿਹੇ ਵਿਦਵਾਨ ਵੀ ਹਨ, ਜਿਹੜੇ ਇਸ ਨੂੰ ਧਰਮ-ਸ਼ਾਸਤਰੀ ਦ੍ਰਿਸ਼ਟੀ ਤੋਂ 'ਇਕਾਈ' (ੁਨਟਿ) ਵਜੋਂ ਵੇਖਦੇ ਹਨ। ਭਾਵ ੴ ਵਿਚ ਸਿਰਫ ਇਕੋ ਤਤ ਹੈ, ਉਹ ਇਸ ਦਾ ਆਪਣਾ-ਆਪਾ ਹੈ। ਇਸ ਵਿਸ਼ੇ ਬਾਰੇ ਕੋਈ ਸੁੰਤਤਰ ਜਾਂ ਵਿਸਤ੍ਰਿਤ ਕਾਰਜ ਪ੍ਰਾਪਤ ਨਹੀਂ। ਇਹ ਹੋਰ ਕਾਰਜਾਂ ਦਾ ਇਕ ਲਘੂ ਹਿਸਾ ਬਣ ਕੇ ਹੀ ਸਾਹਮਣੇ ਆਇਆ ਪਸਾਰ ਹੈ।
ਇਸੇ ਦਿਸ਼ਾ ਦਾ ਇਕ ਹੋਰ ਪਹਿਲੂ ਇਸ ਦੀ 'ਦਿਸ਼ਾ (ਦਮਿੲਨਸੋਿਨ) ਸੰਬੰਧੀ ਵੀ ਹੈ। ਕੀ ਇਹ ਦੋ ਦਿਸ਼ਾਵੀ (ਟਾੋ-ਦਮਿੲਨਸੋਿਨਸ) ਹੈ, ਤਿੰਨ ਜਾਂ ਵਧੇਰੇ ਹੈੴ ਭਾਵ 'ਕਾਰ' (Æ) ਦੀ ਦਿਸ਼ਾ ਸਜੇ (à) ਪਾਸੇ ਹੈ ਜਾਂ ਪਿਛੇ ਵਲ (á) ਨੂੰ ਜਾਂਦੀ ਹੈ। ਇਸ ਦਿਲਚਸਪ, ਪਰ ਗੰਭੀਰ ਪਹਿਲੂ ਨੂੰ ਅਤਿ ਗੰਭੀਰਤਾ ਸਹਿਤ ਇਕ-ਅਧ ਥਾਂ ਅਧਿਐਨ-ਵਿਸ਼ਾ ਵੀ ਬਣਾਇਆ ਗਿਆ ਹੈ। ਸਮੁਚੀ ਜਪੁ ਬਾਣੀ ਦੇ ਹਵਾਲੇ ਨਾਲ ਇਹ ਸਵਾਲ ਉਸ ਦੀ ਅੰਗ-ਗਿਣਤੀ ਨਾਲ ਵਿਚਾਰਾਧੀਨ ਹੋ ਜਾਂਦਾ ਹੈ, ਭਾਵ ਜਪੁ ਦੇ ਕੁਲ ਕਿੰਨੇ ਅੰਗ ਹਨ, ਕੀ ਇਸ ਵਿੱਚ ਮੂਲ ਮੰਤ੍ਰ ਸ਼ਾਮਿਲ ਕਰਨਾ ਚਾਹੀਦਾ ਹੈ? ਕੀ ਸਲੋਕਾਂ ਨੂੰ 38 ਪਾਉੜੀਆਂ ਵਿੱਚ ਗਿਿਣਆ ਜਾਵੇ ਜਾਂ ਵੱਖਰਾਝ ਆਦਿ। ਘੇਰੇ ਵਜੋਂ ਇਹ (ਗੁਰਬਾਣੀ) ਆਰਥੋਗ੍ਰਾਫ਼ੀ ਦੀ ਅਧਿਐਨ-ਵਸਤੂ (ੋਬਜੲਚਟ ੋਡ ਸਟੁਦੇ) ਹੈ। ਇਸ ਦਿਸ਼ਾ ਦਾ ਸੌਖਾ ਸਿਰਲੇਖ 'ਬਣਤਰੀ ਅਧਿਐਨ' ਹੋ ਸਕਦਾ ਹੈ।
ਇਕਾ-ਦੁਕਾ ਸਵਾਲ ਇਸ ਬਾਣੀ ਦੀ ਪ੍ਰਮਾਣਿਕਤਾ ਨੂੰ ਲੈ ਕੇ ਵੀ ਉਠਾਏ ਗਏ ਹਨ। ੴ (ਜਾਂ ਪੂਰੇ ਮੂਲ ਮੰਤ੍ਰ) ਵਿਸ਼ੇਸ਼ ਸੰਬੰਧੀ ਇਹ ਕਿਹਾ ਗਿਆ ਕਿ ਇਸ ਨੇ ਵਿਕਾਸ ਕੀਤਾ ਹੈ, ਪਰ ਸਿਖ ਧਰਮ, ਇਤਿਹਾਸ, ਪਰੰਪਰਾ ਤੇ ਵਿਸ਼ਵਾਸ਼ ਵਿਚ ਇਹ 'ਵਿਗਸਿਆ' ਹੈ, 'ਵਿਕਸਿਤ' ਨਹੀਂ ਹੋਇਆ। ਅਧਿਐਨ ਦੀ ਇਸ ਦਿਸ਼ਾ ਨੂੰ 'ਇਤਿਹਾਸਕ ਅਧਿਐਨ' ਕਹਿਣਾ ਦਰੁਸਤ ਰਹੇਗਾ।
ਅਧਿਐਨ ਪਸਾਰ ਦੀ ਇਕ ਮੁਲਵਾਨ ਦਿਸ਼ਾ ਜਪੁ ਦੇ ਵਿਸ਼ੇਸ਼ ਕਰਕੇ ੴ ਦੇ ਅਨੁਵਾਦ ਤੇ ਲਿਪੀਅੰਤਰਨ ਵਲ ਜਾਂਦੀ ਹੈ।ਅਨੁਵਾਦ ਦਾ ਸੰਬੰਧ 'ਵਿਆਖਿਆ' ਨਾਲ ਹੈ ਅਤੇ ਇਹ 'ਅਰਥ' ਕੇਂਦਰਤ ਮਸਲਾ ਹੈ, ਇਹ ਇਕ ਤਰ੍ਹਾਂ ਵਿਆਖਿਆਤਮਕ ਪਸਾਰ ਹੀ ਹੈ। ਦੂਜੇ ਪਾਸੇ ਲਿਪੀਅੰਤਰਨ ਦਾ ਸੰਬੰਧ 'ਲਿਪੀ' ਨਾਲ ਹੈ ਤੇ ਇਹ 'ਧੁਨੀ' ਕੇਂਦਰਤ ਮਸਲਾ ਹੈ। ਦੋਨਾਂ ਦਾ ਸੰਬੰਧ ਭਾਵੇਂ ਬਹੁ-ਭਾਸ਼ਾਵਾਂ ਤੇ ਬਹੁ-ਲਿਪੀਆਂ ਨਾਲ ਜੁੜਿਆ ਹੈ, ਪਰ ਵਧੇਰੇ ਕਰਕੇ ਇਹ ਹਿੰਦੀ/ਅੰਗਰੇਜ਼ੀ (ਦੇਵਨਾਗਰੀ/ ਰੋਮਨ) ਤਕ ਸੀਮਿਤ ਹੈ। ਸਮੁਚੇ ਗੁਰੂ ਗ੍ਰੰਥ ਸਾਹਿਬ ਜਾਂ ਜਪੁ ਬਾਣੀ ਦੇ ਅਨੁਵਾਦਾਂ ਵਿਚ ਇਸ ਪਸਾਰ ਦੀ ਅਨੁਵਾਦ ਦਿਸ਼ਾ ਚਲਦੀ ਹੈ ਤੇ ਦੇਵਨਾਗਰੀ/ਰੋਮਨ ਜਾਂ ਕੁਝ ਹੋਰ ਲਿਪੀਆਂ ਵਿਚਲੇ ਲਿਪੀ-ਚਿੰਨ੍ਹਾਂ ਵਿਚ ਲਿਪੀਅੰਤਰਨ ਦੀ। (ੴ ਦਾ ਅੰਗਰੇਜ਼ੀ ਵਿਸ਼ੇਸ਼) ਅਨੁਵਾਦ ਕਿਵੇਂ ਹੋਵੇ? ਇਸ ਬਾਰੇ ਤਾਂ ਕੁਝ ਸੁਤੰਤਰ ਪਰਚੇ-ਨੁਮਾ ਕਾਰਜ ਪ੍ਰਾਪਤ ਹੋ ਜਾਂਦੇ ਹਨ , ਪਰ ਲਿਪੀਅੰਤਰਨ ਕਿਵੇਂ ਹੋਵੇ? ਇਸ ਬਾਰੇ ਸਿਰਫ਼ ਦੋ ਹੀ ਸੰਖੇਪ ਪਰਚੇ/ਟ੍ਰੈਕਟ ਪ੍ਰਾਪਤ ਹਨ, ਉਹ ਵੀ ਦੇਵਨਾਗਰੀ ਦੇ ਹਵਾਲੇ ਵਿਚ।
ਇਸੇ ਤਰ੍ਹਾਂ ੀਫਅ (ੀਨਟੲਰਨੳਟੋਿਨੳਲ ਫਹੋਨੲਟਚਿਸ ਅਲਪਹੳਬੲਟ) ਵਿਚ ਕਿਵੇਂ ਲਿਪੀਅੰਤਰਨ ਹੋਵੇ? ਇਸ ਬਾਰੇ ਵੀ ਕੋਈ ਪੁਖਤਾ ਦਿਸ਼ਾ-ਨਿਰਦੇਸ਼ ਦੇਣ ਵਾਲਾ ਕਾਰਜ ਪ੍ਰਾਪਤ ਨਹੀਂ। ਇਥੇ ਹਥਲੇ ਵਿਸ਼ੈ-ਖੇਤਰ ਤੋਂ ਬਾਹਰ ਜਾ ਕੇ ਇਕ ਤਥ ਵਲ ਧਿਆਨ ਦਿਵਾਉਣਾ ਜਰੂਰੀ ਜਾਪਦਾ ਹੈ ਕਿ ੴ ਇਕ ਦੈਵੀ ਚਿੰਨ੍ਹ (ਠਹੲ ਸ਼ੇਮਬੋਲ ਧਵਿਿਨੲ) ਹੈ; ਇਸ (ਠਹੲ ਸ਼ੇਮਬੋਲ) ਦਾ ਲਿਪੀਅੰਤਰਨ ਨਹੀਂ ਹੋ ਸਕਦਾ, ਇਸ ਦੀ ਵਿਆਖਿਆ ਤਾਂ ਹੋ ਸਕਦੀ ਹੈ, ਨਾਮਕਰਨ ਤੇ ਕਿਸੇ ਹਦ ਤਕ ਉਚਾਰਨ ਵੀ ਦਸਿਆ ਜਾ ਸਕਦਾ ਹੈ, ਪਰ ਚਿੰਨ੍ਹ ਕਦੇ ਵੀ ਅਨੁਵਾਦੇ ਜਾਂ ਲਿਪੀਅੰਤਰਤ ਨਹੀਂ ਹੁੰਦੇ। ੴ ਅਧਿਐਨ ਦੀ ਇਸ ਦਿਸ਼ਾ ਬਾਰੇ ਉਲੇਖਯੋਗ ਸੁਤੰਤਰ ਕਾਰਜ ਪ੍ਰਾਪਤ ਨਹੀਂ। ਇਸ ਗੰਭੀਰ ਪਹਿਲੂ ਬਾਰੇ ਨਿਠ ਕੇ ਵਿਚਾਰਨ ਦੀ ਲੋੜ ਹੈ।
ਇਸ ਅਧਿਐਨ ਦੀਆਂ ਅਨੇਕ ਦਿਸ਼ਾਵਾਂ ਹੋਰ ਵੀ ਹਨ, ਪਰ ਸਾਰੀਆਂ ਦਾ ਵਰਣਨ ਨਾ ਇਥੇ ਸੰਭਵ ਹੈ, ਨਾ ਹੀ ਲੋੜ ਤੇ ਨਾ ਹੀ ਸਮਾਂ ਤੇ ਬੋਧ ਸਾਥ ਦਿੰਦੇ ਹਨ, ਫੁਟਕਲ ਵਜੋਂ ਕੁਝ ਹੋਰ ਦਿਸ਼ਾਵਾਂ ਇਸ ਤਰ੍ਹਾਂ ਨਿਸ਼ਾਨਦੇਹ ਹੋ ਸਕਦੀਆਂ ਹਨ:
1 ਮੰਗਲਾਚਰਨ ਦੇ ਹਵਾਲੇ ਨਾਲ ਬਾਣੀ ਵਿਚ ਇਸ ਦਾ ਲਿਖਤ ਤੇ ਪੜ੍ਹਨ/ਉਚਾਰਨ ਸਥਾਨ ਨਿਰਧਾਰਤ ਕਰਨ ਵਾਲੀ ਦਿਸ਼ਾ। ਇਸ ਬਾਰੇ ਕਾਫੀ ਸਾਰਾ ਸੁਤੰਤਰ ਅਧਿਐਨ ਪ੍ਰਾਪਤ ਹੈ।
2 ਸਮੁਚੀ ਬਾਣੀ ਉਤੇ ਜਪੁ ਤੇ ੴ ਦੇ ਪ੍ਰਭਾਵ ਬਾਰੇ ਜਾਂ ਉਹ ਅਧਿਐਨ ਜਿੰਨ੍ਹਾਂ ਵਿਚ ਇਹ ਚਿਤਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਪੁ ਦੀ ਸਮੁਚੀ ਬਾਣੀ ਵਿਚ ਕਿਵੇਂ, ਕਿਉਂ ਤੇ ਕਿਹੜੇ ਪ੍ਰਸੰਗ ਵਿਚ 'ਵਿਆਖਿਆ' (ਸਹਜ ਵਿਆਖਿਆ) ਹੋਈ ਹੈ। ਅਧਿਐਨ ਦੀ ਇਸ ਦਿਸ਼ਾ ਬਾਰੇ ਸੁਤੰਤਰ ਪਰਚੇ/ਲੇਖ ਪ੍ਰਾਪਤ ਹਨ।
3 ਤੁਲਨਾਤਮਿਕ ਅਧਿਐਨ ਦਾ ਉਹ ਪਸਾਰ, ਜਿਹੜਾ ਮੁਖ ਰੂਪ ਵਿਚ ਤਿੰਨਖ਼ਚਾਰ ਦਿਸ਼ਾਵਾਂ ਵਿਚ ਫੈਲਦਾ ਹੈ: ਇਕ ਇਸ ਨੂੰ ਪਰੰਪਰਾ ਦਾ ਹਿਸਾ/ਭਾਗ ਮੰਨ ਕੇ ਚਲਦਾ ਹੈ, ਦੂਜਾ ਇਸ ਦੀ ਸੁਤੰਤਰ ਹੋਂਦ ਪ੍ਰਵਾਨਦਾ ਹੈ ਅਤੇ ਤੀਜਾ ੴ ਦੀ ਹੋਰ ਧਰਮ-ਗ੍ਰੰਥਾਂ ਦੇ ਚਿੰਨ੍ਹਾਂ ਨਾਲ ਤੁਲਨਾ ਕਰਦਾ ਹੈ।
4 ਅਧਿਐਨ ਦੀ ਇਕ ਦਿਸ਼ਾ 'ਮੂਲ ਮੰਤ੍ਰ' ਦੇ ਅਕਾਰ ਹਵਾਲੇ ਵਿਚ ਇਸ ਦੇ ਪੂਰੇ ਪ੍ਰਮਾਣਿਕ ਸਰੂਪ ਬਾਰੇ ਵੀ ਹੈ। ਕੁਝ ਸਜਣ 'ੴ ਤੋਂ ਗੁਰਪ੍ਰਸਾਦਿ' ਤਕ ਮੰਨਦੇ ਹਨ ਤੇ ਕੁਝ 'ਨਾਨਕ ਹੋਸੀ ਭੀ ਸਚੁ' ਤਕ, ਇਸ ਬਾਰੇ ਪ੍ਰਮਾਣਿਕ ਵਿਚਾਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਵਲੋਂ ਭੇਟਾ ਰਹਿਤ ਛਾਪੇ ਟ੍ਰੈਕਟ ਵਿਚ ਮਿਲ ਜਾਂਦੀ ਹੈ।
ਉਪਰੋਕਤ ਦੇ ਸਾਰ ਵਜੋਂ ਫਿਰ ਦੁਹਰਾ ਦੇਣਾ ਕੁਥਾਂ ਨਹੀਂ ਕਿ ਜਪੁ ਦੇ ਅਧਿਐਨ ਪਸਾਰ ਅਨਿਕ ਦਿਸ਼ਾਵੀ ਹਨ। ਕਈਆਂ ਬਾਰੇ ਸੁਤੰਤਰ ਕਾਰਜ ਪ੍ਰਾਪਤ ਹਨ; ਕਈਆਂ ਬਾਰੇ ਮਾਤਰ ਇਕ ਅਧ-ਟਿਪਣੀ ਵੀ ਮੁਸ਼ਕਿਲ ਨਾਲ ਲਭਦੀ ਹੈ। ਜੇਕਰ ਸਾਰਿਆਂ ਵਿਚੋਂ ਗਿਣਤੀ, ਅਕਾਰ, ਸਰੂਪ ਆਦਿ ਵਜੋਂ ਅਧਿਕ ਪਸਾਰ ਵੇਖਣਾ ਹੋਵੇ ਤਾਂ ਉਹ ਅਰਥਾਂ ਜਾਂ ਵਿਆਖਿਆ ਦਾ ਵੇਖਿਆ ਜਾ ਸਕਦਾ ਹੈ, ਇਹ ਪਸਾਰ ਅਗੋਂ ਵੀ ਬਹੁ-ਦਿਸ਼ਾਵੀ ਹੈ। ਇਸੇ ਤਰ੍ਹਾਂ ਬਾਕੀ ਹਰੇਕ ਪਸਾਰ ਜਿਥੇ ਇਕ ਦੂਸਰੇ ਨਾਲ ਅੰਤਰ-ਸੰਬੰਧਿਤ ਹਨ, ਉਥੇ ਆਪਣੇ-ਆਪ ਵਿਚ ਸੁਤੰਤਰ ਵੀ ਹਨ। ਭਾਸ਼ਾ ਦੀ ਦ੍ਰਿਸ਼ਟੀ ਤੋਂ ਪੰਜਾਬੀ ਤੇ ਅੰਗਰੇਜ਼ੀ ਵਿਚ ਕਾਰਜ ਵਧੇਰੇ ਹਨ, ਹਿੰਦੀ ਵਿਚ ਵੀ ਕੁਝ ਗੁਜ਼ਾਰੇ ਜੋਗੇ ਹਨ, ਪਰ ਭਾਰਤੀ ਤੇ ਹੋਰ ਵਿਦੇਸ਼ੀ ਭਾਸ਼ਾਵਾਂ ਵਿਚ ਗੇਣਵੇਂ ਹੀ ਹਨ।
ਅਕਾਦਮਿਕ ਸਤਰ ਦੀ ਦ੍ਰਿਸ਼ਟੀ ਤੋਂ ਉਪਾਧੀ-ਸਾਪੇਖ ਤੇ ਨਿਰਪੇਖ ਦੋਵੇਂ ਕੰਮ ਪ੍ਰਾਪਤ ਹੁੰਦੇ ਹਨ, ਪਰ ਮੌਲਿਕਤਾ ਵਿਰਲਿਆਂ ਵਿਚ ਹੀ ਹੈ। ਅਧਿਐਨ ਸੰਬੰਧੀ ਅਗੇ ਤੁਰਨ ਤੋਂ ਪਹਿਲਾਂ ਜਰੂਰੀ ਹੈ ਕਿ ਪ੍ਰਾਪਤ ਸਮੁਚੀਆਂ ਦਿਸ਼ਾਵਾਂ ਦਾ ਸਰਵੇਖਣ ਤੇ ਲੇਖਾ-ਜੋਖਾ ਕਰ ਲਿਆ ਜਾਵੇ, ਤਾਂ ਹੀ ਕੋਈ ਨਵੀਂ ਅੰਤਰ-ਦ੍ਰਿਸ਼ਟੀ ਪ੍ਰਾਪਤ ਹੋਵੇਗੀ। ਅਧਿਐਨ ਦਿਸ਼ਾਵਾਂ ਤੇ ਉਨ੍ਹਾਂ ਦਾ ਲੇਖਾ-ਜੋਖਾ 'ਜਪੁ' ਜੀ ਜਾਂ ਹੋਰ ਬਾਣੀਆਂ ਦੇ ਹਵਾਲੇ ਤੋਂ ਬਿਨ੍ਹਾਂ ਸਮੁਚੇ ਗੁਰੂ ਗ੍ਰੰਥ ਸਾਹਿਬ ਸੰਬੰਧੀ ਵੀ ਪਛਾਣਨ/ਤਲਾਛਣ ਦੀ ਜਰੂਰਤ ਹੈ। ਧਿਆਨ ਦੇਣ ਯੋਗ ਹੈ ਕਿ ਇਸ ਕਾਰਜ ਦੀ ਦਿਸ਼ਾ ਦਾ ਰੁਖ ਸਮੁਚੇ ਗੁਰੂ ਗ੍ਰੰਥ ਸਾਹਿਬ ਦੇ ਟੀਕੇ/ਅਨੁਵਾਦ/ਕੋਸ਼ ਦੇ ਹਵਾਲੇ ਤੋਂ ਜਪੁ ਜੀ ਟੀਕੇ/ਅਨੁਵਾਦ/ਕੋਸ਼ ਰਾਹੀਂ ਹੁੰਦਾ ਹੋਇਆ, ਮੂਲ ਮੰਤ੍ਰ ਰਾਹੀਂ ਨਿਰੋਲ ੴ ਨੂੰ ਕੇਂਦਰਿਤ ਕਰਦਾ ਹੈ। ਇਥੇ ਸੁਤੰਤਰ ੴ / ਜਪੁ ਨੂੰ ਕੇਂਦਰਤ ਕਰਨ ਵਾਲੇ ਕਾਰਜਾਂ ਦੀ ਅਧਿਐਨ ਦਿਸ਼ਾ ਬਾਰੇ ਹੀ ਤਿਲਖ਼ਫੁਲ ਵਿਚਾਰ ਕੀਤੀ ਗਈ ਹੈ।
ੱੱੱ
ਹਵਾਲੇ

1 ਕੁਝ ਕੀਤੇ ਵੀ ਗਏ ਹਨ, ਜਿਵੇਂ: ਡਾ: ਜੋਗਿੰਦਰ ਸਿੰਘ, ਜਪੁਜੀ ਦੇ ਟੀਕ : ਸਮੀਖਿਆਤਮਕ ਅਧਿਐਨ, ਪਟਿਆਲਾ, 1981; ਲ ਖਰਿਪੳਲ ਸ਼ਨਿਗਹ, ਘੁਰੁ ਂੳਨੳਕ ਝੳਪੁਜ ਿ: ਅ ਧੲਸਚਰਪਿਟਵਿੲ ਭਬਿਲੋਿਗਰੳਪਹੇ, ਫੁਨਜੳਬ ਿੂਨਵਿੲਰਸਟਿੇ, ਫੳਟੳਿਲੳ, 1990; ਨਰੇਂਦਰਪਾਲ ਸਿੰਘ ਕਪੂਰ, ਸੰਤ ਕਾਵਯ ਜਪੁ ਜੀ ਔਰ ਟੀਕਾ ਪਰੰਪਰਾ, ਕੁਰਕਸ਼ੇਤਰ, 2003 (ਹਿੰਦੀ) ਆਦਿ.

2 ਡਾ. ਹਰਨਾਮ ਸਿੰਘ ਸ਼ਾਨ ਦੀ ਪੁਸਤਕ ਗੁਰੂ ਨਾਨਕ ਦਾ ਸ਼ਾਹਕਾਰ ਜਪੁਜੀ, (ਪੰਜਾਬ ਯੂਨੀਵਰਸਿਟੀ, ਚੰਡੀਗਡ੍ਹ 1990, ਦੂਜੀ ਵਾਰ, ਪੰਨੇ ñਖ਼ñõ; ñø÷ਖ਼òññ) ਵਿਚ'ਂ ਉਕਤ ਸੁਭਾਅ ਦਾ ਕਰੀਬਨ ਹਰੇਕ ਹਵਾਲਾ ਲਭਿਆ$ਦੇਖਿਆ ਜਾ ਸਕਦਾ ਹੈ; ਹੋਰ ਵੇਖੋ:ਡਾ. ਦਰਸ਼ਨ ਸਿੰਘ, 'ਜਪੁ ਅਵਤਰਣ:ਇਕ ਪੁਨਰ ਵਿਚਾਰ', ਧਰਮ ਅਧਿਐਨ ਅਤੇ ਸਿਖ ਅਧਿਐਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2008, ਪੰਨੇ 112-25.
3 ਪੁਰਾਤਨ ਜਨਮਸਾਖੀ, (ਸੰਪਾ.) ਭਾਈ ਵੀਰ ਸਿੰਘ, ਅੰਮ੍ਰਿਤਸਰ, 1926, ਪੰਨੇ ñ÷-ø.
4 ñ/óø
5 ਪੁਰਾਤਨ ਜਨਮਸਾਖੀ, ôñ/ñôô
6 ਆਦਿ ਸਾਖੀਆਂ, òñ/öñ
7 ਕੁਝ ਪ੍ਰਮੁਖ ਸਰਵੇਖਣਾਂ ਲਈ ਵੇਖੋ, "ਫਰਟਿੳਮ ਸ਼ਨਿਗਹ, 'ਠਹੲ ੀਨਟੲਰਪਰੲਟੳਟੋਿਨਸ ੋਡ ੰੋੋਲ ੰੳਨਟਰੳ', ਓਣਪਲੋਰਨਿਗ ਸ਼ੋਮੲ ਸ਼ਕਿਹ ਠਹੲਮੲਸ, ਸ਼ਨਿਗਹ ਭਰੋਟਹਸ., ਅਮਰਟਿਸੳਰ, 2006, ਪਪ.37-60; ਧੳਵਨਿਦੲਰ ਸ਼ਨਿਗਹ ਛਹੳਹੳਲ, 'ਠਹੲ ਛੋਮਮੲਨਚਨਿਗ ੜੲਰਸੲ ੋਡ ਟਹੲ ਅੳਦ ਘੁਰੁ ਘਰੳਨਟਹ ਸ਼ੳਹਬਿ', ੂਨਦੲਰਸਟੳਨਦਨਿਗ ਸ਼ਕਿਹਸਿਮ, ਵੋਲ. 2, ਨੋ. 1, ਝੳਨ.-ਝੁਨੲ, 2000, ਪ.8."
8 ਕੇਵਲ ੴ ਦੇ ਵਿਿਭੰਨ ਅਰਥ-ਪਖਾਂ ਬਾਰੇ ਪਰਚਿਆਂ/ਲੇਖਾਂ ਦੀ ਗਿਣਤੀ ਦਾ ਕੋਈ ਅੰਤ ਨਹੀਂ, ਸੁਤੰਤਰ ਪੁਸਤਕਾਂ ਵੀ 50-60 ਤੋਂ ਉਪਰ ਹੋਣਗੀਆਂ, ਕੁਝ ਵੇਖੋ:ਫਰੋਡ. ਫਰਟਿੳਮ ਸ਼ਨਿਗਹ (ਓਦ). ਸ਼ਕਿਹ ਛੋਨਚੲਪਟ ੋਡ ਟਹੲ ਧਵਿਿਨੲ, ਘੁਰੁ ਂੳਨੳਕ ਧੲਵ ੂਨਵਿੲਰਸਟਿੇ, ਅਮਰਟਿਸੳਰ, 2002 (2ਨਦ); ਸ ਭਗਤ ਸਿੰਘ ਵੇਦੀ, ਮੂਲ ਮੰਤ੍ਰ ਦੀ ਪੁਨਰ ਵਿਆਖਿਆ, ਪੰਜਾਬੀ ਪਬਲੀਕੇਸ਼ਨ, ਪਟਿਆਲਾ 1994; ਗਿ. ਜਗਤਾਰ ਸਿੰਘ ਜਾਚਕ, ੴ ਦਰਪਣ, ਸਿੰਘ ਬ੍ਰਦਰਜ਼, ਅੰਮ੍ਰਿਤਸਰ, 2008; ਮਿ। ਜਡਾਗਠ ਜਤਝਭ, ਠਓ; ਠਝ੍ਰਞ ਜਤਠਗਘਚ ਬਗਡਮਘਢ (2014), ਡਾ: ਵਿਕਰਮ ਸਿੰਘ, ਮੂਲ ਮੰਤ੍ਰ ਸਿਮਰਣੁ ਪਰਵਾਣੈ (2014); ਗਿ. ਮੁਖਤਿਆਰ ਸਿੰਘ ਸਾਰੰਗ (ਰੋਪੜ), ਮੂਲਮੰਤ੍ਰ ਤਤ ਨਿਰਣੈ ਆਦਿ।
9 ਵੇਖ':ਖਰਿਪੳਲ ਸ਼ਨਿਗਹ, ਘੁਰੁ ਂੳਨੳਕ ਝੳਪੁਜ ਿ: ਅ ਧੲਸਚਰਪਿਟਵਿੲ ਭਬਿਲੋਿਗਰੳਪਹੇ, ਫੁਨਜੳਬ ਿੂਨਵਿੲਰਸਟਿੇ, ਫੳਟੳਿਲੳ, 1990.
10 ਜਿਵੇਂ: ਨਿਰਮਲ ਸਿੰਘ ਕਲਸੀ, ਬੀਜ ਮੰਤ੍ਰ ਦਰਸ਼ਨ, ਸਿੰਘ ਬ੍ਰਦਰਜ਼, ਅੰਮ੍ਰਿਤਸਰ, 1996, ਪੰਨੇ 28-33.
11 ਡਾ. ਵਿਕਰਮ ਸਿੰਘ, ਮੂਲ ਮੰਤ੍ਰ ਸਿਮਰਣੁ ਪਰਵਾਣੈ (2014), ਾਾਾ.ਪੳਨੲਨਮੋਨਸਿਮ.ਚੋਮ; ਾਾਾ.ੳਲਲਨਿੋਨੲਸਿਮ.ਨੲਟ
12 ਜਿਵੇਂ: ਘੁਰਬਹੳਗੳਟ ਸ਼ਨਿਗਹ, 'ੌਨ ਠਰੳਨਸਲੳਟਨਿਗ ਝੳਪੁਜ ਿ: ੍ਹੲਟੲਰੋਗੲਨਜ਼ਿਿਨਗ ਠਹਰੋੁਗਹ ਠਰਲਿੲਚਟਚਿਸ' ਠਹੲ ਝੋੁਰਨੳਲ ੋਡ ੍ਰੲਲਗਿਿੋੁਸ ਸ਼ਟੁਦਇਸ, ਵੋਲ.ਣਣਣ,ਿ ਨੋਸ.1-2, ਸਪਰਨਿਗ-ਉਟੁਮਨ,2000, ਪਪ.124-29.
13 ਜਿਵੇਂ: ਫਰੋਡ. ਫਰਟਿੳਮ ਸ਼ਨਿਗਹ, 'ਠਰੳਨਸਲਟਿੲਰੳਟੋਿਨ ੋਡ ਘੁਰੁ ਘਰੳਨਟਹ ਸ਼ੳਹਬਿ ਨਿਟੋ ਧੲਵੳਨੳਗੳਰ ਿਸ਼ਚਰਪਿਟ' ਝੋੁਰਨੳਲ ੋਡ ਸ਼ਕਿਹ ਸ਼ਟੁਦਇਸ, ਵੋਲ. ਵਿ, ਨੋ.1, 1977, ਪ.5; ੰਕ- ਗਜਦਹਜਰ ਡਲੳ?ਕ॥ ਣਤ:ਚਕ.ਕਹ ਦਕ ੁਕਣਜਹ ਡੇੀ;ੳਰਜ.ਕ॥ ਬੂਲ਼ੜਹੜੱ;ਾੜ ਵਕਥ+ ਡਲ।ਕ ਲ਼ੜੰਹੰ+॥ ਪੳੰਹਣੴ+॥ 2002-
14 ਵੇਖੋ ਪ੍ਰਿੰ. ਹਰਿਭਜਨ ਸਿੰਘ, ਗੁਰਬਾਣੀ ਸੰਪਾਦਨ ਨਿਰਣੈ, ਸਤਿਨਾਮ ਪ੍ਰਕਾਸ਼ਨ ਚੰਡੀਗੜ੍ਹ, 1989, ਵਿਚਲਾ ਪਹਿਲਾ ਭਾਗ।
15 ਠੳਰੳਨ ਸ਼ਨਿਗਹ, 'ਠਹੲ ੀਨਡਲੁੲਨਚੲ ੋਡ ੰੁਲ ੰੳਨਟਰੳ ੋਨ ਘੁਰਬੳਨ'ਿ, ਸ਼ਕਿਹ ਛੋਨਚੲਪਟ ੋਡ ਠਹੲ ਧਵਿਿਨੲ, (ੲਦ.), ਫਰਟਿੳਮ ਸ਼ਨਿਗਹ, ਘੁਰੁ ਂੳਨੳਕ ਧੲਵ ੂਨਵਿੲਰਸਟਿੇ, ਅਮਰਟਿਸੳਰ, 2002 (2ਨਦ ੲਦ.), ਪਪ.149-54.
16 ਜਿਵੇਂ : ਡਾ. ਨਵਰਤਨ ਕਪੂਰ, 'ੴ ਅਤੇ ਉਸ ਦੇ ਪਰਿਆਇ: ਵੇਦਾਂ ਤੋਂ ਗੁਰਮਤਿ ਤਕ', ਨਾਨਕ ਪ੍ਰਕਾਸ਼ ਪਤ੍ਰਿਕਾ, ਦਸੰਬਰ 2008, ਪੰਨੇ 11-24; ਸ਼ਾੳਮ ਿਸ਼ਾੳਰੋੋਪੳਨੳਨਦੳ, ੀਖ ੌਨਕੳਰ, ੰੁਮਬੳ,ਿ 1999 (2ਨਦ ੲਦ.) ਆਦਿ.
17 ਡਾ. ਵਿਕਰਮ ਸਿੰਘ, ਮੂਲ ਮੰਤਰ ਦਾ ਪ੍ਰਮਾਣਿਕ ਸਰੂਪ, ਧਰਮ ਪ੍ਰਚਾਰ ਕਮੇਟੀ, ਅੰਮ੍ਰਿਤਸਰ, 1996

 

 

¤

   


©Copyright Institute of Sikh Studies, 2021, All rights reserved.