Home
News & Views
Journal
Seminars
Publications
I S C
Research Projects
About Us
Contacts
Gur Panth Parkash
by Rattan Singh Bhangoo
Translated by
Prof Kulwant Singh
|
|
BACK
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਸਾਂਭ ਸੰਭਾਲ ਅਤੇ ਅਧਿਐਨ-ਅਧਿਆਪਨ (ਸੰਥਿਆ) ਦੀਆਂ ਮੁਢਲੀਆਂ ਟਕਸਾਲਾਂ: ਇਤਿਹਾਸਕਵਿਵਰਨ
ਡਾ ਗੁਰਮੇਲ ਸਿੰਘ
*
ਵਿਚਾਰਾਧੀਨ ਵਿਸ਼ੇ ਦੇ ਸੰਕਲਪ ਦਾ ਸੰਬੰਧ ਇਤਿਹਾਸ ਨਾਲ ਹੈ ਅਤੇ ਇਹ ਸੰਕਲਪ ਇਸ ਸਵਾਲ ਨਾਲ ਸੰਬੰਧ ਰਖਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਥਵਾ ਗੁਰਬਾਣੀ ਦੀ ਸਾਂਭ-ਸੰਭਾਲ ਅਤੇ ਇਸ ਦਾ ਪਾਠ, ਅਧਿਐਨ, ਸਿਖਣ-ਸਿਖਾਉਣ ਆਦਿ ਦਾ ਸਿਲਸਿਲਾ ਕਿਵੇਂ ਹੁੰਦਾ ਰਿਹਾ, ਕਿਥੇ ਹੁੰਦਾ ਰਿਹਾ ਅਤੇ ਸਾਡੇ ਤਕ ਬਾਣੀ ਪਾਠ ਦੀ ਇਹ ਪਰੰਪਰਾ ਕਿਵੇਂ ਪਹੁੰਚੀ, ਆਦਿ। ਗੁਰਬਾਣੀ ਸੰਬੰਧੀ ਮੁਢਲੇ ਜੋ ਵੀ ਕਾਰਜ- ਅਧਿਐਨ, ਸੰਥਿਆ, ਪਾਠ, ਸੰਭਾਲ, ਉਤਾਰੇ, ਵਿਆਖਿਆ - ਆਦਿ ਦੇ ਹੁੰਦੇ ਰਹੇ, ਉਨ੍ਹਾਂ ਦਾ ਕੇਂਦਰ ਗੁਰੂ ਸਾਹਿਬਾਨ ਦੁਆਰਾ ਸਥਾਪਿਤ ਕੇਂਦਰੀ ਸਥਾਨ ਸਨ, ਜਿਹੜੇ ਇਕ ਟਕਸਾਲ ਦੀ ਤਰ੍ਹਾਂ ਕਾਰਜਸ਼ੀਲ ਸਨ। 'ਟਕਸਾਲ' ਦਾ ਸੰਬੰਧ ਭਾਵੇਂ ਸਿੱਕੇ ਢਾਲਣ/ਘੜਨ ਵਾਲੀ ਥਾਂ ਦਸਿਆ ਜਾਂਦਾ ਹੈ, ਪਰ ਸਿਖ ਸਿਧਾਂਤ ਅਨੁਸਾਰ ਜਿਥੇ ਸਬਦੁ ਦੁਆਰਾ ਜੀਵਨ ਘੜੇ ਗਏ ਜਾਂ ਘੜੇ ਜਾਂਦੇ ਹਨ, ਉਹ ਟਕਸਾਲ ਅਖਵਾਉਂਦੀ ਹੈ।੧ ਗੁਰਬਾਣੀ ਸੰਥਿਆ, ਪਾਠ, ਉਤਾਰਾ, ਅਧਿਐਨ ਆਦਿ ਦੇ ਕਿਸੇ ਵੀ ਪਖ ਨਾਲ ਸੰਬੰਧਿਤ ਮੁਢਲੇ ਕਾਰਜ ਜਿਹੜੇ - ਕਰਤਾਰਪੁਰ, ਖਡੂਰ, ਗੋਇੰਦਵਾਲ, ਅੰਮ੍ਰਿਤਸਰ ਅਤੇ ਦਮਦਮੇ ਸਾਹਿਬ ਸਥਾਪਿਤ ਹੋਈਆਂ ਟਕਸਾਲਾਂ ਦੁਆਰਾ ਕੀਤੇ ਗਏ, ਇਤਿਹਾਸ ਵਿਚ ਉਨ੍ਹਾਂ ਦਾ ਜ਼ਿਕਰ ਉਸ ਤਰ੍ਹਾਂ ਨਹੀਂ ਮਿਲਦਾ, ਜਿਵੇਂ ਕਿ ਮਿਲਣਾ ਚਾਹੀਦਾ ਹੈ, ਜਾਂ ਜਿਵੇਂ ਵਿਅਕਤੀਗਤ ਅਤੇ ਸੰਪਰਦਾਵਾਂ- ਉਦਾਸੀ, ਨਿਰਮਲੇ, ਸੇਵਾਪੰਥੀਆਂ ਆਦਿ ਬਾਰੇ ਮਿਲਦਾ ਹੈ। ਇਥੇ ਇਸ ਪਰਚੇ ਰਾਹੀਂ ਇਹ ਜਾਣਨਾ ਸਾਡੀ ਗਿਆਨ-ਜਗਿਆਸਾ ਦਾ ਭਾਗ ਹੈ ਕਿ ਛਾਪੇਖਾਨੇ, ਆਵਾਜਾਈ ਅਤੇ ਹੋਰ ਆਧੁਨਿਕ ਸਹੂਲਤਾਂ ਦੀ ਅਣਹੋਂਦ ਵਿਚ ਕਿਸ ਤਰ੍ਹਾਂ ਗੁਰਮੁਖਿ-ਜਗਿਆਸੂਆਂ ਨੇ ਉਤਾਰਿਆਂ/ਵਿਆਖਿਆਵਾਂ ਦੇ ਕਾਰਜ ਕਰ ਕੇ, ਨਿਜੀ ਜਾਂ ਸੰਸਥਾਈ ਜਤਨਾਂ ਰਾਹੀਂ ਪਵਿਤਰ ਬਾਣੀ ਦੀ ਸੰਭਾਲ ਕਰ ਕੇ ਇਸ ਨਾਮ ਰੂਪੀ 'ਸਤੁ ਸੰਤੋਖੁ ਵੀਚਾਰੁ' ਦੇ 'ਥਾਲੁ' ਨੂੰ ਮਨੁਖ ਜਾਤੀ ਦੇ ਭੁੰਚਣ, ਪਾਠ ਲਈ ਪਰੋਸਿਆ, ਅਤੇ ਇਹ ਮਹਾਂ ਜਤਨ ਟਕਸਾਲਾਂ ਬਿਨਾਂ ਹੋਰ ਕਿਥੇ-ਕਿਥੇ ਹੁੰਦੇ ਰਹੇ। ਵਿਸ਼ੈ-ਸੁਭਾਅ ਕਾਰਨ ਹਥਲੀ ਪਹੁੰਚ (aਪਪਰੋaਚਹ) ਇਤਿਹਾਸਕ ਅਤੇ ਵਿਵਰਣਾਤਮਕ (ਹਸਿਟੋਰਚਿaਲ ਫ਼ ਦeਸਚਰਪਿਟਵਿe) ਕਿਸਮ ਦੀ ਹੈ। ਇਥੇ ਸਮਾਂ, ਜਤਨ, ਸਰੋਤ ਅਤੇ ਪਰਚਾ ਸੀਮਾ ਆਦਿ ਕਾਰਨ ਕੁਝ ਮੁਢਲੇ ਵੇਰਵੇ ਹੀ ਪੇਸ਼ ਕੀਤੇ ਗਏ ਹਨ।
ਸਾਡੇ ਵਿਸ਼ੇ ਨਾਲ ਸੰਬੰਧਿਤ ਵੇਰਵੇ ਸਾਨੂੰ ਮੁਖ ਰੂਪ ਵਿਚ ਚਾਰ ਪ੍ਰਕਾਰ ਦੇ ਸਰੋਤਾਂ ਤੋਂ ਪ੍ਰਾਪਤ ਹੁੰਦੇ ਹਨ:
(੧) ਇਤਿਹਾਸਕ ਸੁਭਾਅ ਦੇ ਗੁਰਮੁਖੀ ਗ੍ਰੰਥ
(੨) ਮੌਖਿਕ
(੩) ਬਹੁ-ਪ੍ਰਕਾਰੀ (ਗੁਰਮੁਖੀ) ਹਥ-ਲਿਖਤਾਂ ਅਤੇ
(੪) ਗੁਰੂ ਗ੍ਰੰਥ ਸਾਹਿਬ ਦੇ ਹਥ-ਲਿਖਤ ਸਰੂਪ
ਸਾਡੀਆਂ ਟਕਸਾਲਾਂ ਅਤੇ ਉਥੇ ਹੁੰਦੇ ਸੰਥਿਆ, ਪਾਠ, ਅਧਿਐਨ-ਅਧਿਆਪਨ, ਗੁਰਬਾਣੀ ਸਾਂਭ-ਸੰਭਾਲ ਅਤੇ ਅਧਿਐਨ ਕਰਨ ਵਾਲੇ ਸੰਥਿਆਕਾਰਾਂ/ਅਧਿਐਨਕਾਰਾਂ/ਉਤਾਰਾਕਾਰਾਂ/ ਲਿਖਾਰੀਆਂ ਆਦਿ ਦੇ ਜੀਵਨ ਵੇਰਵਿਆਂ ਲਈ ਸਾਡੇ ਕੋਲ ਮੁਲਵਾਨ ਸਰੋਤ ਗੁਰਮੁਖੀ ਦੇ ਇਤਿਹਾਸਕ ਗ੍ਰੰਥ ਹਨ, ਜਿਨ੍ਹਾਂ ਵਿਚੋਂ ਭਾਈ ਗੁਰਦਾਸ-ਵਾਰਾਂ, ਜਨਮਸਾਖੀਆਂ, ਗੁਰਬਿਲਾਸ, ਮਹਿਮਾ ਪ੍ਰਕਾਸ਼, ਬੰਸਾਵਲੀਆਂ, ਸਿਖਾਂ ਦੀ ਭਗਤਮਾਲਾ, ਸੌ ਸਾਖੀ, ਪੰਥ ਪ੍ਰਕਾਸ਼, ਸ੍ਰੀ ਗੁਰੁ ਪਦ-ਪ੍ਰੇਮ ਪ੍ਰਕਾਸ਼, ਸੂਰਜ ਪ੍ਰਕਾਸ਼, ਗੁਰੂ ਕੀਆਂ ਸਾਖੀਆਂ, ਹੁਕਮਨਾਮੇ ਆਦਿ ਪ੍ਰਮੁਖ ਹਨ। ਮੌਖਿਕ ਸਰੋਤਾਂ ਵਿਚ ਡੇਰਿਆਂ, ਟਕਸਾਲਾਂ ਆਦਿ ਦੇ ਗਦੀਦਾਰ ਮਹੰਤਾਂ; ਹਥ-ਲਿਖਤ ਭੰਡਾਰ ਸਥਾਨਾਂ ਦੇ ਰਖ-ਰਖਾਵ ਕਰਨ ਵਾਲੇ ਸਜਣਾਂ ਅਤੇ ਇਸ ਖੇਤਰ ਨਾਲ ਜੁੜੇ ਵਿਦਵਾਨ ਹਨਦ ਸੂਚਨਾ ਦਾ ਇਹ (ਮੌਖਿਕ) ਬੜਾ ਕੀਮਤੀ ਸਰੋਤ ਹੈ, ਜਿਸ ਸੰਬੰਧੀ ਸਾਡੀਆਂ ਜ਼ਿੰਮੇਵਾਰ ਧਿਰਾਂ ਬਹੁਤਾ ਕੁਝ ਨਹੀਂ ਕਰ ਸਕੀਆਂ ਅਤੇ ਇਹ ਸਰੋਤ ਜਿਥੇ ਬਹੁਤ ਕੁਝ ਅਤੀਤ ਦਾ ਹਿਸਾ ਬਣ ਚੁਕਿਆ ਹੈ, ਉਥੇ ਰਹਿੰਦਾ-ਖੁੰਹਦਾ ਇਕ ਸਮੇਂ ਵਿਸ਼ੇਸ਼ ਉਤੇ ਆ ਕੇ ਹਮੇਸ਼ਾ ਲਈ ਬੀਤੇ ਦੇ ਗਰਭ ਵਿਚ ਚਲਾ ਜਾਵੇਗਾ। ਇਸੇ ਤਰ੍ਹਾਂ ਹੋਰ (ਪੰਜਾਬੀ/ਹਿੰਦੀ) ਸਾਹਿਤ ਨਾਲ ਸੰਬੰਧਿਤ ਹਥ-ਲਿਖਤਾਂ ਵਿਚੋਂ ਵੀ ਵੇਰਵੇ ਮਿਲ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਕਈ ਹਥ-ਲਿਖਤ ਉਤਾਰਿਆਂ ਦੇ ਅਰੰਭ/ਅਖੀਰ ਉਤੇ ਹੋਰ ਕਈ ਵੇਰਵਿਆਂ (ਜੋਤੀ-ਜੋਤਿ ਸਮਾਵਨੇ ਕੇ ਚਲਿਤ੍ਰ, ਸਿਆਹੀ ਕੀ ਵਿਧੀ ਆਦਿ) ਨਾਲ ਅਧਿਐਨਕਾਰਾਂ/ਉਤਾਰਾਕਾਰਾਂ/ਸੰਥਿਆਕਾਰਾਂ/ ਲਿਖਾਰੀਆਂ/ ਕਾਤਿਬਾਂ ਆਦਿ ਦੇ ਨਾਂ, ਪਤੇ, ਤਿਥਾਂ ਆਦਿ ਮਿਲ ਜਾਂਦੇ ਹਨ। ਭਾਵੇਂ ਇਹ ਹਰੇਕ ਗੁਰਬਾਣੀ ਹਥ-ਲਿਖਤ ਉਤੇ ਨਹੀਂ, ਪਰ ਫਿਰ ਵੀ ਅਨੇਕ ਸਰੂਪ ਹਨ, ਜਿਨ੍ਹਾਂ ਉਤੇ ਵੇਰਵੇ ਮਿਲਦੇ ਹਨ। ਗੁਰਬਾਣੀ ਅਧਿਐਨ ਦੀਆਂ ਟਕਸਾਲਾਂ ਅਤੇ ਉਥੇ ਕੰਮ ਕਰਦੇ ਰਹੇ ਸੰਥਿਆਕਾਰਾਂ/ ਲਿਖਾਰੀਆਂ/ਉਤਾਰਾਕਾਰਾਂ ਅਤੇ ਸਾਂਭ-ਸੰਭਾਲ ਕਰਨ ਵਾਲ਼ਿਆਂ ਆਦਿ ਬਾਰੇ ਜਾਣਨ ਦਾ ਇਹ ਸੋਮਾ ਬੜਾ ਕੀਮਤੀ ਹੈ। ਉਕਤ ਬਿਨਾਂ ਇਕ-ਅਧ ਕਾਰਜ ਆਧੁਨਿਕ ਵਿਦਵਾਨਾਂ ਦੁਆਰਾ ਕੀਤੇ ਵੀ ਮਿਲ ਜਾਂਦੇ ਹਨ।੨
ੀ
ਇਤਿਹਾਸ ਤੋਂ ਇਹ ਸਿਧ ਹੈ ਕਿ ਗੁਰੂ ਨਾਨਕ ਦੇਵ ਜੀ ਖੁਦ ਆਪਣੀ ਬਾਣੀ ਆਪ ਲਿਖ ਕੇ ਸੰਭਾਲਿਆ ਕਰਦੇ ਸਨ। ਗੁਰੂ ਜੀ ਇਸ ਬਾਰੇ ਕਿੰਨੇ ਸੁਚੇਤ ਸਨ, ਇਸ ਸੰਬੰਧੀ ਉਹ ਖੁਦ ਹੀ ਦਸਦੇ ਹਨ ਕਿ 'ਬੋਲਿ' (ਮੌਖਿਕ ਪਰੰਪਰਾ) ਖਤਮ ਹੋ ਜਾਣ ਵਾਲੀ 'ਵਸਤੂ' ਹੈ, ਲਿਖਤ ਸਦਾ ਥਿਰ ਰਹਿੰਦੀ ਹੈ :
ਲਿਖੇਬਾਝਹੁਸੁਰਤਿਨਾਹੀਬੋਲਿਬੋਲਿਗਵਾਈਐ॥੩
ਲਿਖਤ ਰਾਹੀਂ 'ਸਬਦੁ' ਦਾ 'ਨਿਸਾਨ' ਕਾਇਮ ਰਹਿੰਦਾ ਹੈ :
ਲਿਖਤੁਮਿਟੈਨਹੀਸਬਦੁਨੀਸਾਨਾ॥੪
ਭਾਈ ਗੁਰਦਾਸ ਜੀ ਦਸਦੇ ਹਨ ਕਿ ਮਕੇ ਦੀ ਫੇਰੀ (ਉਦਾਸੀ) ਸਮੇਂ ਗੁਰੂ ਜੀ ਕੋਲ ਇਕ 'ਕਿਤਾਬ' ਸੀ (ਆਸਾ ਹਥਿ ਕਿਤਾਬ ਕਛੁ...) ਤੇ ਉਹ ਗੁਰਬਾਣੀ ਸੰਗ੍ਰਹਿ ਸੀ, ਜਿਹੜਾ ਉਨ੍ਹਾਂ ਖੁਦ ਲਿਖਿਆ ਤੇ ਭਗਤ-ਬਾਣੀ ਸੰਗ੍ਰਹਿਆਂ ਤੋਂ ਸੰਗ੍ਰਹਿਤ ਕੀਤਾ ਸੀ। ਇਤਿਹਾਸ ਇਹ ਵੀ ਦਸਦਾ ਹੈ ਕਿ ਕਈ ਯਾਤਰਾਵਾਂ ਨਾਲ ਗੁਰੂ ਸਾਹਿਬ ਦੇ ਕੁਝ ਲਿਖਾਰੀ ਵੀ ਸਨ, ਜਿਹੜੇ ਉਚਰੀ ਗਈ ਬਾਣੀ ਨੋਟ ਕਰ ਲੈਂਦੇ ਸਨ, ਜਿਵੇਂ: ਸੈਦੋ, ਜੋ ਖੁਆਜੇ ਪੀਰ ਦਾ ਭਗਤ ਸੀ ਅਤੇ ਗੁਰੂ ਜੀ ਦੀ ਸ਼ਰਨ ਵਿਚ ਆ ਕੇ ਉਨ੍ਹਾਂ ਦਾ ਮੁਰੀਦ ਬਣ ਗਿਆ, ਇਹ ਪ੍ਰਮੁਖ ਲਿਖਾਰੀ ਸੀ, ਇਸ ਦੇ ਨਾਂ ਨਾਲ ਜੁੜਿਆ 'ਘੇਹੋ' ਖਤਰੀਆਂ ਦੀ ਇਕ ਜਾਤੀ ਹੈ। ਜਦੋਂ ਗੁਰੂ ਜੀ ਨੇ ਦਖਣ ਦੀ ਉਦਾਸੀ ਸਮੇਂ ਮਛਿੰਦਰ ਆਦਿਕ ਸਿਧਾਂ ਨਾਲ ਗੋਸ਼ਟਿ ਕੀਤੀ ਤਾਂ ਉਚਰੀ ਗਈ ਬਾਣੀ ਇਸੇ ਨੇ ਹੀ ਲਿਖੀ। 'ਧਨਾਸਰੀ ਦੇਸ' (ਅਸਾਮ ਦੇ ਧੁਰ ਪੂਰਬ ਦੀ ਇਕ ਵਾਦੀ, ਜਿਸ ਵਿਚ ਬਰਮਾ ਦਾ ਇਲਾਕਾ ਵੀ ਸ਼ਾਮਿਲ ਹੈ), ਵਿਖੇ "ਏਹ ਵਾਰੁ ਹੋਈ ਸਾਪੂਰਨ ਮਾਝ ਕੀ ਤਦਹੁੰ ਸੈਦੋ ਘੇਹੋ ਲਿਖੀ..."।੫ ਇਸੇ ਤਰ੍ਹਾਂ ਹੀ ਜਦੋਂ "ਗੋਸਟਿ ਮਛਿੰਦ੍ਰ ਨਾਲਿ ਸੰਪੂਰਨ ਹੋਈ ।ਤਬ ਉਚਰੀ ਗਈ॥ ਬਾਣੀ ਸੈਦੋ ਜਾਤ ਘੇਹੋ ਲਿਖੀ"।੬ 'ਤ੍ਰਿਤੀਆ ਉਦਾਸੀ ਉਤਰ ਖੰਡ ਕੀ' ਵੇਲੇ ਜਦੋਂ ਗੁਰੂ ਜੀ ਸਾਥੀਆਂ ਸਮੇਤ ਕਸ਼ਮੀਰ ਆਦਿਕ ਥਾਵਾਂ ਉਤੇ ਗਏ ਤਾਂ ਉਥੇ ਉਨ੍ਹਾਂ ਦੀ ਮੁਲਾਕਾਤ (ਗੋਸਟਿ) ਪੰਡਿਤ ਬ੍ਰਹਮਦਾਸ ਨਾਲ ਹੋਈ, ਜਿਸ ਨੇ ਵੇਦ, ਪੁਰਾਣ, ਸਿਮ੍ਰਤੀਆਂ ਆਦਿਕ ਗ੍ਰੰਥਾਂ ਦੇ ਊਠ ਲੱਦੇ ਹੋਏ ਸਨ, ਤਾਂ ਗੁਰੂ ਸਾਹਿਬ ਨੇ 'ਪੰਡਿਤ' ਨੂੰ ਹਉਮੈ ਦੇ ਇਸ ਭਾਰ ਤੋਂ ਮੁਕਤ ਕਰਨ ਲਈ 'ਮਲਾਰ ਕੀ ਵਾਰ'੭ ਉਚਾਰੀ, ਜਿਸ ਨੂੰ ਭਾਈ ਹਸੂ ਲੁਹਾਰ ਅਤੇ ਸੀਹੇ ਛੀਬੇ ਨੇ ਲਿਖਿਆ: "ਤਿਤੁ ਮਹਲਿ ਵਾਰ ਹੋਈ… ਤਤੁ ਬਾਣੀ ਹਸੂ ਲੁਹਾਰ ਅਤੈ ਸੀਹੈ ਛੀਬੈ ਲਿਖੀ"੮ ਭਾਈ ਗੁਰਦਾਸ ਜੀ ਭਾਈ ਸੀਹੇ ਨੂੰ 'ਉਪਲੁ' ਕਰਕੇ ਲਿਖਦੇ ਹਨ।੯ਸਿਖਾਂ ਦੀ ਭਗਤਮਾਲਾ ਭਾਈ ਸੀਹੇ ਤੇ ਭਾਈ ਗਜਣ ਨੂੰ ਚਾਚੇ-ਤਾਏ ਦੇ ਪੁਤ ਦਸਦੀ ਹੈ, ਗੁਰੂ ਜੀ ਇਨ੍ਹਾਂ ਨੂੰ ਬਾਣੀ ਪੜ੍ਹਨ ਦੀ ਵਿਸ਼ੇਸ਼ ਹਦਾਇਤ ਕਰਦੇ ਹਨ।੧੦ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਦਾ ਇਕ ਹੋਰ ਸਿਖ ਝਾੜੂ ਕਲਾਲ, ਹੋਰ ਸੇਵਾਵਾਂ ਸਹਿਤ ਗੁਰਬਾਣੀ ਲਿਖਣ ਦੀ ਸੇਵਾ ਵੀ ਕਰਦਾ ਸੀ। ਇਹ ਵਰਤਮਾਨ ਕਸਬਾ ਮੁਹਾਲੀ (ਚੰਡੀਗੜ੍ਹ) ਦੇ ਨੇੜੇ ਪਿੰਡ ਖਾਨਪੁਰ (ਖਰੜ) ਜੋ ਚੰਡੀਗੜ੍ਹ-ਲੁਧਿਆਣਾ ਸੜਕ 'ਤੇ ਵਾਕਿਆ; ਖਰੜ ਤੋਂ ੨-੩ ਕਿ. ਮੀ. ਦੂਰ ਹੈ, ਦਾ ਰਹਿਣ ਵਾਲਾ ਮੰਨਿਆ ਜਾਂਦਾ ਹੈ।੧੧ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਦੇ ਬੰਦੀਖਾਨੇ ਵਿਚ ਲਿਜਾਇਆ ਗਿਆ ਤਾਂ ਗੁਰੂ ਜੀ ਨੇ ਜੋ ਬਾਣੀ ਉਥੇ ਉਚਰੀ, ਉਹ ਇਸੇ ਨੇ ਲਿਖੀ "ਤਬ ਝਾੜੂ ਕਲਾਲ ਬੰਦਿ 'ਜੇਲ੍ਹ' ਵਿਚਿ ਥਾ... ।ਉਥੇ ਉਚਰਿਆ ਸਬਦ॥ ਓਨਿ ਲਿਖਿ ਲਇਆ।੧੨ ਗੁਰੂ ਨਾਨਕ ਦੇਵ ਜੀ ਦੀ ਹਜੂਰੀ/ਸੰਪਰਕ ਵਿਚ ਗੁਰਬਾਣੀ ਸੰਥਿਆ, ਪਾਠ, ਅਧਿਐਨ, ਅਧਿਆਪਨ, ਅਰਥ, ਗਾਇਨ ਅਤੇ ਗੁਰਬਾਣੀ ਪੋਥੀਆਂ ਲਿਖਣ ਦੀ ਸੇਵਾ ਕਰਨ ਵਾਲੇ ਹੋਰ ਸੰਕੇਤ ਵੀ ਮਿਲਦੇ ਹਨ, ਜਿਵੇਂ ਝੰਡਾ ਬਾਢੀ, ਜਿਹੜਾ ਪੁਰਾਤਨ ਜਨਮਸਾਖੀ ਅਨੁਸਾਰ ਜਦੋਂ ਗੁਰੂ ਨਾਨਕ ਦੇਵ ਜੀ 'ਬਿਸੀਅਰ ਦੇਸ' (ਹਿਮਾਚਲ ਪ੍ਰਦੇਸ਼ ਦੇ ਕਮਾਊ; ਗੜਵਾਲ ਦਾ ਇਲਾਕਾ, 'ਬੁਸ਼ਹਰ ਸ਼ਹਿਰ' ਦਾ ਤਦਭਵੀ ਰੂਪ) ਗਏ ਤਾਂ ਇਹ ਨਾਲ ਸੀ। ਇਸ ਨੇ ਪ੍ਰਾਣਸੰਗਲੀ ਦੀ 'ਜੁਗਾਵਲੀ' ਵੀ ਲਿਖੀ "…ਤਬ ਬਿਸੀਅਰ ਦੇਸ ਆਇ ਪ੍ਰਗਟੇ…ਝੰਡਾ ਬਾਢੀ ਆਇ ਨਿਕਲਿਆ…ਉਦਾਸੀ ਹੋਆ…ਸ੍ਰੀ ਸਤਿਗੁਰੂ ਪ੍ਰਸਾਦਿ॥ ਲਿਖਤੰ ਜੁਗਾਵਲੀ…"੧੩ ਭਾਈ ਗੁਰਦਾਸ ਜੀ ਨੇ ਭਾਈ ਮਾਲੋ, ਮਾਂਗਾ ਤੇ ਕਾਲੂ ਦਾ ਵੀ ਗੁਰਬਾਣੀ ਪਾਠ ਕਰਨ ਵਾਲੇ ਸੰਥਿਆਕਾਰਾਂ/ਅਧਿਐਨਕਾਰਾਂ ਵਿਚ ਹੋਣ ਦਾ ਇਸ਼ਾਰਾ ਕੀਤਾ ਹੈ।੧੪ਸਿਖਾਂ ਦੀ ਭਗਤਮਾਲਾ ਅਨੁਸਾਰ ਭਾਈ ਮਾਲੋ ਤੇ ਮਾਂਗਾ ਕਥਾ, ਕੀਰਤਨ ਕਰਦੇ ਸਨ।੧੫
ਕਰਤਾਰਪੁਰ ਟਕਸਾਲ: ਗੁਰਬਾਣੀ ਸੰਥਿਆ, ਅਧਿਐਨ, ਸਾਂਭ-ਸੰਭਾਲ, ਕਥਾ, ਅਰਥ, ਉਤਾਰੇ ਆਦਿ ਦਾ ਵਿਧੀਵਤ ਅਸਲ ਰੂਪ ਤਦੋਂ ਬਝਿਆ ਜਦੋਂ ਸਿਖ ਅਧਿਐਨ ਦੀ ਪਹਿਲੀ ਟਕਸਾਲ ਕਰਤਾਰਪੁਰ ਸਥਾਪਿਤ ਕੀਤੀ ਗਈ। ਜੀਵਨ ਦੇ ਆਖਰੀ ਵਰ੍ਹੇ ਜਦੋਂ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਟਿਕ ਗਏ ਤਾਂ ਸਿਖ ਵਿਦਵਤਾ ਦੀ ਪਹਿਲੀ ਟਕਸਾਲ ਇਥੇ ਬਧੀ ਗਈ, ਜਿਥੇ ਭਾਈ ਗੁਰਦਾਸ ਜੀ ਅਨੁਸਾਰ 'ਗਿਆਨੁ ਗੋਸਟਿ' ਦੀ 'ਚਰਚਾ ਸਦਾ' ਚਲਦੀ ਰਹਿੰਦੀ ਸੀ ਤੇ ਬਹੁਤ ਸਾਰੀ ਬਾਣੀ ਇਥੇ ਉਚਾਰੀ ਤੇ ਸੰਗ੍ਰਹਿਤ ਕੀਤੀ ਗਈ।੧੬ ਕਰਤਾਰਪੁਰ ਦੀ ਟਕਸਾਲ ਵਿਚ ਗੁਰੂ ਨਾਨਕ-ਸ਼ਰਣ ਵਿਚ ਭਾਈ ਲਹਣਾ ਜੀ (ਬਾਅਦ ਵਿਚ ਗੁਰੂ ਅੰਗਦ ਦੇਵ ਜੀ) ਲਗਪਗ ੧੫੩੨ ਈ. ਦੇ ਆਸ-ਪਾਸ ਆਉਂਦੇ ਹਨ। ਗੁਰਬਾਣੀ ਸੰਬੰਧੀ ਸਾਰੇ ਮਹਾਨ ਕਾਰਜ (ਜਿਵੇਂ ਸੰਥਿਆ ਦੇਣਾ, ਉਤਾਰੇ ਕਰਨਾ, ਗੁਰੂ ਨਾਨਕ ਜੀ ਦੀ ਆਪਣੀ ਬਾਣੀ ਅਤੇ ਉਨਾਂ੍ਹ ਦੁਆਰਾ ਸੰਗ੍ਰਹਿਤ ਕੀਤੀ ਬਾਣੀ ਦੀ ਸੰਭਾਲ ਕਰਨੀ, ਆਦਿ) ਦੀ ਜ਼ਿੰਮੇਵਾਰੀ ਮਹਿਮਾ ਪ੍ਰਕਾਸ਼ ਵਾਰਤਕ ਅਨੁਸਾਰ੧੭ ਭਾਈ ਲਹਣਾ (ਗੁਰੂ ਅੰਗਦ ਦੇਵ) ਜੀ ਨੇ ਸੰਭਾਲੀ ਹੋਈ ਸੀ। ਆਪ ਨੇ ਗੁਰੂ ਨਾਨਕ-ਸ਼ਰਨ ਵਿਚ ਕਰਤਾਰਪੁਰ ਵਿਖੇ ਸਭ ਤੋਂ ਪਹਿਲੀ ਸੇਵਾ, ਬਾਬਾ ਬੁਢਾ ਜੀ ਆਦਿਕ ਮੁਖੀ ਸਿਖਾਂ ਦੀ ਮਦਦ ਨਾਲ ਗੁਰੂ ਨਾਨਕ-ਬਾਣੀ ਨੂੰ 'ਮਰਯਾਦਾ' (ਤਰਤੀਬ, ਸੇਸਟeਮ) ਵਿਚ ਕਰਨ ਦੀ ਕੀਤੀ। ਆਪ ਨੇ ਹੀ ਗੁਰੂ ਨਾਨਕ ਜੀ ਦੀ ਹਜ਼ੂਰੀ ਤੇ ਦੇਖ-ਰੇਖ ਵਿਚ 'ਜਪੁ' ਜੀ ਨੂੰ ਸੰਪਾਦਿਤ/ਤਰਤੀਬ ਬਧ ਕੀਤਾ ਸੀ।੧੮
ਭਾਈ ਲਹਣਾ (ਗੁਰੂ ਅੰਗਦ ਦੇਵ) ਜੀ ਨੇ ਕਰਤਾਰਪੁਰ ਟਕਸਾਲ ਵਿਖੇ ਹੀ ਗੁਰਮੁਖੀ ਲਿਪੀ ਦੀ, ਗੁਰੂ ਨਾਨਕ ਦੇਵ ਜੀ ਦੀ ਦੇਖ-ਰੇਖ ਵਿਚ ਸਿਰਜਨਾ ਕੀਤੀ ਸੀ ਤੇ ਸਾਰੀ ਬਾਣੀ ਇਸੇ ਲਿਪੀ ਵਿਚ ਲਿਖੀ ਗਈ।੧੯ ਇਥੇ ਹੀ ਭਾਈ ਮਨਸੁਖ ਲਗਪਗ ੧੫੩੬ ਈ. ਵਿਚ ਆਇਆ ਸੀ। ਭਾਈ ਮਨਸੁਖ ਲਾਹੌਰ ਦਾ ਰਹਿਣ ਵਾਲਾ ਇਕ ਵਪਾਰੀ ਸੀ, ਜੋ ਦੁਕਾਨ ਚਲਾਉਂਦਾ ਸੀ।੨੦ ਭਾਈ ਭਾਗੀਰਥ ਰਾਹੀਂ ਇਹ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿਚ ਕਰਤਾਰਪੁਰ ਆਇਆ ਸੀ। ਵਪਾਰ ਦੇ ਸੰਬੰਧ ਵਿਚ ਜਦੋਂ ਇਹ ਸ੍ਰੀਲੰਕਾ ਗਿਆ ਤਾਂ ਰਾਜੇ ਸ਼ਿਵਨਾਭ ਨੂੰ ਇਸੇ ਨੇ ਹੀ ਗੁਰੂ ਜੀ ਦੀ ਦੱਸ ਪਾਈ ਸੀ, ਤਦੋਂ ਤੋਂ ਰਾਜੇ ਨੂੰ ਗੁਰੂ ਦਰਸ਼ਨ ਦੀ ਸਿਕ ਲਗ ਗਈ ਸੀ। ਇਹ ਕਰਤਾਰਪੁਰ ਤਿੰਨ ਸਾਲ ਗੁਰੂ ਜੀ ਕੋਲ ਰਿਹਾ "ਤਬ ਉਸ ਬਾਣੀਐ ।ਵਪਾਰੀ, ਭਾਈ ਮਨਸੁਖ॥ ਕੀ ਨਿਸਾ ਭਈ॥...ਤੀਨ ਬਰਸ ਬਾਬੇ ਕੋਲ ਰਹਿਆ॥...ਗੁਰੂ ਬਾਬੇ ਦੀ ਬਾਣੀ ਬਹੁਤ ਲਿਖੀਅਸੁe ਪੋਥੀਆ ਲਿਖ ਲੀਤੀਓਸੁ॥"੨੧ ; "ਤੀਨ ਬਰਸ ਜਾ ਰਹਿਆ ਤਾ ਗੁਰੂ ਬਾਬੇ ਕੀ ਬਾਣੀ ਬਹੁਤੁ ਲਿਖਿ ਕਰਿ ਪੋਥੀਆ ।ਲਿਖ॥ ਲੀਤੀਆ॥"੨੨ ਜਦੋਂ ਗੁਰੂ ਨਾਨਕ ਜੀ ਜੋਤੀ-ਜੋਤਿ ਸਮਾਏ ਤਾਂ ਆਪ ਨੇ 'ਸਲਾਮਤਿ ਥੀਵਦੈ'੨੩ ਹੀ ਭਾਈ ਲਹਣਾ ਜੀ ਨੂੰ ਬਾਣੀ-ਸੰਗ੍ਰਹਿ ਦੀ ਪੋਥੀ ਗੁਰਿਆਈ ਸਮੇਂ ਸੌਂਪ ਦਿਤੀ ਸੀ।੨੪ ਗੁਰਿਆਈ ਦੌਰਾਨ, ਤਾਰੀਖੇ ਹਾਲਾਤੇ ਸਿਖਾਂ ਅਨੁਸਾਰ ਬਾਣੀ ਦਾ ਸੰਗ੍ਰਹਿ ਗੁਰੂ ਅੰਗਦ ਦੇਵ ਜੀ ਨੂੰ ਬੜੀ ਸ਼ਰਧਾ ਸਹਿਤ ਦਿਤਾ ਗਿਆ ਸੀ।੨੫ ਇਸ ਤਰ੍ਹਾਂ ਸਪਸ਼ਟ ਹੈ ਕਿ ਗੁਰਬਾਣੀ ਸੰਥਿਆ ਦਾ ਆਰੰਭ ਕਰਤਾਰਪੁਰ (ਰਾਵੀ ਦੇ ਰਮਣੀਕ ਕੰਢੇ) ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਖੁਦ ਆਪ ਕੀਤਾ ਸੀ ਅਤੇ ਆਪਣੀ ਦੇਖ-ਰੇਖ ਹੇਠ ਭਾਈ ਲਹਣੇ ਜੀ ਤੋਂ ਕਰਵਾਇਆ ਸੀ।੨੬
੨.੨ਖਡੂਰ ਸਾਹਿਬ: ਗੁਰਿਆਈ ਦੀ ਵਡੇਰੀ ਜ਼ਿੰਮੇਵਾਰਾਨਾ-ਸੇਵਾ ਸੰਭਾਲਣ ਉਪਰੰਤ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਹੁਕਮਾਂ ਅਨੁਸਾਰ ਸਿਖੀ ਅਥਵਾ ਅਧਿਐਨ/ਚਿੰਤਨ ਦੀ ਦੂਜੀ ਟਕਸਾਲ ਖਡੂਰ ਸਾਹਿਬ ਸਥਾਪਿਤ ਕੀਤੀ। ਆਪ ਨੇ ਗੁਰਬਾਣੀ ਲਿਖਣ, ਸੰਭਾਲਣ ਅਤੇ ਸੰਥਿਆ ਦੀ ਮਹਾਨ ਸੇਵਾ ਕੀਤੀ। ਭਾਈ ਗੁਰਦਾਸ ਜੀ ਦੇ ਰੂਪਕੀ ਸ਼ਬਦਾਂ ਵਿਚ " ਜਿਸ 'ਸਚੁ ਸਬਦੁ' (ਗੁਰਬਾਣੀ) ਦੀ ਸੌੰਪਣਾ/ਪ੍ਰਾਪਤੀ ਗੁਰੂ ਨਾਨਕ ਦੇਵ ਜੀ ਦੀ 'ਟਕਸਾਲ' ਪਾਸੋਂ ਆਪ ਨੂੰ ਹੋਈ, ਓਹੀ ਸਚੁ ਦਾ 'ਸਿਕਾ' ਆਪ ਨੇ ਖਡੂਰ ਸਾਹਿਬ ਚਲਾਇਆ।"੨੭ ਗੁਰੂ ਨਾਨਕ-ਸ਼ਰਨ ਵਿਚ ਸਿਰਜੀ ਗੁਰਮੁਖੀ ਲਿਪੀ ਦੇ ਪ੍ਰਚਾਰ-ਪ੍ਰਸਾਰ ਵਲ ਵਿਸ਼ੇਸ਼ ਧਿਆਨ ਦਿਤਾ ਗਿਆ। ਗੁਰੂ ਨਾਨਕ ਜੀ ਦੀ ਜਨਮਸਾਖੀ ਲਿਖ ਕੇ ਗੁਰ ਇਤਿਹਾਸ ਦੀ ਨੀਂਹ ਵੀ ਇਨ੍ਹਾਂ ਹੀ ਰਖੀ।੨੮ ਡਾ. ਲਾਇਟਨਰ (ਲ਼eਟਿਨeਰ) ਅਨੁਸਾਰ ਗੁਰੂ ਅੰਗਦ ਦੇਵ ਜੀ ਨੇ ਪ੍ਰੋ. ਹਕਸਲੇ ਵਾਂਗ ਬੱਚਿਆਂ ਲਈ ਗੁਰਮੁਖੀ ਦੇ ਬਾਲ-ਬੋਧ ਤਿਆਰ ਕੀਤੇ/ਕਰਵਾਏ, ਅਤੇ ਵਰਣਮਾਲਾ ਕ੍ਰਮਾਨੁਸਾਰ ਗੁਰੂ ਨਾਨਕ-ਬਾਣੀ ਵਿਚੋਂ ਨੀਤੀ-ਬਚਨ ਚੁਣ ਕੇ ਮਾਟੋ ਤਿਆਰ ਕੀਤੇ ।੨੯
ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਹੋਏ ਪ੍ਰਸਿਧ ਲਿਖਾਰੀ ਭਾਈ ਪੈੜਾ ਮੋਖਾ, ਜਿਸ ਨੇ ਜਨਮਸਾਖੀ ਲਿਖੀ, ਦਾ ਜ਼ਿਕਰ ਤਾਂ ਆਮ ਮਿਲਦਾ ਹੈ, ਪਰ ਹੋਰ ਕਿਸੇ ਉਤਾਰਾਕਾਰ, ਲਿਖਾਰੀ ਜਾਂ ਸੰਥਿਆਕਾਰ ਬਾਰੇ ਸੂਚਨਾ ਦੀ ਅਣਹੋਂਦ ਹੈ। ਉਂਞ ਸੂਚਨਾ-ਅਣਹੋਂਦ ਦਾ ਇਹ ਭਾਵ ਕਦਾਚਿਤ ਨਹੀਂ ਕਿ ਗੁਰੂ ਸਾਹਿਬ ਸਮੇਂ ਗੁਰਬਾਣੀ ਸੰਥਿਆ, ਅਧਿਐਨ ਜਾਂ ਸੰਭਾਲ ਦੀ ਸੇਵਾ ਨਹੀਂ ਹੋਈ ਜਾਂ ਸੰਥਿਆਕਾਰ, ਲਿਖਾਰੀ ਨਹੀਂ ਹੋਏ। ਸਹੀ ਵਸਤੂ-ਸਥਿਤੀ ਤਾਂ ਇਹ ਹੈ ਕਿ ਇਹ ਗੁਰੂ ਅੰਗਦ ਜੀ ਦੇ ਪੈਦਾ ਕੀਤੇ ਸਾਹਿਤਕ ਇਨਕਲਾਬ (ਲਟਿeਰaਰੇ ਰeਵੋਲੁਟਿਨ) ਦਾ ਹੀ ਸਿਟਾ ਸੀ ਕਿ ਗੁਰੂ ਜੀ ਤੋਂ ੫੦-ਕੁ ਸਾਲਾਂ (੧੫੫੩-੧੬੦੪ ਈ.) ਬਾਅਦ ਸੰਪਾਦਿਤ ਹੋਣ ਵਾਲੀ ਆਦਿ-ਬੀੜ ਤਕ ਐਨੇ ਕਾਤਿਬ/ਲੇਖਾਰੀ ਪੈਦਾ ਹੋ ਗਏ ਸਨ ਕਿ ਪਰੰਪਰਾ ਗਵਾਹ ਹੈ, ਉਸ ਵਡਾਕਾਰੀ ਗੰਭੀਰ ਲਿਖਤ ਦਾ ਭਾਈ ਬੰਨੋ ਦੁਆਰਾ ਸਿਰਫ਼ ਜਿਲਦ ਬੰਨਾਉਣ ਜਾਣ ਦੇ ਸਮੇਂ ਵਿਚ ਹੀ ਉਤਾਰਾ ਵੀ ਕਰ-ਕਰਾ ਲਿਆ ਗਿਆ। ਉਸ ਸਮੇਂ ਗਰੀਬ/ਸ਼ੂਦਰ ਜਨਤਾ ਵਿਚੋਂ ਲਿਖਾਰੀ ਪੈਦਾ ਕਰਨੇ ਕੋਈ ਆਮ ਗਲ ਨਹੀਂ ਸੀ। ਖਾਸਕਰ ਉਨ੍ਹਾਂ ਵਿਚੋਂ ਜਿੰਨ੍ਹਾਂ ਨੂੰ 'ਵਿਦਿਆ' ਸੁਣਨ ਕਾਰਨ ਕੰਨਾਂ ਵਿਚ ਸਿਕਾ ਪਾਉਣ ਦਾ ਵਿਧਾਨ ਕੀਤਾ ਹੋਇਆ ਸੀ ਤੇ ਬੋਲਣ ਦੀ ਹੈਸੀਅਤ ਵਿਚ ਜੀਭ ਕਟਾਉਣੀ ਪੈ ਸਕਦੀ ਸੀ। ਜਦੋਂ ਗੁਰੂ ਅੰਗਦ ਦੇਵ ਜੀ ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਗੁਰੂ ਅਮਰਦਾਸ ਜੀ ਨੂੰ ਸੌਂਪੀ ਤਾਂ ਨਾਲ ਹੀ ਗੁਰਬਾਣੀ ਸੰਗ੍ਰਹਿ ਵੀ ਸੌਂਪ ਦਿਤਾ, ਕਿਉਂਕਿ ਗੁਰਿਆਈ ਸੰਸਥਾ ਦਾ ਦੈਵੀ ਚਿੰਨ੍ਹ ਆਖਰ ਬਾਣੀ ਹੀ ਤਾਂ ਸੀ, ਜਿਸ ਨੂੰ ਗੁਰੂ ਸਾਹਿਬ ਸਭ ਤੋਂ ਵਧੇਰੇ ਪਿਆਰਦੇ ਸਨ।੩੦ ਖਡੂਰ ਸਾਹਿਬ ਵਿਖੇ, ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ, ਗੁਰੂ ਅੰਗਦ ਦੇਵ ਜੀ ਨੇ ਜਿਹੜੀ 'ਜੋਤਿ ਜਗਾਈ' ਸੀ, ਉਹ ਗੁਰਬਾਣੀ (ਅਧਿਐਨ/ਅਧਿਆਪਨ/ਸੰਥਿਆ) ਦੀ ਹੀ ਸੀ।੩੧
੨.੩ ਗੋਇੰਦਵਾਲ ਗੁਰੂ ਅਮਰਦਾਸ ਜੀ ਸਮੇਂ ਗੁਰਬਾਣੀ ਸੰਥਿਆ/ ਸਿਖ ਅਧਿਐਨ ਦੀ ਤੀਜੀ ਪ੍ਰਮੁਖ ਟਕਸਾਲ ਬਣਿਆ, ਜਿਥੇ ਭਾਈ ਗੁਰਦਾਸ, ਭਾਈ ਸੰਸਰਾਮ, ਭਾਈ ਹਿਰਦੇ ਰਾਮ, ਭਾਈ ਬਹਿਲੋ ਵਰਗੇ ਅਨੇਕ ਹੋਣਹਾਰ ਵਿਦਵਾਨ ਪੈਦਾ ਹੋਏ। ਗੁਰੂ ਅਮਰਦਾਸ ਜੀ ਨੇ ਖੁਦ ਵੀ ਗੁਰੂ ਨਾਨਕ-ਅੰਗਦ ਜੋਤਿ ਦੇ ਧਾਰਨੀ ਹੁੰਦਿਆਂ 'ਸਬਦ' ਵਿਚ ਸਮਾਅ ਕੇ ਬਾਣੀ ਉਚਰੀ।੩੨ ਗੁਰੂ ਅਮਰਦਾਸ ਜੀ ਦੇ ਸਮਕਾਲ / ਗੁਰਿਆਈ ਕਾਲ ਸਮੇਂ ਗੋਇੰਦਵਾਲ ਟਕਸਾਲ ਵਿਚ ਗੁਰਬਾਣੀ ਸੰਥਿਆ/ ਲਿਖਣ/ ਸੰਭਾਲਣ /ਉਤਾਰੇ / ਅਧਿਐਨ ਕਰਨ ਦੀ ਸੇਵਾ ਕਰਨ ਵਾਲੇ ਅਨੇਕ ਗੁੰਮਨਾਮ ਨਾਵਾਂ ਵਿਚੋਂ ਇਤਿਹਾਸ ਵਿਚ ਬਚੇ ਕੁਝ ਵਿਦਵਾਨਾਂ ਦੇ ਨਾਂ- ਸੰਸਰਾਮ, ਪਾਂਧਾ ਬੂਲਾ, ਬਾਬਾ ਬੁਢਾ ਜੀ ਆਦਿ ਪ੍ਰਮੁਖ ਹਨ। ਇਨ੍ਹਾਂ ਵਿਚੋਂ ਬਾਬਾ ਬੁਢਾ ਜੀ ਦਾ ਜਿਕਰ ਤਾਂ ਆਮ ਮਿਲ ਜਾਂਦਾ ਹੈ, ਪਰ ਬਾਕੀਆਂ ਦਾ ਨਹੀਂ, ਕੁਝ ਨਾਂ ਹਨ:
ਸੰਸਰਾਮ: ਸੰਸਰਾਮ, ਗੁਰੂ ਅਮਰਦਾਸ ਜੀ ਦਾ ਪੋਤਾ (ਬਾਬਾ ਮੋਹਨ ਜੀ ਦਾ ਪੁਤ੍ਰ) ਸੀ, ਜਿਸ ਦੀ ਸੇਵਾ ਗੁਰਬਾਣੀ ਪੋਥੀਆਂ ਲਿਖਣਾ ਸੀ।ਗੁਰੂ ਅਮਰਦਾਸ ਜੀ ਸਮੇਂ ਗੋਇੰਦਵਾਲ ਸਿਖ ਵਿਦਵਤਾ ਦਾ ਗੜ੍ਹ ਬਣ ਗਿਆ ਸੀ, ਭਾਈ ਗੁਰਦਾਸ ਜੀ ਗੋਇੰਦਵਾਲ ਵਿਚ ਹੋ ਰਹੇ ਕਾਰਜ-ਕ੍ਰਮ ਨੂੰ ਅਜਿਹਾ 'ਅਚਰਜੁ ਖੇਲੁ' ਕਹਿੰਦੇ ਹਨ, ਜਿਸ ਨੂੰ ਲਖਿਆ/ਜਾਣਿਆ ਨਹੀਂ ਜਾ ਸਕਦਾ।੩੩ ਪ੍ਰੋ. ਪ੍ਰੀਤਮ ਸਿੰਘ੩੪ ਅਤੇ ਪ੍ਰੋ. ਪਿਆਰਾ ਸਿੰਘ ਪਦਮ੩੫ ਨੇ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਇਸ ਸਮੇਂ ਦੇ ਗੋਇੰਦਵਾਲ ਵਿਚਲੀਆਂ ਸਿਖ ਅਕਾਦਮਿਕ ਗਤੀਵਿਧੀਆਂ ਦਾ ਖੂਬਸੂਰਤ ਵਰਨਣ ਕੀਤਾ ਹੈ। ਭਾਈ ਗੁਰਦਾਸ ਜੀ ਵਰਗੇ ਵਿਦਵਾਨ 'ਗੋਇੰਦਵਾਲ ਟਕਸਾਲ' ਦੀ ਹੀ ਦੇਣ ਸਨ। ਗੁਰੂ ਸਾਹਿਬ ਦਾ ਇਕ ਹੋਰ ਸਿਖ ਭਾਈ ਬਹਿਲੋ (੧੫੫੩-੧੬੪੩) ਜੋ ਖੁਦ ਕਵਿਤਾ ਰਚਿਆ ਕਰਦਾ ਸੀ, ਭਾਈ ਗੁਰਦਾਸ ਜੀ ਦੇ ਚਾਚੇ ਦਾ ਪੁਤਰ ਭਾਈ ਹਿਰਦੇ ਰਾਮ ਭਲਾ, ਜਿਸ ਨੇ ੧੬੨੩ ਈ. ਵਿਚਪਰੰਪਰਕ ਕਿਸਮ ਦੀਆਂ ਕਈ ਰਚਨਾਵਾਂ ਦਾ ਭਾਖਾ ਵਿਚ ਅਨੁਵਾਦ ਤੇ ਲਿਪੀਅੰਤਰਨ ਕੀਤਾ ਸੀ, ਆਦਿ ਸਭ ਵਿਦਵਾਨ 'ਗੋਇੰਦਵਾਲ ਟਕਸਾਲ' ਦੇ ਹੀ ਹੋਣਹਾਰ ਵਿਦਿਆਰਥੀ ਸਨ। ਇਨ੍ਹਾਂ ਸਭ ਦੀ ਸੇਵਾ ਵਿਚ ਵਿਦਿਆ ਪੜ੍ਹਨ-ਪੜ੍ਹਾਉਣ ਸਮੇਤ ਬਾਣੀ ਪੋਥੀਆਂ ਲਿਖਣਾ ਵੀ ਸ਼ਾਮਿਲ ਸੀ।
ਪਾਂਧਾ ਬੂਲਾ: ਭਾਈ ਬੂਲਾ, ਜੋ ਨਾਂ ਤੋਂ ਮਿਲਦੇ ਸੰਕੇਤ (ਪਾਂਧਾ) ਅਨੁਸਾਰ ਅਧਿਆਪਕ ਦੀ ਸੇਵਾ ਕਰਦਾ ਸੀ, ਇਸ ਦੀ ਡਿਉਟੀ (ਸੇਵਾ) ਹੀ ਸੰਥਿਆ ਦੇਣਾ ਸੀ, ਇਹ ਗੁਰਬਾਣੀ ਪੋਥੀਆਂ ਲਿਖ-ਲਿਖ ਕੇ ਭੇਟਾ ਰਹਿਤ ਵੰਡਦਾ ਸੀ। ਭਾਈ ਗੁਰਦਾਸ ਜੀ ਦੇ ਇਸ਼ਾਰੇ ਮੁਤਾਬਿਕ ਇਹ ਡਲੇ ਪਿੰਡ ਦਾ ਨਿਵਾਸੀ ਸੀ।੩੬ਸਿਖਾਂ ਦੀ ਭਗਤਮਾਲਾ ਅਨੁਸਾਰ ਗੁਰੂ ਅਮਰਦਾਸ ਜੀ ਭਾਈ ਬੂਲੇ ਸਮੇਤ ਸਮੁਚੀ ਡਲਾ ਨਿਵਾਸੀ ਸੰਗਤ ਨੂੰ ਸੰਬੋਧਿਤ ਕਰਕੇ ਭਾਈ ਬੂਲੇ ਨੂੰ ਬਚਨ ਕਰਦੇ ਹਨ ਕਿ ਤੁਸਾਂ "ਗੁਰਾਂ ਦੀ ਬਾਣੀ ਕਥਾ ਕਰਕੈ ਸਿਖਾ ਨੂੰ ਸੁਨਾਵਣੀ॥ ਨਾਲੇ ਪੋਥੀਆ ਗੁਰੂ ਕੇ ਨਮਿਤ ਲਿਖ ਦੇਵਣੀ॥ ਮੰਗਣਾ ਕੁਝ ਨਹੀ॥...ਤੇਰੀ ਏਹੀ ਸੇਵਾ ਹੈ॥"੩੭ ਜੀਵਨ ਦੇ ਆਖਰੀ ਸਮੇਂ; ਗੁਰਿਆਈ 'ਤਿਲਕੁ' ਸਮੇਂ ਗੁਰੂ ਅਮਰਦਾਸ ਜੀ ਨੇ ਖੁਦ ਉਚਰੀ ਬਾਣੀ, ਪਹਿਲੇ ਗੁਰੂ ਸਾਹਿਬਾਨ ਤੇ ਭਗਤ ਬਾਣੀ ਦੇ ਕੀਤੇ ਸੰਗ੍ਰਹਿ ਸਮੇਤ ਗੁਰੂ ਰਾਮਦਾਸ ਜੀ ਨੂੰ ਸੌਂਪ ਦਿਤੀ।੩੮
੨.੪ ਗੁਰੂ ਰਾਮਦਾਸ ਜੀ ਸਮੇਂ ਅੰਮ੍ਰਿਤਸਰ ਟਕਸਾਲ ਹੋਂਦ ਵਿਚ ਅਉਂਦੀ ਹੈ, ਜਿਸ ਦੀ ਹੋਂਦ ੨੦ਵੀਂ ਸਦੀ ਦੇ ਪਿਛਲੇਰੇ ਅਧ (੧੯੬੫) ਤਕ ਰਹੀ। ਗੁਰੂ ਰਾਮਦਾਸ ਜੀ ਖੁਦ ਬਾਣੀ ਅਧਿਐਨ, ਸੰਥਿਆ, ਲਿਖਣ ਆਦਿ ਦੀ ਸੇਵਾ ਕਰਿਆ ਕਰਦੇ ਸਨ। ਗੁਰੂ ਅਰਜਨ ਦੇਵ ਜੀ ਵਲੋਂ ਬਧੀ ਆਦਿ ਬੀੜ ਵਿਚ ਉਹੋ 'ਜਪੁ' ਪਾਠ ਸ਼ਾਮਿਲ ਕੀਤਾ ਗਿਆ, ਜੋ ਗੁਰੂਰਾਮਦਾਸ ਜੀ ਨੇ ਖੁਦ ਆਪਣੇ ਹਥੀਂ ਗੁਰੂ ਅੰਗਦ ਦੇਵ-ਲਿਖਤ ਪੋਥੀ ਤੋਂ ਉਤਾਰਿਆ ਸੀ। ਪੁਰਾਣੀਆਂ ਗੁਰਬਾਣੀ ਹਥ-ਲਿਖਤਾਂ ਦੇ ਮੁਢ ਆਇਆ 'ਜਪੁ ਗੁਰੂ ਰਾਮਦਾਸ ਜੀਉ ਕੇ ਦਸਤਖਤਾ ਕੇ ਨਕਲ ਕਾ ਨਕਲ...'ਵਾਕੰਸ਼ ਇਸ ਤਥ ਦੀ ਸੈਂਕੜੇ ਥਾਂ ਪੁਸ਼ਟੀ ਕਰਦਾ ਹੈ। ਗੁਰਿਆਈ ਸਮੇਂ 'ਅੰਮ੍ਰਿਤ ਨਾਮ ਦਾ ਖਜਾਨਾ' ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿਤਾ ਗਿਆ। ਗੋਸਟਾਂ ਮਿਹਰਬਾਨ ਅਨੁਸਾਰ 'ਸਬਦ ਕੀ ਥਾਪਨਾ', ਜੋ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਕਉ ਕਰੀ ਸੀ, ਉਹੀ ਗੁਰੂ ਅਮਰਦਾਸ-ਰਾਮਦਾਸ ਰਾਹੀਂ ਗੁਰੂ ਅਰਜਨ ਦੇਵ ਜੀ ਨੂੰ ਹੋ ਗਈ।੩੯ਗੁਰੂ ਗੰ੍ਰਥ ਸਾਹਿਬ ਦੀਆਂ ਕਈ ਪੁਰਾਤਨ ਹਥ-ਲਿਖਤ ਬੀੜਾਂ ਦੇ ਅੰਤ (ਅੰਤਿਕਾ) ਵਿਚ ਆਏ 'ਚਲਿਤ੍ਰ ਜੋਤੀ ਜੋਤਿ ਸਮਾਵਣੇ ਕੇ' ਵਿਚ ਇਕ ਗੁਰੂ ਸਾਹਿਬ ਵਲੋਂ ਦੂਜੇ ਗੁਰੂ ਸਾਹਿਬ ਨੂੰ 'ਟਿਕਾ' (ਗੁਰਸਬਦੁ ਸਚੁ ਨੀਸਾਣੁ; ਪੋਥੀ) ਦਿਤੇ ਜਾਣ ਦੇ ਵੇਰਵੇ ਅਕਸਰ ਮਿਲਦੇ ਹਨ।੪੦
੨.੫ ਗੁਰੂ ਅਰਜਨ ਦੇਵ ਜੀ ਦੇ ਸਮੇਂ ਅੰਮ੍ਰਿਤਸਰ ਟਕਸਾਲ ਵਿਚ ਗੁਰਬਾਣੀ ਸੰਬੰਧੀ ਇਕ ਇਤਿਹਾਸਕ ਅਤੇ ਯੁਗ ਬੋਧੀ ਕਾਰਜ 'ਗੁਰਬਾਣੀ ਪ੍ਰਗਾਸ' ਦਾ ਕੀਤਾ ਗਿਆ। ਆਦਿ ਬੀੜ ਦੇ ਅਧਾਰ ਸਰੋਤਾਂ ਵਿਚ 'ਪਿਉ ਦਾਦੇ ਦਾ ਖਜਾਨਾ' ਗੁਰੂ ਅਰਜਨ ਦੇਵ ਜੀ ਨੂੰ ਗੁਰੂ ਰਾਮਦਾਸ ਜੀ ਤੋਂ ਗੁਰਿਆਈ ਸਮੇਂ ਮਿਲਿਆ, ਜਿਨ੍ਹਾਂ ਨੇ ਵਾਹਿਗੁਰੂ ਨੂੰ ਆਪਣੇ ਹਿਰਦੇ ਅਤੇ ਰਸਨਾ ਉਤੇ ਬਸਾਅ ਕੇ 'ਸਬਦੁ ਗੁਰੂ' ਦਾ ਪ੍ਰਕਾਸ਼ ਕੀਤਾ।੪੧ ਸੋ ਗੁਰੂ ਅਰਜਨ ਦੇਵ ਜੀ ਨੂੰ ਬਾਣੀ ਦਾ ਮੂਲ ਖਜਾਨਾ ਗੁਰਿਆਈ ਦੌਰਾਨ ਪ੍ਰਾਪਤ ਹੋ ਗਿਆ ਸੀ ਤੇ ਉਨ੍ਹਾਂ ਨੇ ਆਪਣੇ ਪਧਰ ਦੇ ਜਤਨਾਂ ਨਾਲ ਵੀ ਸੰਗ੍ਰਹਿਤ ਕੀਤਾ ਸੀ। ਆਪਣੇ ਸੰਪਾਦਕੀ ਅਧਿਕਾਰਾਂ ਨੂੰ ਵਰਤਦੇ ਹੋਏ ਉਨ੍ਹਾਂ ਅਜਿਹੀਆਂ ਰਚਨਾਵਾਂ ਨੂੰ ਰਦ ਵੀ ਕੀਤਾ, ਜਿਨ੍ਹਾਂ ਦੀ ਸੁਰ ਮੂਲ ਸਿਖ ਸਿਧਾਂਤਾਂ ਨਾਲ ਨਹੀਂ ਮਿਲਦੀ ਸੀ।ਸਿਰਫ ਉਹੋ ਬਾਣੀ ਹੀ ਦਰਜ ਕੀਤੀ ਜੋ ਸਿਖ ਮੁਹਾਵਰੇ ਵਿਚ 'ਸਚੀ' ਸੀ। 'ਸਤਿਗੁਰ ਕੀ ਰੀਸੈ' ਹੋਰ 'ਕਚੁ ਪਿਚੁ ਬੋਲਣ' ਵਾਲਿਆਂ ਦੀਆਂ ਰਚਨਾਵਾਂ ਨੂੰ ਗੁਰਬਾਣੀ ਵਿਚ ਥਾਂ ਨਹੀਂ ਦਿਤੀ ਗਈ। ਬਾਣੀ ਦਰਜ ਕਰਨ ਦਾ ਅੰਤਿਮ ਪ੍ਰਮਾਣ 'ਦੈਵੀ ਗਿਆਨ' ਸੀ, ਤਤੁ ਦਾ ਵਖਿਆਨ ਕਰਨ ਵਾਲੀ ਬਾਣੀ ਨੂੰ ਹੀ ਪ੍ਰਵਾਨ ਕੀਤਾ ਗਿਆ।੪੨
ਗੁਰੂ ਅਰਜਨ ਦੇਵ ਜੀ ਨੇ ਪ੍ਰਾਪਤ ਹੋਏ ਬਾਣੀ ਸੰਗ੍ਰਹਿ ਨੂੰ, ਜੋ ਪੋਥੀਆਂ, ਪਤਰਿਆਂ, ਗੁਟਕਿਆਂ ਆਦਿ ਦੇ ਰੂਪ ਵਿਚ ਸੀ, ਇਕ ਵਿਧੀਵਤ ਰੂਪ ਦੇਣ ਲਈ 'ਰਾਮਸਰ' ਨਾਂ ਦੇ ਸਥਾਨ ਦੀ ਚੋਣ ਕੀਤੀ ਗਈਦ ਇਸ ਰਮਣੀਕ ਥਾਂ ਉਤੇ ਗੁਰਬਾਣੀ ਦੇ ਸੰਪਾਦਨ ਦਾ ਕਾਰਜ ਸ਼ੁਰੂ ਕੀਤਾ ਗਿਆ, ਜਿਹੜਾ ੧੬੦੧ ਈ. ਤੋਂ ੧੬੦੪ ਈ. ਤਕ ਤਿੰਨ ਸਾਲਾਂ ਵਿਚ ਸੰਪੂਰਨ ਹੋਇਆ। ਆਦਿ ਬੀੜ ਦੀ ਸੰਪਾਦਨਾ ਕਰਵਾਉਂਦੇ ਸਮੇਂ ਗੁਰੂ ਜੀ ਨੇ ਭਾਈ ਗੁਰਦਾਸ ਜੀ ਦੀ ਮਦਦ ਲਈ ਹੋਰ ਲਿਖਾਰੀ ਵੀ ਨਿਯੁਕਤ ਕੀਤੇ, ਕਿਉਂਕਿ ਸਿਆਹੀ, ਕਾਗਜ ਤੇ ਹੋਰ ਸਾਂਭ-ਸੰਭਾਲ ਲਈ ਅਜਿਹਾ ਜਰੂਰੀ ਸੀ। ਭਾਈ ਕੇਸਰ ਸਿੰਘ ਛਿਬਰ (੧੭੬੯ ਈ.) ਨੇ ਅਜਿਹੇ ਚਾਰ ਲਿਖਾਰੀਆਂ ਦਾ ਜ਼ਿਕਰ ਕੀਤਾ ਹੈ :
ਭਾਈ ਸੰਤ ਦਾਸ ਤੇ ਹਰੀਆ ਸੁਖਾ ਮਨਸਾ ਰਾਮ ਲਿਖਦੇ ਜਾਨ।
ਚਾਰੇ ਲਿਖਾਰੀ, ਜੋ ਸਾਹਿਬ ।ਗੁਰੂ ਅਰਜਨ ਦੇਵ ਜੀ॥ ਕਰਨ ਬਖਾਨ॥੪੩
ਸੰਪਾਦਨਾ ਕਾਰਜ 'ਸੰਮਤ ñööñ ਮਿਤੀ ਭਾਦਉ ਵਦੀ ਏਕਮ'; ੧ ਸਤੰਬਰ, ੧੬੦੪ ਈ. ਨੂੰ ਸਮਾਪਤ ਹੋਇਆ। ਸੰਪਾਦਨਾ ਉਪਰੰਤ ਆਦਿ ਬੀੜ ਦਾ ਬਾਬਾ ਬੁਢਾ ਜੀ, ਭਾਈ ਗੁਰਦਾਸ, (ਗੁਰੂ) ਹਰਿਗੋਬਿੰਦ ਸਾਹਿਬ ਆਦਿ ਮੁਖੀ ਸਿਖਾਂ ਸਮੇਤ ਗੁਰੂ ਸਾਹਿਬ ਨੇ ਪੂਰੇ ਅਦਬ ਸਤਿਕਾਰ ਸਹਿਤ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਆ ਕੇ ਪ੍ਰਕਾਸ਼ ਕਰ ਦਿਤਾ ਗਿਆਦ ਸਿਰ ਉਪਰ ਅਸਵਾਰਾ ਕਰਕੇ ਲਿਆਉਣ ਦੀ ਸੇਵਾ ਬਾਬਾ ਬੁਢਾ ਜੀ ਨੇ ਕੀਤੀ ਤੇ ਗੁਰੂ ਅਰਜਨ ਦੇਵ ਜੀ ਆਪ ਚੌਰ ਦੀ ਸੇਵਾ ਕਰਦੇ ਆਏ। ਪਹਿਲੇ ਪ੍ਰਕਾਸ਼ ਤੇ ਸੇਵਾ-ਸੰਭਾਲ ਦੀ ਸੇਵਾ ਬਾਬਾ ਬੁਢਾ ਜੀ ਨੂੰ ਸੌਂਪੀ ਗਈ।ਪਹਿਲੀ ਵਾਰ ਪ੍ਰਕਾਸ਼ ਕਰਨ ਉਤੇ ਜੋ ਹੁਕਮਨਾਮਾ ਆਇਆ, ਉਹ ਸੀ:
ਸੰਤਾਕੇਕਾਰਜਿਆਪਿਖਲੋਇਆਹਰਿਕੰਮੁਕਰਾਵਣਿਆਇਆਰਾਮ ॥
ਧਰਤਿਸੁਹਾਵੀਤਾਲੁਸੁਹਾਵਾਵਿਚਿਅੰਮ੍ਰਿਤਜਲੁਛਾਇਆਰਾਮ॥
ਅੰਮ੍ਰਿਤਜਲੁਛਾਇਆਪੂਰਨਸਾਜੁਕਰਾਇਆਸਗਲਮਨੋਰਥਪੂਰੇ॥…੪੪
ਇਸੇ ਸਮੇਂ ਤੋਂ ਹੀ ਗੁਰਬਾਣੀ ਨਿਤਨੇਮ ਦੀ ਸੰਸਥਾਈ ਮਰਯਾਦਾ (ਨਿਤ-ਕਿਰਿਆ) ਦਾ ਕਾਰਜ ਆਰੰਭ ਹੋ ਗਿਆ। ਸਵੇਰੇ-ਸ਼ਾਮ ਪਾਠ ਹੁੰਦਾ, ਕਥਾ-ਵਾਰਤਾ ਕੀਤੀ ਜਾਂਦੀ। ਰਾਤ ਨੂੰ ਆਦਿ ਬੀੜ ਦਾ ਸੁਖਾਸਣ ਉਚਾ ਰਖਕੇ, ਗੁਰੂ ਸਾਹਿਬ ਆਪ ਹੇਠਾਂ ਸਜਦੇ। ਗੁਰੂ ਅਰਜਨ ਦੇਵ ਜੀ ਤੋਂ ਸ਼ੁਰੂ ਹੋਇਆ ਨਿਤ-ਮਰਯਾਦਾ ਦਾ ਇਹ ਪ੍ਰਬੰਧ ਵਰਤਮਾਨ ਤਕ ਜਾਰੀ ਹੈ।
ਗੁਰੂ ਅਰਜਨ ਦੇਵ ਜੀ ਵਲੋਂ ਆਦਿ ਬੀੜ ਦੀ ਸੰਪਾਦਨਾ ਨਾਲ ਸਿਖ ਧਰਮ, ਇਤਿਹਾਸ, ਪਰੰਪਰਾ ਅਤੇ ਵਿਦਵਤਾ ਦੇ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਹੁੰਦੀ ਹੈ। ਹੁਣ ਬਾਣੀ ਇਕ ਵਿਉਂਤਬਧ ਪ੍ਰਮਾਣਿਕ ਰੂਪ ਵਿਚ ਮਿਲਣ ਲਗਦੀ ਹੈ। ਅਗਲੇ ਸਮੇ ਵਿਚ ਗੁਰਬਾਣੀ ਅਧਿਐਨ/ ਸੰਭਾਲ/ ਸੰਥਿਆ ਦੇ ਅਨੇਕ ਜਤਨਾਂ ਤਹਿਤ ਸਮਕਾਲੀ ਕੋਸ਼ਿਸ਼ਾਂ ਕਰਨ ਵਾਲੇ ਅਨੇਕ ਵਿਦਵਾਨਾਂ/ ਲਿਖਾਰੀਆਂ ਵਿਚੋਂ ਭਾਈ ਗੁਰਦਾਸ, ਬਾਬਾ ਬੁਢਾ, ਭਾਈ ਬੰਨੋ, ਸੰਤਦਾਸ, ਹਰੀਆ, ਸੁਖਾ, ਮਨਸਾ ਰਾਮ, ਬੂੜਾ ਸੰਧੂ, ਭਾਈ ਬਿਧੀ ਚੰਦ, ਗੁਰਦਿਤਾ ਜਟੇਟਾ, ਰੂਪ ਕੁਇਰ, ਰਾਮਰਾਇ, ਯੋਗਰਾਜ, ਬਿਰਦ ਦਾਸ, ਭਾਈ ਹਰਦਾਸ, ਭਾਈ ਮਨੀ ਸਿੰਘ, ਫਤੇ ਚੰਦ, ਪਾਖਰ ਮਲ, ਹਾਕਮ ਸਿੰਘ ਗ੍ਰੰਥੀ ਆਦਿ ਦਾ ਨਾਂ ਲਿਆ ਜਾ ਸਕਦਾ ਹੈ। ਇਨ੍ਹਾਂ ਵਿਚੋਂ ਬਹੁਤੇ ਅੰਮ੍ਰਿਤਸਰ ਟਕਸਾਲ ਨਾਲ ਹੀ ਸੰਬੰਧਿਤ ਸਨ। ਬਾਅਦ ਵਿਚ ਸਿਖ ਇਤਿਹਾਸ ਵਿਚ ਜਿਸ ਨੂੰ 'ਗਿਆਨੀਆਂ ਦੀ ਟਕਸਾਲ' ਕਿਹਾ ਜਾਂਦਾ ਹੈ, ਉਸ ਦਾ ਸਾਰਾ ਕਾਰਜਕ੍ਰਮ ਅਤੇ ਮੁਕਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੀ ਸੀ। ਇਸ ਗਿਆਨੀਆਂ ਦੀ ਟਕਸਾਲ ਦੇ ਇਕ ਤਰ੍ਹਾਂ ਮੋਢੀ੪੫ ਦੀ ਭੂਮਿਕਾ ਨਿਭਾਉਣ ਵਾਲੇ ਭਾਈ ਗੁਰਦਾਸ ਜੀ ਅਤੇ ਸ਼ਹੀਦ ਮਨੀ ਸਿੰਘ ਜੀ ਸਨ, ਇਨ੍ਹਾਂ ਤੋਂ ਅਗਾਂਹ ਕਈ ਵਿਦਵਾਨ ਪੈਦਾ ਹੋਏ, ਜਿਨ੍ਹਾਂ ਵਿਚ ਭਾਈ ਸੂਰਤ ਸਿੰਘ ਦਾ ਨਾਂ ਵਿਸ਼ੇਸ਼ ਰੂਪ ਵਿਚ ਲਿਆ ਜਾ ਸਕਦਾ ਹੈ। ੧੭੭੩ ਈ. ਦੇ ਕਰੀਬ ਇਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਇਕ ਤਰ੍ਹਾਂ ਸ਼ਹੀਦ ਮਨੀ ਸਿੰਘ ਜੀ ਵਾਲੀ ਜਿੰਮੇਵਾਰੀ ਹੀ ਸੰਭਾਲੀ ਸੀ। ਇਥੇ ਇਹ ਵੀ ਜਿਕਰਯੋਗ ਹੈ, ਕਿ ਭਾਈ ਸੂਰਤ ਸਿੰਘ ਨੇ, ਭਾਈ ਮਨੀ ਸਿੰਘ ਦੇ ਵਿਦਿਆਰਥੀ/ਸ਼ਿਸ਼ ਗੁਰਬਖਸ਼ ਸਿੰਘ ਤੋਂ ਸੰਥਿਆ ਲਈ ਸੀ ਅਤੇ ਇਨ੍ਹਾਂ ਦੇ ਵਿਦਿਆਰਥੀ ਭਾਈ ਸੰਤ ਸਿੰਘ, ਭਾਈ ਸੰਤੋਖ ਸਿੰਘ (ਮਹਾਂ ਕਵੀ) ਦੇ ਵਿਦਿਆ-ਗੁਰੂ/ਅਧਿਆਪਕ ਸਨ। 'ਕਥਾ ਵਾਲਾ ਬੁੰਗਾ', ਜੋ ਬਾਅਦ ਵਿਚ ਢਾਅ ਦਿਤਾ ਗਿਆ, ਇਨ੍ਹਾਂ ਵਿਦਵਾਨਾਂ ਦਾ ਹੀ ਸਦਰੇ-ਮੁਕਾਮ ਸੀ। ਇਸ ਟਕਸਾਲ ਨਾਲ ਕਿਸੇ ਤਰ੍ਹਾਂ ਜੁੜੇ ਰਹੇ ਸੈਂਕੜਿਆਂ ਦੀ ਗਿਣਤੀ ਵਿਚੋਂ ਇਤਿਹਾਸ ਦੀ ਸਿਮਰਤੀ ਵਿਚ ਬਚੇ ਕੁਝ ਅਜਿਹੇ ਨਾਂ ਹਨ, ਜਿਨਾਂ੍ਹ ਨੇ ਗੁਰੂ ਸਾਹਿਬਾਨ ਦੀ ਦੇਖ-ਰੇਖ ਹੇਠ ਅਤੇ ਉਸ ਤੋਂ ਬਾਅਦ ਵਿਚ ਆਪਣੀ ਅਕੀਦਤ ਭੇਟਾ ਲਈ ਖੁਦ ਗੁਰਬਾਣੀ ਦੀ ਸਾਂਭ-ਸੰਭਾਲ/ਪ੍ਰਚਾਰ-ਪਸਾਰ/ਅਧਿਐਨ ਲਈ ਤਨ-ਮਨ ਅਰਪਿਤ ਕੀਤੇ, ਇਨ੍ਹਾਂ ਵਿਚੋਂ ਕੁਝ ਦਾ ਜ਼ਿਕਰ ਇਸ ਤਰ੍ਹਾਂ ਹੈ :
ਭਾਈ ਜਗਨਾ: ਪੰਜਵੇਂ ਪਾਤਸ਼ਾਹ ਦੇ ਇਸ ਸਿਖ ਨੇ, ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਲੜੀ ਗਈ ਅੰਮ੍ਰਿਤਸਰ ਦੀ ਲੜਾਈ ਵਿਚ ਬੀਰਤਾ ਦੇ ਕਾਰਨਾਮੇ ਦਿਖਾਏ ਸਨ।੪੬ ਭਾਈ ਰਾਮਰਾਇ ਦੀ ਲਿਖਿਤ ਬੀੜ (੧੭੪੯ ਬਿ.) ਵਿਚ ਭਾਈ ਜਗਨੇ ਦੇ ਉਤਾਰੇ ਨੂੰ ਵਿਸ਼ੇਸ਼ ਮਾਨਤਾ ਦਿਤੀ ਗਈ ਹੈ : " ਜੇ ਫੇਰ ਗਿਰੰਥ ਸੋਧਿਆ ਲੋੜੀਐ ਤਾ ਜਗਨੇ ਦੇ ਗਿਰੰਥੁ ਨਾਲਿ ਸੁਧ ਕਰਿ ਲਾਇਓ...।"
ਹਰਬੰਸ ਤਪਾ :ਗੁਰੂ ਅਰਜਨ ਦੇਵ ਜੀ ਦਾ ਇਹ ਪਿਆਰਾ ਸਿਖ, ਭਾਈ ਗੁਰਦਾਸ ਜੀ ਅਨੁਸਾਰ ਧਰਮਸਾਲਾ ਵਿਚ ਟਹਿਲ-ਸੇਵਾ ਕਰਨ ਲਈ ਪ੍ਰਸਿਧ ਸੀ।੪੭ ਇਹ ਰਾਵਲਪਿੰਡੀ ਜਿਲ੍ਹੇ ਦੇ ਪਿੰਡ ਨੜਾਲੀ (ਤਹਿ. ਗੁਜ਼ਰਖਾਨ) ਦਾ ਵਸਨੀਕ ਸੀ।੪੮ ਪ੍ਰੇਮ ਸਹਿਤ ਬਾਣੀ ਪਾਠ ਕਰਨ ਵਾਲਾ ਇਹ ਪਾਠੀ ਧਰਮਸਾਲਾ ਵਿਚ ਪੋਥੀਆਂ ਲਿਖਣ ਅਤੇ ਸੰਥਿਆ ਦੇਣ ਦੀ ਸੇਵਾ ਕਰਦਾ ਸੀ, ਜਿਵੇਂ ਸਿਖਾਂ ਦੀ ਭਗਤਮਾਲਾ ਤੋਂ ਇਸ਼ਾਰਾ ਮਿਲਦਾ ਹੈ : "ਅੰਮ੍ਰਿਤ ਵੇਲੇ ਗ੍ਰੰਥ ਜੀ ਦੀ ਬਾਣੀ ਪੜੈ…।"੪੯
ਬੂੜਾ ਸੰਧੂ: ਗੁਰੂ ਅਰਜਨ ਦੇਵ ਜੀ ਸਮੇਂ ਹੋਏ ਇਸ ਸੰਥਿਆਕਾਰ ਵਿਦਵਾਨ ਲਿਖਾਰੀ ਨੇ ਆਦਿ ਬੀੜ ਦਾ ਉਤਾਰਾ ਪਿਸ਼ਾਵਰ ਵਾਸੀ ਭਾਈ ਮਿਲਖੀ ਦੀ ਅਗਵਾਈ ਨਾਲ ੧੬੬੨ ਬਿ./੧੬੦੫ ਈ. ਵਿਚ ਕੀਤਾ ਸੀ:
'ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਸ੍ਰੀ ਗੁਰੂ ਜੀ ਕੇ ਹਜੂਰਿ ਗਰੰਥ ਸੰਪੂਰਣ ਹੋਇਆ « ਲਿਖਿਆ ਭਾਈ ਬੂੜੇ ਸੰਧੂ॥ ਪੰਜਵੀ ਪਾਤਸਾਹੀ ਦੇ ਹਜੂਰ ਲਿਖਵਾਇਆ ਭਾਈ ਮਿਲਖੀ ਪਸਉਰ ਦੇ ਵਾਸੀ॥…ਭੁਲ ਚੁਕ ਬਖਸਣੀ ਸ੍ਰੀ ਵਾਹਿਗੁਰੂ...॥ ਸਮਤ ੧੬੬੨ਵਿਚ ਸੰਪੂਰਨ ਹੋਇਆ ਲਿਖਿਆ'।੫੦
ਭਾਈ ਬਿਧੀ ਚੰਦ:ਛੇਵੇਂ ਪਾਤਸ਼ਾਹ ਤਕ ਇਸ ਤਰ੍ਹਾ ਜਾਪਦਾ ਹੈ, ਜਿਵੇਂ ਵਿਦਵਾਨਾਂ, ਸੰਥਿਆਕਾਰਾਂ ਅਤੇ ਲਿਖਾਰੀਆਂ ਦੀ ਬਕਾਇਦਾ ਇਕ ਜਮਾਤ ਪੈਦਾ ਹੋ ਗਈ ਹੋਵੇ, ਇਨ੍ਹਾਂ ਦੇ ਸਮੇਂ ਭਾਈ ਬਿਧੀ ਚੰਦ ਦਾ ਵਿਸ਼ੇਸ਼ ਨਾਂ ਲਿਆ ਜਾ ਸਕਦਾ ਹੈ। ਭਾਈ ਬਿਧੀ ਚੰਦ, ਜਿਹੜੇ ਕਿ ਖੁਦ ਇਕ ਵਡੇ ਗਿਆਨੀ ਤੇ ਚੰਗੇ ਲਿਖਾਰੀ ਅਤੇ ਸੰਥਿਆਕਾਰ ਸਨ, ਜਦੋਂ ਉਨ੍ਹਾਂ ਨੇ ਸੇਵਾ ਭਾਵਨਾ ਤਹਿਤ ਬਾਣੀ ਉਤਾਰੇ, ਸੈਂਚੀਆਂ ਦੇ ਰੂਪ ਵਿਚ ਕਰਨ ਦਾ ਮਨ ਬਣਾਇਆ ਤਾਂ ਇਸ ਸੇਵਾ ਲਈ 'ਲਿਖਨ ਹੇਤਿ' ਨਾਲ ਲਿਖਾਰੀ ਵੀ ਲਾਏ :
ਪਾਠ ਕਰਤ ਬਿਧੀਏ ਰਿਦੈ ਰੁਚਿ ਉਪਜੀ ਇਹਿ ਭਾਇ।
ਉਤਾਰ ਕਰਾਵੋ ਗ੍ਰਿੰਥ ਗੁਰ ਸ੍ਰੀ ਆਇਸ ਪਾਇ॥...
ਤਤ ਛਿਨ ਕਾਗਦ ਲੀਏ ਮੰਗਾਇ॥ ਰਚਿ ਸੈਂਚੀ ਮਨ ਮੈ ਸੁਖੁ ਪਾਇ॥...
ਲਿਖਨ ਹੇਤਿ ਤਬ ਲਾਇ ਲਿਖਾਰੀ।੫੧....
ਗੁਰਦਿਤਾ ਜਟੇਟਾ: ਪਟਿਆਲੇ ਵਿਖੇ ਟਿਕਾਣਾ ਭਾਈ ਰਾਮ ਕਿਸਨ ਵਿਚ ੧੭੧੦ ਬਿ. (੧੬੫੩ ਈ.) ਦੇ ਇਕ ਹਥ-ਲਿਖਤ ਸਰੂਪ ਵਿਚ ਇਸ ਲਿਖਾਰੀ ਦਾ ਜਿਕਰ ਆਇਆ ਹੈ ਅਤੇ ਵੇਰਵੇ ਤੋਂ ਪਤਾ ਲਗਦਾ ਹੈ ਕਿ ਸੰਥਿਆਕਾਰ ਅਤੇ ਲਿਖਾਰੀ 'ਗੁਰੂ ਹਰਿ ਰਾਇ ਜੀ ਕੀ ਸੰਗਤਿ ਕਾ ਸਦਕਾ' ਗੁਰੂ ਘਰ ਨਾਲ ਜੁੜਿਆ ਸੀ :
'ਸਰਬਤ੍ਰ ਸੰਗਤਿ ਗੁਰੂ ਜੀ ਕੀ ਪਾਸੇ ਗੁਰਦਿਤੇ ਗੁਲਾਮ ਕਾ ਪੈਰੀ ਪਵਣਾ ਵਾਚਣਾ ਜੇਹੇ ਅਖਰ ਜਾਣਦੇ ਹਾ ਤੇਹੇ ਲਿਖੇ ਹੈਨਿ ਬਖਸਿ ਲੈਣਾ ਗੁਰੂ ਜੀ ...ਸੰਗਤਿ ਕਾ ਸਦਕਾ ਗੁਰੂ ਚਿਤਿ ਆਵੈ॥ ਗੁਰਦਿਤਾ ਜਟੇਟਾ ਵਸਕੀਨ {ਵਸਨੀਕ} ਉਧੋਵਾਲੇ ਕਾ ... ਹਰਿ ਬਾਬਿ ਗੁਰੂ ਚਿਤਿ ਆਵੈ॥ ਗਿਰੰਥੁ ਲਿਖਿਆ ਪਾਤਸਾਹੀ ਸ੍ਰੀ ਗੁਰੂ ਹਰਿ ਰਾਇ ਜੀ ਕੀ ਸੰਗਤਿ ਕਾ ਸਦਕਾ ਲਿਖਿਆ॥'੫੨
ਜੋਗਰਾਜ: ਸੰਮਤ ੧੭੨੪ (੧੬੬੭ ਈ.) ਦਾ ਇਕ ਸਰੂਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਹਥ-ਲਿਖਤ ਸੈਕਸਨ ੧੧੫੩੩੮ ਉਤੇ ਸੁਰਖਿਅਤ ਹੈ। ਇਹ ਗ੍ਰੰਥ ਸਤਵੇਂ ਪਾਤਸ਼ਾਹ ਦੇ ਸਮਕਾਲ ਵਿਚ ਭਾਈ ਜੋਗਰਾਜ ਨਾਂ ਦੇ ਲਿਖਾਰੀ ਦਾ ਲਿਖਿਆ ਹੋਇਆ ਹੈ, ਜਿਹੜਾ ਬੀੜ ਵਿਚ ਮਿਲਦੇ ਇਸ਼ਾਰੇ ਅਨੁਸਾਰ 'ਸਿਰਮੌਰ ਵਿਚ ਥਪਲੁ ਕੈ ਡੇਰੇ' ਦਾ ਰਹਿਣ ਵਾਲਾ ਸੀ।'ਥਪਲੁ' ਕੀਰਤਪੁਰ ਦੇ ਲਾਗੇ ਉਹ ਸਥਾਨ ਹੈ, ਜਿਥੇ ਛੇਵੇਂ ਪਾਤਸ਼ਾਹ ਜੋਤੀ-ਜੋਤਿ ਸਮਾਏ ਸਨ।
ਭਾਈ ਤੀਰਥ ਦਾਸ: ਲਾਹੌਰ ਵਾਸੀ ਇਹ ਸੰਥਿਆਕਾਰ ਲਿਖਾਰੀ ਸੋਢੀ ਚੰਦ੍ਰਭਾਨ ਦਾ ਪੁਤਰ ਸੀ। ੧੯੮੪ ਤੋਂ ਪਹਿਲਾਂ ਸਿਖ ਰੈਫਰੈਂਸ ਲਇਬ੍ਰੇਰੀ ਵਿਚ ਉਪਲਬਧ ਇਕ ਬੀੜ (ਸੰਮਤੁ ੧੭੮੫) ਵਿਚ ਇਸ ਦਾ ਵੇਰਵਾ ਇਸ ਤਰ੍ਹਾਂ ਮਿਲਦਾ ਸੀ :
"ਸੰਮਤ ੧੭੮੫... ਸ੍ਰੀ ਗਿਰੰਥ ਜੀ ਰਾਵੀ ਦੇ ਕਿਨਾਰੇ ਅਉਲੀਆਪੁਰ ਗਾਉ... ਲਿਖਤੰ ਤੀਰਥਦਾਸ ਸੋਢੀ ਪੁਤ੍ਰ ਚੰਦ੍ਰਭਾਨ ਸੋਢੀ ਕਾ ਵਤਨ ਲਹਉਰ॥..."
ਸਤਵੇਂ ਪਾਤਸ਼ਾਹ ਦੀ ਪੁਤਰੀ ਬੀਬੀ ਰੂਪ ਕੁਇਰ ਦਾ ਨਾਂ ਵੀ ਵਿਦਵਾਨ ਲਿਖਾਰੀਆਂ ਅਤੇ ਸੰਥਿਆਕਾਰ ਵਜੋਂ ਆਉਂਦਾ ਹੈ, ਜੋ ਬੜੇ ਪਿਆਰ ਸਹਿਤ ਬਾਣੀ ਪੜ੍ਹਦੇ ਅਤੇ ਪੜ੍ਹਾਉਂਦੇ ਸਨ।੫੩
ਭਾਈ ਰਾਮਰਾਇ: ਇਹ ਨੌਵੇਂ ਪਾਤਸ਼ਾਹ ਦੇ ਹਜ਼ੂਰ ਗੁਰਸਿਖਾਂ ਵਿਚੋਂ ਇਕ ਸੀ:"ਲਿਖਤੰ ਗੁਲਾਮ ਖਾਨੇਜਾਦ ਸੰਗਤ ਕਾ ਕੀਟ ਜੰਤ ਉਤਮ ਚੰਦ ਸੁਨਿਆਰ ਕਾ ਬੇਟਾ॥ ਰਾਮਰਾਇ ਸਿਖ ਫਕੀਰ ਗੁਰੂ ਪੂਰੇ ਕਾ॥" ਪਟਨੇ ਤੋਂ ਕਾਮਰੂਪ (ਅਸਾਮ) ਜਾਣ ਸਮੇਂ ਇਸ ਸਿਖ ਨੇ ਗੁਰੂ ਜੀ ਦੇ ਪਰਿਵਾਰ ਦੀ ਸਾਂਭ-ਸੰਭਾਲ ਕੀਤੀ ਸੀ, ਇਸ ਸਾਂਭ-ਸੰਭਾਲ ਵਿਚ ਬਾਣੀ ਸੰਥਿਆ ਵੀ ਪਹਿਲ ਦੇ ਅਧਾਰ ਉਤੇ ਸੀ। ਗੁਰੂ ਤੇਗ ਬਹਾਦਰ ਜੀ ਦੇ ਕਈ ਹੁਕਮਨਾਮਿਆਂ ਵਿਚ ਇਸ ਦਾ ਨਾਂ ਵਰਤਿਆ ਗਿਆ ਹੈ, ਜਿਵੇਂ: "ਗੁਰੂ ਸਤਿ ਭਾਈ ਦਿਆਲ ਦਾਸ ਭਾਈ ਰਾਮਰਾਇ ਭਾਈ ਦਰਬਾਰੀ... ਸਰਬਤਿ ਸੰਗਤਿ ਪਟਨੇ ਕੀ...ਕਬੀਲਾ ਹਮੋ ਪਟਣੈ ਮੋ ਛੋਡਾ ਹੈ...ਤਿਨ ਸੇਵਾ...।"੫੪
ਭਾਈ ਫਤਹਿ ਚੰਦ: ਇਹ ਵੀ ਗੁਰੂ ਤੇਗ ਬਹਾਦਰ ਜੀ ਦੇ ਸਿਖਾਂ ਵਿਚ ਸੀ, ਜਿਸ ਨੇ ਗੁਰਬਾਣੀ ਦੇ ਉਤਾਰੇ ਕੀਤੇ। ਭਾਈ ਰਾਮਰਾਇ ਲਿਖਿਤ ਬੀੜ (ਸੰਮਤ ੧੭੪੯/੧੬੮੨ ਈ.) ਦੇ ਅੰਤ ਉਤੇ ਇਸ ਦਾ ਜ਼ਿਕਰ ਮਿਲਦਾ ਹੈ:
"ਏਹੁ ਗਿਰੰਥ ਫਤੇ ਚੰਦਕੇ ਗਿਰੰਥ ਕਾ ਨਕਲੁ ਫਤੇ ਚੰਦ ਕਾ ਗਿਰੰਥ ਪੁਹਕਰ ਨੇ ਗਿਰੰਥ ਕਾ ਨਕਲੁ ਪੁਹਕਰ ਕਾ ਗਿਰੰਥ ਵਡੇ ਗ੍ਰੰਥ ਨਾਲਿ ਸੋਧਿਆ ਹੈ ਪੰਜਵੇ ਮਹਲ ਗੁਰਦਾਸ ਭਲੈ ਪਾਸਹੁੰ ਲਿਖਵਾਇਆ ਸੀ ਜੋ...॥" ਗੁਰੂ ਜੀ ਦੇ ਹੁਕਮਨਾਮਿਆਂ ਵਿਚ ਵੀ ਇਸ ਦਾ ਜ਼ਿਕਰ ਮਿਲਦਾ ਹੈ।੫੫
ਭਾਈ ਹਰਿਦਾਸ: ਇਹ ਦਸਵੇਂ ਪਾਤਸ਼ਾਹ ਦੇ ਦਰਬਾਰ ਦਾ ਹਜ਼ੂਰੀ ਸੰਥਿਆਕਾਰ ਅਤੇ ਲਿਖਾਰੀ ਸੀ। ਇਸ ਦੀ ਮੁਖ ਸੇਵਾ ਹੀ ਗੁਰਬਾਣੀ ਲਿਖਣ ਦੀ ਸੀ। ਇਸ ਦੁਆਰਾ ਕੀਤੇ ਉਤਾਰਿਆਂ ਵਿਚ ਇਕ ਬੀੜ (ਸਿਖ ਰੈਫਰੈਂਸ ਲਾਇਬ੍ਰੇਰੀ ਦੇ ਐਕਸੈਸ਼ਨ ਨੰ. õññ) ਦਰਬਾਰ ਸਾਹਿਬ ਉਪਰ ੧੯੮੪ ਦੇ ਫੌਜੀ ਹਮਲੇ ਸਮੇਂ ਹਮੇਸ਼ਾ ਲਈ ਖਤਮ ਹੋ ਗਈ। ਪ੍ਰਾਪਤ ਇਬਾਰਤ ਇਸ ਤਰ੍ਹਾਂ ਹੈ : "ਗਿਰੰਥ ਸੰਪੂਰਨ ਹੋਆ ਲਿਖਿਆ ਹਰਿਦਾਸ ਲਿਖਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਿਖਾਰੀ ਲਿਖਿਆ ਹੈ॥"
ਭਾਈ ਜਗਾ: ਸੈਂਟਰਲ ਪਬਲਿਕ ਲਾਇਬ੍ਰੇਰੀ, ਪਟਿਆਲਾ ਐਕਸੈਸ਼ਨ ਨੰ. ੧੯੦੪ ਵਿਚ, ਇਕ (ਗੁਰਬਾਣੀ) ਪੋਥੀ, ਜੋ ਦਸਮੇਸ਼ ਜੀ ਦੀ ਸਮਕਾਲੀ ਹੈ, ਅਨੁਸਾਰ:
"ਭੁਲਿਆ ਚੁਕਿਆ ਨੇ ਬਕਸ ਲਈ ਮੇਰੇ ਦੀਨ ਦਯਾਲ... ਸੰਮਤ ੧੭੬੨ ਭਾਦੋ ਸੁਦੀ ਏਕਮ ਪੋਥੀ ਗੁਰਮੁਖੀ ਲਿਖੀ ਜਗੈ ਪਾਂਧੇ ਸਾਕਰ ਕੇ, ਕੇਸੋ ਸਿਖ ਨੂੰ ਲਿਖ ਦਿਤੀ, ਗੁਰੂ।ਨਾਨਕ॥ ਕਾ ਜਪੁ ਪਰਮਾਰਥ ਨਾਲਿ।"੫੬ ਇਸ ਹਵਾਲੇ ਤੋਂ ਭਾਈ ਜਗੇ ਦਾ ਟੀਕਾਕਾਰ ਹੋਣਾ ਵੀ ਸਿਧ ਹੁੰਦਾ ਹੈ।
੨.੭ ਅੰਮ੍ਰਿਤਸਰ ਉਪਰੰਤ ਜ਼ਿਕਰਯੋਗ ਵਿਦਿਆ ਦਾ ਗੜ੍ਹ (ਟਕਸਾਲ) ਦਮਦਮਾ ਸਾਹਿਬ ਬਣਦਾ ਹੈ। ਅੰਮ੍ਰਿਤਸਰ ਇਤਿਹਾਸਕ ਹਾਲਾਤ ਬਹੁਤੇ ਠੀਕ ਨਾ ਰਹੇ ਹੋਣ ਕਾਰਨ, ਇਉਂ ਜਾਪਦਾ ਹੈ ਕਿ ਜਿਵੇਂ ਸਾਰੇ ਵਿਦਵਾਨ ਦਮਦਮਾ ਸਾਹਿਬ ਆ ਗਏ ਹੋਣ।ਤਲਵੰਡੀ ਸਾਬ੍ਹੋ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਕੀਆਂ ਸਾਖੀਆਂ ਅਨੁਸਾਰ "ਮਾਘ ਮਾਸੇ ਸੁਦੀ ਚੌਦਸ ਵੀਰਵਾਰ ਕੇ ਦਿਹੁੰ…।੧੭ ਜਨਵਰੀ ੧੭੦੬ ਈ.॥" ਪਹੁੰਚੇ ਸਨ ਅਤੇ "ਸੰਮਤ ਸਤਾਰਾ ਸੈ ਤ੍ਰੈਸਠ ਮਾਹ ਕਾਰਤਕ ਸੁਦੀ ਪੰਚਮੀ…।੩੦ ਅਕਤੂਬਰ, ੧੭੦੬ ਈ.॥" ਨੂੰ ਓਥੋਂ ਰਵਾਨਾ ਹੋਏੇ ਸਨ।੫੭ ਇਸ ਸਮੇਂ ਦੌਰਾਨ ਸਾਬ੍ਹੋ ਕੀ ਤਲਵੰਡੀ (ਹੁਣ ਬਠਿੰਡਾ, ਪੰਜਾਬ) ਵਿਖੇ ਗੁਰੂ ਜੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਆਦਿ ਬੀੜ ਵਿਚ, ਸ਼ਹੀਦ ਭਾਈ ਮਨੀ ਸਿੰਘ ਜੀ ਤੋਂ ਸ਼ਾਮਿਲ ਕਰਵਾ ਕੇ ਸ੍ਰੀ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਬਖਸ਼ੀ। ਸਿਖ ਪਰੰਪਰਾ ਤੇ ਇਤਿਹਾਸ ਵਿਚ ਇਥੇ ਵਾਧਾ ਕੀਤੇ ਗ੍ਰੰਥ ਨੂੰ 'ਦਮਦਮੇ ਵਾਲੀ ਬੀੜ' ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਥੇ ਸੰਪੂਰਨ ਕੀਤੇ ਸਰੂਪ ਨੂੰ ਹੀ ਬਾਅਦ ਵਿਚ ਨੰਦੇੜ ਵਿਖੇ ਗੁਰਿਆਈ ਬਖਸ਼ੀ ਗਈ। ਇਥੇ ਹੀ ਗੁਰੂ ਜੀ ਨੇ ਗੁਰਬਾਣੀ ਕਥਾ, ਅਧਿਐਨ, ਸੰਥਿਆ, ਉਤਾਰੇ ਕਰਨ ਦੀ ਇਕ ਵਿਧੀਵਤ ਪਰੰਪਰਾ ਤੋਰੀ। ਸਮੁਚੇ ਕਾਰਜ ਦੀ ਦੇਖ-ਰੇਖ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ। ਇਸੇ ਸਮੇਂ ਤੋਂ ਹੀ ਦਮਦਮਾ ਸਾਹਿਬ ਵਿਖੇ ਦਮਦਮੀ ਟਕਸਾਲ ਦਾ ਮੁਢ ਬੰਨ੍ਹਿਆ ਗਿਆ, ਜਿਸ ਨੇ ਸਿਖ ਵਿਦਵਤਾ ਵਿਚ ਜ਼ਿਕਰਯੋਗ ਹਾਜ਼ਰੀ ਲਵਾਈ। ਇਥੇ ਜੋ ਗੁਰਬਾਣੀ ਅਧਿਐਨ, ਉਤਾਰੇ, ਸੰਥਿਆ ਆਦਿ ਦਾ ਪ੍ਰਵਾਹ ਚਲਿਆ, ਉਸ ਬਾਰੇ ਲਿਖਣ ਲਈ ਇਕ ਵਖਰੀ ਪੁਸਤਕ ਦੀ ਜਰੂਰਤ ਹੈ। ਇਥੇ ਸਿਰਫ ਇਕ ਵੰਨਗੀ ਦੇਣੀ ਹੀ ਕਾਫੀ ਹੈ। ਡੇਰਾ ਬਾਬਾ ਪੂਰਨ ਦਾਸ, ਪਿੰਡ ਲਹਿਰੀ, ਤਹਿ. ਤਲਵੰਡੀ ਸਾਬ੍ਹੋ, ਜਿਲ੍ਹਾ ਬਠਿੰਡਾ ਵਿਖੇ ਸੁਰਖਿਅਤ ਇਕ ਸਰੂਪ (੧੯੨੨ ਬਿ./੧੮੬੫ ਈ.) ਵਿਚ ਮਿਲਦੇ ਵੇਰਵੇ ਅਨੁਸਾਰ:"ਸੰਬਤ ੧੯੨੨ਮਿਤੀ ਚੇਤ ਬਦੀ ੧ ਮੰਗਲਵਾਰਾ ਦਸਖਤ ਟਹਿਲ ਦਾਸ ਖਟ ਦਰਸਨ ਕਾ ਟਹਿਲੂਆ ਸਭ ਸੰਤਨ ਕਾ ਗੁਲਾਮੁ। ਸੰਤ ਹੈ ਭਾਈ ਫੇਰੂ ਕਾ। ਜਿਲਾ ਵਠੰਡੇ ਸਹਿਰ ਕਾ ਲਹਿਰੀ ਗਾਂਮੁ"ਦ ਸਪਸ਼ਟ ਹੁੰਦਾ ਹੈ ਕਿ ਇਥੇ ਬਹੁਤ ਬਾਅਦ ਤਕ ਗੁਰਬਾਣੀ ਸੰਥਿਆ/ ਅਧਿਐਨ ਦਾ ਕਾਰਜ ਚਲਦਾ ਰਿਹਾ ਸੀ। ਪਿੰਡ ਲਹਿਰੀ, ਵਰਤਮਾਨ ਬਠਿੰਡਾ-ਸਰਦੂਲਗੜ੍ਹ ਸੜਕ ਤੋਂ ੧੫-੬ ਕਿ.ਮੀ. ਪਾਸੇ, ਤਲਵੰਡੀ ਸਾਬ੍ਹੋ ਤੋਂ ੧੦-ਕੁ ਕਿ.ਮੀ. ਵਾਕਿਆ ਹੈ। ਤਲਵੰਡੀ ਸਾਬ੍ਹੋ (ਦਮਦਮਾ ਸਾਹਿਬ) ਵਿਖੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਠਹਿਰਾਉ ਸਮੇਂ੫੮ ਕੋਟ ਸ਼ਮੀਰ ਆਏ ਸਨ। ਉਦਾਸੀ ਸਾਧੂ ਬਾਬਾ ਕਾਹਨ ਦਾਸ ਜੀ ਨੇ, ੧੮੫੮ ਈ. ਨੂੰ ਗੁਰੂ ਜੀ ਦੀ ਯਾਦ ਵਿਚ ਇਥੇ ਧਰਮਸ਼ਾਲ ਬਣਵਾਈ, ਇਸੇ ਦੇ ਸ਼ਿਸ਼ ਭਾਈ ਟਹਿਲ ਦਾਸ, ਵਿਚਾਰਾਧੀਨ ਹਥ-ਲਿਖਤ ਦਾ ਲਿਖਾਰੀ, ਸਥਾਨਕ ਪਰੰਪਰਾ ਅਨੁਸਾਰ (ਕੋਟ ਸ਼ਮੀਰ ਦੇ ਲਾਗਲੇ) ਪਿੰਡ ਲਹਿਰੀ ਤੋਂ ਹਰ-ਰੋਜ਼, ਸਿਖ ਵਿਦਿਆ ਦੀ ਟਕਸਾਲ ਦਮਦਮਾ ਸਾਹਿਬ ਪਹੁੰਚ ਕੇ, ਦਮਦਮੀ ਸਰੂਪ ਦਾ ਉਤਾਰਾ ਕਰਦਾ ਸੀ, ਅਜਿਹਾ ਕਰਦਿਆਂ ਉਸ ਨੂੰ ਕਰੀਬਨ ਤਿੰਨ-ਸਾਢੇ-ਤਿੰਨ ਸਾਲ ਦਾ ਸਮਾਂ ਲਗਿਆ।
ਉਪਰੋਕਤ ਪ੍ਰਮੁਖ ਟਕਸਾਲਾਂ ਤੋਂ ਬਿਨਾਂ ਵਿਅਕਤੀਗਤ ਰੂਪ ਵਿਚ ਅਤੇ ਧਰਮਸ਼ਾਲਵਾਂ/ਗੁਰਦੁਆਰਿਆਂ ਵਿਚ ਗੁਰਬਾਣੀ ਅਧਿਆਪਨ, ਸੰਥਿਆ, ਉਤਾਰਿਆਂ ਆਦਿ ਦਾ ਕਾਰਜ ਚਲਦਾ ਰਿਹਾ। ੧੮ਵੀਂ ਸਦੀ ਦੇ ਮੁਢ ਤੋਂ ਲੈ ਕੇ ਗੁਰਬਾਣੀ ਦੀ ਛਾਪੇਖਾਨੇ (੧੯ਵੀਂ ਸਦੀ ਦੇ ਅੰਤ-੨੦ਵੀਂ ਸਦੀ ਦੇ ਮੁਢ) ਦੀ ਪ੍ਰਕਾਸ਼ਨਾ ਤਕ ਦੇ ਦੌਰ ਵਿਚ ਗੁਰਬਾਣੀ ਅਧਿਐਨ, ਸੰਥਿਆ, ਸਾਂਭ-ਸੰਭਾਲ, ਗੁਰਬਾਣੀ ਹਥ ਨਾਲ ਲਿਖ ਕੇ ਵੰਡਣ ਤੇ ਸ਼ਰਧਾ ਸਹਿਤ ਜਗਿਆਸੂ ਲੋਕਾਂ ਤਕ ਪਹੁੰਚਾਉਣ; ਯਥਾਜੋਗ ਅਰਥ-ਪਰਮਾਰਥ ਕਰਕੇ ਬਾਣੀ ਦਾ ਭਾਵ ਲੋਕ ਹਿਰਦਿਆਂ ਤਕ ਪਹੁੰਚਾਉਣ ਆਦਿ ਦੀ ਮਹਾਨ ਸੇਵਾ ਸਿਖ ਸੰਪਰਦਾਵਾਂ ਨੇ ਕੀਤੀ, ਜਿਨ੍ਹਾਂ ਵਿਚ ਨਿਰਮਲਾ, ਉਦਾਸੀ ਤੇ ਸੇਵਾਪੰਥੀ ਸਾਧੂਆਂ ਦਾ ਵਿਸ਼ੇਸ਼ ਸਥਾਨ ਹੈ। ਇਨ੍ਹਾਂ ਤੋਂ ਬਿਨਾਂ ਹੋਰ ਸਾਧੂ, ਜਗਿਆਸੂ ਵੀ ਇਹ ਸੇਵਾ ਕਰਦੇ ਰਹੇ। ਇਥੇ ਸਿਰਫ਼ ਵੰਨਗੀ ਮਾਤਰ ਦੋ-ਚਾਰ ਵੇਰਵੇ ਹੀ ਪੇਸ਼ ਹਨ:
ਭਾਈ ਸ਼ਾਮ ਸਿੰਘ: ਸ੍ਰੀਮਾਨ ਸੰਤ ਭਾਈ ਸ਼ਾਮ ਸਿੰਘ (੧੮੧੮-੬੯ ਈ.), ਪਿੰਡ ਘੀਲਕਲਾਂ, ਤਹਿਸੀਲ ਤੇ ਜਿਲ੍ਹਾ ਅਟਕ (ਫਤੇਜੰਗ ਵਿਚ ਚਕਰੀ-ਢੇਰੀ ਤੋਂ ਤਿੰਨ ਮੀਲ ਦੀ ਵਿਥ) ਵਿਚ ਪੈਦਾ ਹੋਏ।ਇਹ ਮੰਗਵਾਲ ਦੇ ਪ੍ਰਸਿਧ ਅਤੇ ਉਚੇ ਸੁਚੇ ਜੀਵਨ ਵਾਲੇ ਪਰਉਪਕਾਰੀ ਸਿਖ ਭਾਈ ਮਲ੍ਹਾ ਸਿੰਘ ਜੀ ਦੇ ਸ਼ਿਸ਼ ਸਨ। ਭਾਈ ਮਲ੍ਹਾ ਜੀ ਦੀ ਆਤਮਿਕ ਅਗਵਾਈ ਤੇ ਹਲਾਸ਼ੇਰੀ ਨਾਲ ਆਪ ਗੁਰਸਿਖੀ ਵਿਚ ਆਏ ਸਨ। ਇਨ੍ਹਾਂ ਭਾਈ ਚੰਦਾ ਸਿੰਘ ਤੋਂ ਗੁਰਬਾਣੀ ਦੇ ਅਰਥ ਬੋਧ ਸਿਖੇ ਤੇ ਖੁਦ ਵੀ ਲਿਖੇ। ਆਪ ਦੇ ਨਿਜੀ ਪੁਸਤਕਾਲੇ (ਜਿਹਲਮ) ਵਿਚ ਸੈਂਕੜੇ ਹਥ-ਲਿਖਤਾਂ ਸਨ, ਜੋ ਪਾਕਿਸਤਾਨ ਬਣਨ ਵੇਲੇ ਰੁਲ-ਖੁਲ ਗਈਆਂ। ਇਨ੍ਹਾਂ ਦਾ ਡੇਰਾ ਮੰਗਵਾਲ (ਧੁੰਨੀ ਪੋਠੋਹਾਰ ਦੇ ਇਲਾਕੇ) ਵਿਚ ਸੀ, ਜਿਥੇ ਬੈਠ ਕੇ ਇਹ ਗੁਰਬਾਣੀ ਦੇ ਗੁਟਕੇ ਤੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਹਥ-ਲਿਖਤ ਉਤਾਰੇ ਕਰਦੇ ਤੇ ਪਰਉਪਕਾਰ ਹਿਤ ਵੰਡਦੇ ਹੁੰਦੇ ਸਨ ਅਤੇ ਬਾਕੀ ਦਾ ਲਗਪਗ ਸਾਰਾ ਸਮਾਂ ਗੁਰਬਾਣੀ ਸਿਖਣ/ ਸਿਖਾਉਣ (ਸੰਥਿਆ) ਉਤੇ ਲਾਉਂਦੇ ਸਨਦ ੫੯
ਭਾਈ ਆਸਾ ਰਾਮ ਜੀ: ਸੇਵਾ ਪੰਥੀ ਸਾਧੂਆਂ ਦੇ ਗੁਰਬਾਣੀ ਲਿਖਣ ਦੀ ਮਹਾਨ ਸੇਵਾ ਬਾਰੇ ਮਿਲਦੇ ਅਨੇਕ ਵੇਰਵਿਆਂ ਵਿਚੋਂ ਇਕ ਵੇਰਵੇ ਅਨੁਸਾਰ: ਇਕ ਵਾਰ ਸੇਵਾ ਪੰਥ ਦੇ ਅਨਮੋਲ ਹੀਰੇ ਭਾਈ ਆਸਾ ਰਾਮ ਜੀ ਨੇ ਕਿਤੇ ਜਰੂਰੀ ਜਾਣਾ ਸੀ, ਪਰ ਅਚਾਨਕ ਇਕ ਜਗਿਆਸੂ ਆ ਗਿਆ, ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਨਾ ਚਾਹੁੰਦਾ ਸੀ, ਪਰ ਪੋਥੀ ਕਿਤੋਂ ਪ੍ਰਾਪਤ ਨਹੀਂ ਸੀ ਹੁੰਦੀ। ਭਾਈ ਸਾਹਿਬ ਨੇ ਤੁਰੰਤ, ਜਾਣਾ ਵਿਚੇ ਛਡ ਕੇ ਪਹਿਲਾਂ ਕਾਗਜ਼ ਸਿਆਹੀ ਦਾ ਪ੍ਰਬੰਧ ਕੀਤਾ ਤੇ ਫਿਰ ਇਕਲ ਵਿਚ ਬੈਠ ਕੇ ਸ਼ਾਮ ਤਕ ਪੂਰੇ ਸੁਖਮਨੀ ਸਾਹਿਬ ਦਾ ਉਤਾਰਾ ਕਰਕੇ ਜਗਿਆਸੂ ਨੂੰ ਭੇਟ ਕਰ ਦਿਤਾ।
ਭਾਈ ਰਾਮ ਕਿਸਨ ਜੀ: ਅਜਿਹੇ ਹੀ ਪਰਉਕਾਰੀ ਮਹਾਂਪੁਰਖ ਭਾਈ ਰਾਮ ਕਿਸਨ ਜੀ ਵੀ ਸਨ। ਭਾਈ ਵੀਰ ਸਿੰਘ ਲਿਖਦੇ ਹਨ ਕਿ ਇਨ੍ਹਾਂ ਦਾ ਰੋਜਾਨਾ ਨਿਤਨੇਮ ਸੀ - ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਨਾਮ ਜਪਣਾ ਤੇ ਫਿਰ ਬਾਣੀ ਪੜ੍ਹਨ ਉਪਰੰਤ ਆਸਾ ਕੀ ਵਾਰ ਦਾ ਕੀਰਤਨ ਕਰਕੇ ਜਾਂ ਸੁਣਕੇ ਕਰੀਬਨ ੮-ਕੁ ਵਜੇ ਕਥਾ ਉਪਰੰਤ ਲੰਗਰ ਪਾਣੀ ਤੋਂ ਵਿਹਲੇ ਹੋ ਕੇ ਅਰਾਮ ਕਰਨਾ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਰ ਭਰ ਲਿਖਾਈ ਕਰਦੇ ਰਹਿਣਾ ਅਤੇ ਰਹਿੰਦੇ ਸਮੇਂ ਬਾਣੀ ਦੀ ਬੱਚਿਆਂ ਜਾਂ ਜਗਿਆਸੂਆਂ ਨੂੰ ਸੰਥਿਆ ਦਿੰਦੇ ਰਹਿਣਾ ਸੀ।੬੦ ਇਨ੍ਹਾਂ ਦੇ ਪ੍ਰਮੁਖ ਸ਼ਿਸ਼ ਭਾਈ ਲੁੜੀਂਦਾ ਰਾਮ ਜੀ ਸਨ, ਜਿਹੜੇ ਡੇਰੇ ਦਾ ਪ੍ਰਬੰਧ ਵੀ ਕਰਦੇ, ਸੰਥਿਆ ਵੀ ਦਿੰਦੇ ਅਤੇ ਆਏ ਗਏ ਦੀ ਸੇਵਾ ਦੇ ਨਾਲ-ਨਾਲ ਗੁਰਬਾਣੀ ਲਿਖਾਈ ਦੀ ਸੇਵਾ ਵੀ ਬੜੇ ਚਾਉ ਨਾਲ ਕਰਦੇ ਸਨ। ਸ਼ਾਹਪੁਰ ਡੇਰੇ ਵਿਚ ਇਨ੍ਹਾਂ ਦੁਆਰਾ ਲਿਖੀਆਂ ਕਈ ਬੀੜਾਂ ।੧੯੪੭ ਤੋਂ ਪਹਿਲਾਂ॥ ਮੌਜੂਦ ਸਨ।ਇਸੇ ਤਰ੍ਹਾਂ ਭਾਈ ਆਸਾ ਨੰਦ ਦਾ ਜਿਕਰ ਵੀ ਮਿਲਦਾ ਹੈ।
ਬਾਵਾ ਸੰਤੋਖ ਦਾਸ ਜੀ: ਇਹ ਮਹਾਤਮਾ, ਉਦਾਸੀ ਸਾਧੂ ਸਨ, ਇਨ੍ਹਾਂ ਨੇ ਬਟਾਲੇ ਲਾਗੇ ਚਾਹਲੀ ਪਿੰਡ ਦੇ ਡੇਰੇ ਵਿਚ ਲੰਮਾ ਸਮਾਂ ਗੁਰਬਾਣੀ ਸੰਥਿਆ ਦਾ ਪ੍ਰਵਾਹ ਚਲਾਈ ਰਖਿਆ। ਪਟਨੇ ਵਿਖੇ ਪਏ ੧੯੦੨ ਈ. ਦੇ ਇਕ ਹਥ-ਲਿਖਤ ਸਰੂਪ ਵਿਚ ਇਨ੍ਹਾਂ ਵਲੋਂ ਸੂਚਨਾ ਦਰਜ ਹੈ ਕਿ 'ਦਰਬਾਰ ਸਾਹਿਬ' (ਗੁਰੂ ਗ੍ਰੰਥ ਸਾਹਿਬ) ਲਿਖ ਕੇ ਹੋਰ ਕਿਥੇ-ਕਿਥੇ ਭੇਜੇ ਹਨ, ਸਥਾਨ ਕਿਹੜਾ ਹੈ, ਉਹ ਖੁਦ ਕਿਥੇ ਦੇ ਰਹਿਣ ਵਾਲੇ ਹਨ, ਆਦਿ।'ਦਰਬਾਰ ਸਾਹਿਬ' ਦੀਆਂ ਲਿਖਤਾਂ ਜਿਥੇ ਭੇਜੀਆਂ ਹਨ, ਉਨ੍ਹਾਂ ਥਾਵਾਂ ਵਿਚੋਂ ਇਕ ਹਜ਼ੂਰ ਸਾਹਿਬ ਨਾਂਦੇੜ ਵੀ ਹੈ, ਨਾਂਦੇੜ ਸਾਹਿਬ ਤੋਂ ਮਿਲਦੇ ੧੯੦੧ ਈ. ਦੇ ਸਰੂਪ ਵਿਚ ਵੀ ਉਹੀ ਸੂਚਨਾ ਮਿਲਦੀ ਹੈ:
ੴ ਸਤਿ ਗੁਰਪ੍ਰਸਾਦਿ॥ ਸ੍ਰੀ ਗੁਰੂ ਗ੍ਰਿੰਥ ਸਾਹਿਬ ਜੀ ਕਾ ਨਿਸਾਨੀ ਪਤਾ ਲਿਖਿਆ ਕੇ ਬਾਵੇ ਸੰਤੋਖ ਦਾਸ ਜੀ ਨੇ ਧਰਮ ਅਰਥ ਬਡੇ ਪ੍ਰੇਮ ਸੇ ਤ੍ਰੈ ਸ੍ਰੀ ਗੁਰੂ ਗ੍ਰਿੰਥ ਸਾਹਿਬ ਜੀ ਆਦਿ ਆਪਦੇ ਹਥੀ ਲਿਖੇ ਹੈ॥ ਅਚਲ ਦੇ ਪਾਸ ਚਾਹਲੀ ਬਾਬੇ ਭਗਤੇ ਬੇਦੀ ਕੀ ਧਰਮਸਾਲਿ ਤ੍ਰੈ ਦਰਬਾਰ ਲਿਖੇ ਹੈ॥ ਸੋ ਇਕ ਆਦਿ ਗੁਰੂ ਗ੍ਰਿੰਥ ਸਾਹਿਬ ਜੀ ਪੂਰਬ ਦਸਵੇ ਪਾਤਿਸਾਹ ਜੀ ਕੇ ਜਨਮ ਅਸਥਾਨ॥ ਪਟਣੇ ਸਾਹਿਬ ਜੀ ਅਰਦਾਸ ਕਰਾਵਣਾ ਹੈ॥ ੨॥ ਦੂਸਰਾ ਆਦਿ ਗੁਰੂ ਗ੍ਰਿੰਥ ਸਾਹਿਬ ਜੀ ਦਖਣ ਦੇਸੁ ਸਚੁਖੰਡੁ ਸ੍ਰੀ ਅਬਿਚਲ ਨਗ੍ਰ ਸਾਹਿਬ ਜੀ ਹਜੂਰ ਸਾਹਿਬ ਗੁਰੂ ਦਸਵੇ ਪਾਤਸਾਹੁ ਦੇ ਤਖਤ ਤੇ ਅਰਦਾਸ ਕਰਾਵਣਾ ਹੈ॥ ੩॥ ਤੀਸਰਾ ਆਦਿ ਗੁਰੂ ਗ੍ਰਿੰਥ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਜਨਮਅਸਥਾਨ ਨਨਕਾਣੇ ਸਾਹਿਬ ਜੀ ਵਿਖੈ ਬਾਵੇ ਸੰਤੋਖਦਾਸ ਨੇ ਅਰਦਾਸ ਕਰਾਵਣਾ ਹੈ ॥ ਲਿਖ ਕੇ ਸਪੂਰਨ ਕੀਤਾ ਸੁਕਰਵਾਰੁ ਕਤਕ ਦਿਨ ੧॥ ਸੰਮਤ ੧੯੫੯ ਵਿਚ ਬੀੜ ਬਨਵਾਈ ਦੀਪਮਾਲਾ ਤੇ ਸ੍ਰੀ ਅੰਮ੍ਰਿਤਿਸਰ ਜੀ ਕਤੇ ਦਿਨ ॥੧੬॥ ਸੰਮਤ ੧੯੫੯ ਲਿਖਿਆ ਚਾਲੀ ਬਾਬੇ ਭਗਤੇ ਬੇਦੀ ਦੀ ਧਰਮਸਾਲ ਵਿਚ॥ ਬੈਠਿ ਕੇ ਤਿਨੇ ਦਰਬਾਰ ਸਪੂਰਨ ਕੀਤੇ। ਚਾਹਲੀ ਜਿਲਾ ਗੁਰਦਾਸਪੁਰ«ਤਸੀਲ ਠਾਣਾ ਵਟਾਲਾ॥ ਅਗੇ ਦਾਸ ਦੀ ਬੇਨਤੀ ਹੈ ਕੇ ਕਾਗਤ ਛੋਟੇ ਮੇਲ ਦੇ ਖਰੀਦ ਕੇ ਲੀਤੇ ਗਏ ਸੇ। ਸੋ ਏਸ ਕਰਕੇ ਪਤ੍ਰਿਆ ਨੂ ਗੰਢਿ ਲਗਾਏ ਹੈਨ। ਅਉਗਣਿਆਰੇ ਕੀ ਬੇਨਤੀ ਤੁਮ ਸੁਨਹੁ ਗਰੀਬ ਨਿਵਾਜ॥ ਜੇ ਹਉ ਪੂਤਿ ਕਪੂਤੁ ਹਉ ਬਹੁੜ ਪਿਤਾ ਕਉ ਲਾਜ॥ ਦਾਸ ਕੀ ਭੁਲ ਚੁਕ ਮਾਫ ਕਰਨੀ ॥ ਭੁਲਨ ਕਉ ਸਭ ਜਗਤ ਹੈ ਅਭੁਲ ਗੁਰੂ ਕਰਤਾਰਿ ॥ ਦਸਖਤ ਬਾਵਾ ਸੰਤੋਖ ਦਾਸ ॥ ਚੇਲਾ ਮਹੰਤ ਚਰਨ ਦਾਸ ਦਾ॥ ਗੁਰਦੁਆਰਾ ਹਰੀਪੁਰ ਬਡਤੀਰਥ ਸਾਹਿਬ ਜੀ ॥ ਜਿਲਾ ਪਿਰੋਜਪੁਰੁ ਤਸੀਲ ਬੰਗਲਾ ਫਾਜਲਕਾ ਠਾਣਾ ਮਭੋਰਕਾ ॥ ਖਾਸ ਹਰੀਪੁਰ ਬਡਤੀਰਥ ਸਾਹਿਬ ਕੇ ਰਹਿਨੇ ਵਾਲੇ ਹੈ॥ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਹਾਇਤਾ ਕਰੇਗੇ ॥ ਬੋਲਹੁ ਸ੍ਰੀ ਵਾਹਿਗੁਰੂ ਧੰਨੁ ਗੁਰ ਜੀ॥
ਗੁਰਬਾਣੀ ਸੰਥਿਆਕਾਰਾਂ, ਅਧਿਐਨਕਾਰਾਂ, ਲਿਖਾਰੀਆਂ ਆਦਿ ਵਿਚ ਭਾਵੇਂ ਹਰੇਕ ਜਾਤੀ ਦੇ ਲੋਕ ਸਨ, ਪਰ ਬਹੁਤੀ ਸੇਵਾ 'ਨੀਵੇਂ' ਕਹੇ ਜਾਂਦੇ ਲੋਕਾਂ ਨੇ ਹੀ ਕੀਤੀ, ਇਕ ਉਦਾਹਰਨ ਵਜੋਂ :"ਸੰਮਤ ੧੭੯੦ ਵਰਖੇ ਮਾਹੋ ਕਤਿਕ ਇਕਾਦਸੀ ਸੁਦੀ ਮੰਗਲਵਾਰੁ ਜੋਗ ਗਿਰੰਥ ਲਿਖਿਆ।...ਲਿਖਤੰ ਕੇਹਰ ਰਵਿਦਾਸੀਏ..."।੬੧ ਗੁਰਬਾਣੀ ਤੋਂ ਬਿਨਾਂ ਹੋਰ ਵੀ ਹਥ-ਲਿਖਤਾਂ ਹਨ, ਜਿਨ੍ਹਾਂ ਵਿਚ ਸੇਵਾ-ਸੰਭਾਲ ਅਤੇ ਸੰਥਿਆ, ਅਧਿਐਨ ਆਦਿ ਦੇ ਜਤਨਾਂ ਸੰਬੰਧੀ ਵੇਰਵੇ ਅੰਕਿਤ ਕੀਤੇ ਮਿਲ ਜਾਂਦੇ ਹਨ, ਅਸਲ ਵਿਚ ਇਹ ਵੇਰਵੇ ਇਤਨੇ ਵਿਸ਼ਾਲ ਹਨ ਕਿ ਜੇਕਰ ਪੂਰੀ-ਸੂਰੀ ਟੀਮ ਵੀ ਇਨ੍ਹਾਂ ਨੂੰ ਇਕਠਾ ਕਰਨ ਲਗੇ ਤਾਂ ਦਹਾਕਿਆਂ ਦਾ ਸਮਾਂ ਦਰਕਾਰ ਹੈ ਤੇ ਸੈਂਕੜੇ ਸਫ਼ੇ ਇਨ੍ਹਾਂ ਟਕਸਾਲਾਂ ਤਥਾ ਸੇਵਾਦਾਰਾਂ ਦੇ ਮਹਾਨ ਉਪਕਾਰਾਂ ਨਾਲ ਭਰ ਜਾਣਗੇ। ਲੋੜ ਹੈ ਉਨ੍ਹਾਂ ਸਭ ਨੂੰ ਇਤਿਹਾਸ ਦਾ ਹਿਸਾ ਬਣਾਏ ਜਾਣ ਦੀ, ਭਾਵੇਂ ਸਮਸਿਆਵਾਂ ਵੀ ਬਥੇਰੇ ਹਨ।੬੨
ਇਥੇ ਜਿਕਰਯੋਗ ਹੈ ਕਿ ਸਿਖੀ ਵਿਚ ਗੁਰਬਾਣੀ ਸੰਥਿਆ ਅਤੇ ਉਤਾਰਾ ਕਰਨ ਨੂੰ 'ਸੇਵਾ' ਵਜੋਂ ਪ੍ਰਵਾਨ ਕੀਤਾ ਗਿਆ ਹੈ, ਖਾਸਕਰ ਉਤਾਰਾ ਕਰਨ ਨੂੰ। ਇਸ ਸੇਵਾ ਦੀ ਮਹਾਨਤਾ ਨੂੰ ਕਿਸ ਸ਼ਿਦਤ ਨਾਲ ਪ੍ਰਵਾਨ ਕੀਤਾ ਗਿਆ ਤੇ ਸਿਖਾਂ ਦੇ ਜਾਤੀ ਅਵਚੇਤਨ ਦਾ ਇਹ ਕਿਵੇਂ ਹਿਸਾ ਬਣੀ, ਇਸ ਤਥ ਦਾ ਇਕ ਪ੍ਰਮਾਣ ਵਰਤਮਾਨ ਸਮੇਂ ਵਿਚ ਵੀ ਇਸ ਤਰ੍ਹਾਂ ਮਿਲਦਾ ਹੈ ਕਿ ਭਾਵੇਂ ਛਾਪਾਖਾਨਾ ਵਿਕਾਸ ਦੇ ਅਤਿ ਵਿਕਸਤ ਦੌਰ ਵਿਚ ਗੁਜ਼ਰ ਰਿਹਾ ਹੈ, ਪਰ ਹੁਣ ਵੀ ਸ਼ਰਧਾ-ਭਾਵਨਾ ਵਾਲੇ ਸਜਣ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਹਥ ਨਾਲ ਲਿਖਣ ਵਿਚ ਧੰਨਭਾਗ ਸਮਝਦੇ ਹਨ, ਕਿਉਂਕਿ ਮੁਢਲੇ ਕਾਲਾਂ ਵਿਚ ਹਥਾਂ ਨਾਲ ਗੁਰਬਾਣੀ ਦੇ ਉਤਾਰੇ ਨੂੰ ਬੜੇ ਉਤਮ ਦਰਜੇ ਦੀ ਸੇਵਾ ਸਮਝ ਕੇ ਕੀਤਾ ਜਾਂਦਾ ਸੀ ਅਤੇ ਇਹ 'ਨਾਮ' ਦੇ ਤੁਲ ਕਾਰਜ ਸਮਝਿਆ ਜਾਂਦਾ ਸੀ, ਭਾਵੇਂ ਉਸ ਸਮੇਂ ਇਸ ਕਾਰਜ ਦਾ ਬੁਨਿਆਦੀ ਉਦੇਸ਼ ਗੁਰਬਾਣੀ ਦੀ ਸਾਂਭ-ਸੰਭਾਲ ਸੀਦ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਲਿਖਣ ਵਾਲਿਆਂ (ਲੇਖਕਾਂ) ਨੂੰ (ਗੁਰਬਾਣੀ ਰੂਪ)'ਨਾਮ' ਲਿਖਣ ਦੀ ਖੁਦ ਤਾਗੀਦ ਕਰਦੇ ਹਨ :
ਲਿਖੁਨਾਮੁਸਾਲਾਹਲਿਖੁਲਿਖੁਅੰਤੁਨਪਾਰਾਵਾਰੁ॥੬੩
ਲਿਖੁਦਾਤਿਜੋਤਿਵਡਿਆਈ॥੬੪
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅਨੁਸਾਰ ਜਿਹੜੇ ਹਥ (ਗੁਰਬਾਣੀ ਰੂਪ) ਹਰਿਜਸੁ ਵਾਹਿਗੁਰੂ ਦੀ ਸਿਫਤ ਸਲਾਹ ਲਿਖਦੇ ਹਨ, ਉਹ ਸੋਹੰਦੇ ਹਨ; ਪਵਿਤਰ ਹਨ:
ਹਰਿਜਸੁਲਿਖਹਿਲਾਇਭਾਵਨੀਸੇਹਸਤਪਵਿਤਾ॥੬੫
ਹਰਿਜਸੁਲਿਖਹਿਬੇਅੰਤਸੋਹਹਿਸੇਹਥਾ॥੬੬
ਉਕਤ ਬਚਨਾਂ ਤੋਂ ਸਪਸ਼ਟ ਹੈ ਕਿ ਹਰਿਜਸੁ (ਗੁਰਬਾਣੀ) ਸੰਥਿਆ, ਅਧਿਐਨ, ਉਤਾਰਾ ਜਾਂ ਲੇਖਣ, ਸਿਖ ਚਿੰਤਨ ਅਨੁਸਾਰ ਅਤਿਉਤਮ ਸੇਵਾ ਹੈ। ਅਧਿਐਨ, ਸੰਥਿਆ ਦੀ ਸੇਵਾ ਦੇ ਇਸ ਸੰਕਲਪ ਦੀ ਸਿਖ ਇਤਿਹਾਸ ਦੇ ਹਰੇਕ ਦੌਰ ਵਿਚ ਵਿਸ਼ੇਸ਼ ਥਾਂ ਹੈ।ਇਸ ਕਾਰਜ ਵਿਚ ਉਕਤ ਵਰਣਿਤ ਪ੍ਰਮੁਖ ਟਕਸਾਲਾਂ ਤੋਂ ਬਿਨਾਂ ਵਿਅਕਤੀਗਤ ਅਤੇ ਸੰਪਰਦਾਵਾਂ ਦੇ ਜਤਨ ਜ਼ਿਕਰਯੋਗ ਹਨ। ਲੋੜ ਇਸ ਗੱਲ ਦੀ ਹੈ ਕਿ ਸਾਡੀਆਂ ਇਨ੍ਹਾਂ ਟਕਸਾਲਾਂ ਦੀ ਕਿਰਦੀ ਜਾਂਦੀ ਸਮਿਰਤੀ ਨੂੰ ਕਿਸੇ ਵੀ ਹਾਲਾਤ ਤੇ ਤਰੀਕੇ ਨਾਲ ਬਚਾਇਆ ਜਾਵੇ ਅਤੇ ਉਹੀ ਕਾਰਜ ਮੁੜ ਅਰੰਭੇ ਜਾਣ ਜੋ ਇਹ ਗੁਰਮੁਖਿ ਜਾਂ ਟਕਸਾਲਾਂ ਕਰਦੀਆਂ ਰਹੀਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਸਚੇ ਪਾਤਸ਼ਾਹ ਦੇ ਇਸ ਮਹਾਨ ਪੁਰਬ ੫੫੦ਸਾਲਾ ਸ਼ਤਾਬਦੀ ਤੋਂ ਵਧੇਰੇ ਹੋਰ ਢੁਕਵਾਂ ਸਮਾਂ ਭਲਾ ਕਿਹੜਾ ਹੋ ਸਕਦਾ ਹੈ ?
ੱੱੱ
ਹਵਾਲੇ
੧ ਜਤੁ ਪਾਹਾਰਾ ਧੀਰਜੁ ਸੁਨਿਆਰੁ॥...ਘੜੀਐ ਸਬਦੁ ਸਚੀ ਟਕਸਾਲ॥ ਜਪੁ, ਪੰਨਾ ੮.
੨ ਜਿਵੇਂ: ਭਾਈ ਵੀਰ ਸਿੰਘ, ਸੰਤ ਗਾਥਾ (੨ ਭਾਗ), ਸਾਹਿਤ ਸਦਨ ਨਵੀਂ ਦਿੱਲੀ, ੨੦੦੦; ਹਰਬੰਸ ਸਿੰਘ ਨਿਰਣੈਕਾਰ, ਗੁਰਬਾਣੀ ਪਾਠ ਪਰੰਪਰਾ, ਪਟਿਆਲਾ, ੨੦੦੦.
੩ ਗੁ. ਗ੍ਰੰ.ਸਾ., ੫੬੬
੪ ਗੁ. ਗ੍ਰੰ.ਸਾ., ੨੨੯.
੫ ਪੁਰਾਤਨ ਜਨਮਸਾਖੀ, ਸਾਖੀ/ਪੰਨੇ ੮੬/੧੬੨.
੬ ਉਹੀ , ੪੬/੧੬੨.
੭ ਗੁ. ਗ੍ਰੰ.ਸਾ., ੧੨੭੮-੯੧.
੮ ਪੁਰਾਤਨ ਜਨਮਸਾਖੀ, ੪੯/੧੭੧-੭੪.
੯ ਸੀਹਾ ਉਪਲੁ ਜਾਣੀਐ ਗਜਣੁ ਉਪਲੁ ਸਤਿਗੁਰ ਭਾਵੈ॥ ਵਾਰ/ਪਉੜੀ ੧੧/੧੪.
੧੦ ਸਾਖੀ/ਪੰਨਾ ੧੦/੩੦.
੧੧ ਡਾ. ਜਗਜੀਤ ਸਿੰਘ, ਜਨਮਸਾਖੀਆਂ ਦਾ ਤਾਰਕਿਕ ਅਧਿਐਨ, ਲੁਧਿਆਣਾ, ੧੯੬੯, ਪੰਨਾ ੧੨੪.
੧੨ ਪੁਰਾਤਨ ਜਨਮਸਾਖੀ, ੩੫/੧੨੭.
੧੩ ਉਹੀ, ੨੯/੯੫. ਨੋਟ: ਧਿਆਨ ਰਹੇ 'ਜੁਗਾਵਲੀ' ਬਾਣੀ ਨਹੀਂ, ਕਿਸੇ ਹੋਰ ਲਿਖਤ ਦਾ ਉਤਾਰਾ ਹੈ।
੧੪ ਵਾਰ/ਪਉੜੀ ੧੧/੧੩.
੧੫ ਸਾਖੀ/ਪੰਨਾ ÷/੭/੪੨.
੧੬ ਫਿਰਿ ਬਾਬਾ ਆਇਆ ਕਰਤਾਰਪੁਰਿ...ਬਾਣੀ ਮੁਖਹੁ ਉਚਾਰੀਐ...ਗਿਆਨ ਗੋਸਟਿ ਚਰਚਾ ਸਦਾ… ੧/੨੮.
੧੭ ਸਾਖੀ ੨੨.
੧੮ ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ: ਹਰਿ ਜੀ ਤੇ ਚਤੁਰਭੁਜ (ਦੂਜੀ ਸੈਂਚੀ), ਅੰਮ੍ਰਿਤਸਰ ੧੯੬੯, ਸਾਖੀ/ਪੰਨਾ ੨੦੮/੨੪੮.
੧੯ ਧਰ. ੍ਹaਰਕਰਿaਟ ਸ਼ਨਿਗਹ, 'ਠਹe ੌਰਗਿਨਿ ੋਡ ਘੁਰਮੁਕਹ ਿਸ਼ਚਰਪਿਟ', ਅਬਸਟਰaਚਟ ੋਡ ਸ਼ਕਿਹ ਸ਼ਟੁਦਇਸ, ੜੋਲ. ੀ, ੀਸਸੁe ੩, ਝੁਲੇ - ਸ਼eਪਟeਮਬeਰ ੨੦੦੦, ਪ. ੫.
੨੦ ਭਾਈ ਮਨੁਸੁਖ ਬਾਰੇ ਵਿਸਤਾਰ ਨਾਲ: ਘੁਲਚਹaਰaਨ ਸ਼ਨਿਗਹ, 'ਭਹa ਿੰaਨਸੁਕਹ', ਅਬਸਟਰaਚਟ ੋਡ ਸ਼ ਕਿਹ ਸ਼ਟੁਦਇਸ, ਵੋਲ. ੀ, ੀਸਸੁe ੩, ਝੁਲੇ - ਸ਼eਪਟeਮਬeਰ ੨੦੦੦, ਪ. ੬੭.( ੀਨਸਟਟੁਟe ੋਡ ਸ਼ਕਿਹ ਸ਼ਟੁਦਇਸ, ਛਹaਨਦਗਿaਰਹ).
੨੧ ਪੁਰਾਤਨ ਜਨਮਸਾਖੀ, ੪੧/੧੪੪.
੨੨ ਆਦਿ ਸਾਖੀਆਂ, ੨੧/੬੧.
੨੩ ਗੁਰ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ॥ ਗੁ. ਗ੍ਰੰ.ਸਾ., ੯੬੬.
੨੪ "ਸੋ ਪੋਥੀ ਜੋ ਬਾਨਿ ਗੁਰੂ ਅੰਗਦ ਜੋਗ ਮਿਲੀ" ,ਪੁਰਾਤਨ ਜਨਮਸਾਖੀ, ਸਾਖੀ ੪੭.
੨੫ ਮੁਨਸ਼ੀ ਖੁਸ਼ਵਕਤ ਰਾਏ, ਭਾਗ-ੀ, ਫਾ. ਨੰ. ੧੬, ਪੰਨਾ ੧੧ (ਅਪ੍ਰਕਾਸ਼ਿਤ, ਪੰਜਾਬ ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ).
੨੬ ਗੁਰੂ ਨਾਨਕ ਦੇਵ ਜੀ ਦੁਆਰਾ ਕਰਤਾਰਪੁਰ (ਯੂਨੀਵਰਸਿਟੀ/ ਟਕਸਾਲ) ਦੀ ਸਥਾਪਨਾ ਅਤੇ ਇਥੇ ਕੀਤੇ ਮਹਾਨ ਕਾਰਜਾਂ ਨੂੰ ਵਿਸਤਾਰ ਨਾਲ ਜਾਣਨ ਲਈ ਵੇਖੋ: ਸ.ਭਾਨ ਸਿੰਘ 'ਗੁਰੂ ਨਾਨਕ ਤੇ ਕਰਤਾਰਪੁਰ ਰਾਵੀ', ਪੰਚਮ ਸ਼ਤਾਬਦੀ ਨਾਨਕ ਪ੍ਰਕਾਸ਼ ਪਤ੍ਰਿਕਾ (ਗੁਰੂ ਨਾਨਕ ਵਿਸ਼ੇਸ਼ ਅੰਕ), ਅਕਤੂਬਰ-ਨਵੰਬਰ ੧੯੬੯, ਅੰਕ ੮-੯, ਪੰਨੇ ੧੮੪-੯੨; ਅਤੇ ਪ੍ਰੋ. ਜੋਗਿੰਦਰ ਸਿੰਘ, 'ਕਰਤਾਰਪੁਰ aੁਸਾਰੀ', ਗੁਰਮਤਿ ਪ੍ਰਕਾਸ਼ (ਸ੍ਰੀ ਗੁਰੂ ਨਾਨਕ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਦੇ ਆਗਮਨ ਤੇ ਗੁਰੂ ਨਾਨਕ-ਇਤਿਹਾਸ ਅੰਕ), ਜੁਲਾਈ ੧੯੬੯, ਪੰਨੇ ੧੭-੫੪.
੨੭ ਸਚੁ ਸਬਦੁ ਗੁਰਿ ਸਉਪਿਆ ਸਚ ਟਕਸਾਲਹੁ ਸਿਕਾ ਚਲਿਆ॥ (੨੪/੮).
੨੮ ਆਦਿ ਗੁਰੂ ਕੀ ਜਨਮ ਜੁ ਸਾਖੀ ॥ ਗੁਰ ਇਤਿਹਾਸ ਨੀਂਵ ਇਨ ਰਾਖੀ ॥ ਸੰਤ ਰੇਣਿ ਪ੍ਰੇਮ ਸਿੰਘ, ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਭਾਗ ਪਹਿਲਾ, ਅਧਿ. ੧੬, ਬੰਦ ੪੫, ਪੰਨਾ ੪੦੫
੨੯ ੍ਹਸਿਟੋਰੇ ੋਡ ੀਨਦਗਿeਨੁਸ ਓਦੁਚaਟਿਨ ਨਿ ਟਹe ਫੁਨਜaਬ, ੧੮੮੩,(ਰeਪ. ਲ਼aਨਗੁaਗe ਧeਪaਰਟਮeਨਟ, ਫaਟaਿਲa , ੧੯੭੦), ਪ. ੨੯.
੩੦ ਅਵਰੋ ਨ ਜਾਣਹਿ ਸਬਦਿ ਗੁਰ ਕੈ..., ਗੁ. ਗ੍ਰੰ.ਸਾ., ੯੨੩.
੩੧ ਦਿਤਾ ਛੋੜਿ ਕਰਤਾਰਪੁਰੁ ਬੈਠਿ ਖਡੂਰੇ ਜੋਤਿ ਜਗਾਈ॥ (੧/੪੬).
੩੨ ਨਾਨਕ ਆਦਿ ਅੰਗਦ ਅਮਰ ਸਤਿਗੁਰ ਸਬਦਿ ਸਮਾਇਅਉ॥ ਗੁ. ਗ੍ਰੰ.ਸਾ., ੧੪੦੭.
੩੩ ...ਅਚਰਜੁ ਖੇਲੁ ਨ ਲਖਿਆ ਜਾਈ॥ ਵਾਰ/ਪਉੜੀ ੧/੮੬.
੩੪ ਭਹa ਿਘੁਰਦaਸ : ੰaਕeਰਸ ੋਡ ੀਨਦaਿਨ ਲ਼ਟਿeਰaਟੁਰe, ਂeਾ ਧeਲਹ,ਿ ੧੯੯੨, ਪਪ. ੧੯-੨੪; ਮੋਰe ਸee: ਢਉਜa ਸ਼ਨਿਗਹ, ਘੁਰੁ ਅਮaਰ ਧaਸ: ਲ਼ਡਿe aਨਦ ਠeaਚਹਨਿਗਸ, ਸ਼ਟeਰਲਨਿਗ ਫੁਬਲਸਿਹeਰਸ, ਧeਲਹ ਿ੧੯੭੯.
੩੫ ਪ੍ਰੋ. ਪਿਆਰਾ ਸਿੰਘ ਪਦਮ, 'ਗੋਇੰਦਵਾਲ ਦਾ ਵਿਰਸਾ', ਗੁਰੂ ਘਰ, ਸਿੰਘ ਬ੍ਰਦਰਜ਼, ਅੰਮ੍ਰਿਤਸਰ ੨੦੧੦, ਪੰਨਾ ੧੭੬.
੩੬ ਪਾਂਧਾ ਬੂਲਾ ਜਾਣੀਐ ਗੁਰਬਾਣੀ ਗਾਇਣੁ ਲੇਖਾਰੀ॥ਡਲੇ ਵਾਸੀ ਸੰਗਤਿ ਭਾਰੀ॥ ੧੧/੧੬.
੩੭ ਸਾਖੀ/ਪੰਨਾ ੪੧/੮੪.
੩੮ ਰਾਮਦਾਸ ਸੋਢੀ ਤਿਲਕੁ ਦੀਆ ਗੁਰਸਬਦੁ ਸਚੁ ਨੀਸਾਣੁ ਜੀਉ॥ ਗੁ. ਗ੍ਰੰ.ਸਾ., ੯੨੩.
੩੯ "…ਤਬ ਗੁਰੂ ਬਾਬਾ ਨਾਨਕੁ ਜੀ ਗੁਰੂ ਅੰਗਦ ਕੰਉ ਸਬਦ ਕੀ ਥਾਪਨਾ ਦੇ ਕਰਿ…ਸਚਖੰਡ ਕੰਉ ਸਿਧਾਰੇ… ਗੁਰੂ ਅੰਗਦ ਜੀ… ਗੁਰੂ ਅਮਰਦਾਸੁ ਜੀ ਕਉ ਸਬਦ ਕੀ ਥਾਪਨਾ ਦੇ ਕਰਿ…ਸਚਖੰਡ ਕਉ ਸਿਧਾਰੇ…ਗੁਰੂ ਅਮਰਦਾਸੁ ਸੈਸਾਰ ਕੇ ਵਿਖੇ ਭਗਤਿ ਕਮਾਈ ਅਰੁ ਸਬਦ ਕੀ ਥਾਪਨਾ ਗੁਰੂ ਰਾਮਦਾਸ ਜੀ ਕਉ ਦੇ ਕਰਿ…ਆਪਿ ਸਚਖੰਡ ਕਉ ਸਿਧਾਰੇ…ਤਬ ਗੁਰੂ ਰਾਮਦਾਸਿ…ਸਬਦ ਕੀ ਥਾਪਨਾ ਗੁਰੂ ਅਰਜਨ ਕਉ ਦੇ ਕਰਿ ਆਪਿ ਸਚਖੰਡ ਕਉ ਸਿਧਾਰੇ।" ਸੋਢੀ ਹਰਿ ਜੀ ਕ੍ਰਿਤ, ਗੋਸਟਾਂ ਮਿਹਰਬਾਨ ਜੀ ਕੀਆਂ, (ਸੰਪਾ.) ਕ੍ਰਿਸ਼ਣਾ ਕੁਮਾਰੀ, ਸੰਗਰੂਰ, ੧੯੭੭, ਗੋਸਟਿ ੧, ੨, ਪੰਨੇ ੩੯, ੪੦, ੪੪.
੪੦ ਜਿਵੇਂ: ਚਲਿਤ੍ਰ ਜੋਤੀ ਜੋਤਿ ਸਮਾਵਣ ਕਾ ॥ ਸੰਮਤੁ ੧੫੯੬ ॥ਅਸੂ ਵਦੀ ੧੦॥ਮਹਲਾ ੧ ਸ੍ਰੀ ਸਤਿਗੁਰੂ ਦੇਵ ਬਾਬਾ ਨਾਨਕ ਦੇਵ ਜੀ ਸਮਾਣੇ॥ ਪਖੋ ਕੇ ਰਧਾਵੇ ਰਾਵੀ ਕੇ ਉਪਰਿ ਅਗੇ ਕਿਤੜੇ ਵਹਰੇ ਜੋਗ ਕੀਤਾ ਸੁ ਆਪੇ ਜਾਣੈ॥ਸ੍ਰੀ ਸਤਿਗੁਰੂ ਅੰਗਦ ਜੀ ਜੋਗੁ ਟਿਕਾ ਦਿਤੋਸੁ॥ ਵਰ੍ਹੇ ੧੨॥ ਮਹੀਨੇ ॥੬॥ ਦਿਨ ॥੯॥ ਸ੍ਰੀ ਸਤਿਗੁਰੂ ਅੰਗਦ ਜੀ ਜੋਗੁ ਕੀਤਾ॥ ਸੰਮਤੁ ੧੬੦੯ ॥ ਚੇਤ ਸੁਦੀ ੪ ਮਹਲਾ ੨ ॥ ਸ੍ਰੀ ਸਤਿਗੁਰੂ ਅੰਗਦ ਜੀ ਸਮਾਣੇ ਖਡੂਰ ॥ ਸ੍ਰੀ ਸਤਿਗੁਰੂ ਅਮਰਦਾਸ ਜੀ ਜੋਗੁ ਟਿਕਾ ਦਿਤੋਸੁ॥ ਵਰ੍ਹੇ ੩੨ ॥ ਮਹੀਨੇ ੫॥ ਦਿਨ ੧੧ ॥ ਸ੍ਰੀ ਸਤਿਗੁਰੂ ਅਮਰਦਾਸ ਜੀ ਜੋਗੁ ਕੀਤਾ॥ਸੰਮਤੁ ੧੬੩੧॥ ਭਾਦੋ ਸੁਦੀ ੧੫ ॥ ਮਹਲਾ ੩॥ ਸ੍ਰੀ ਸਤਿਗੁਰੂ ਅਮਰਦਾਸ ਜੀ ਸਮਾਣੇ ਗੋਵਿੰਦਵਾਲ॥ ਸ੍ਰੀ ਸਤਿਗੁਰੂ ਰਾਮਦਾਸ ਜੀ ਜੋਗੁ ਟਿਕਾ ਦਿਤੋਸੁ॥ ਵਰ੍ਹੇ ੭॥ ਮਹੀਨੇ ੧੧॥ ਦਿਨ ੧੮ ਸ੍ਰੀ ਸਤਿਗੁਰੂ ਰਾਮਦਾਸ ਜੀ ਜੋਗੁ ਕੀਤਾ ॥ ਸੰਮਤੁ ੧੬੩੮॥ ਭਾਦੋ ਸੁਦੀ ੩॥ ਮਹਲਾ ੪ ਸ੍ਰੀ ਸਤਿਗੁਰੂ ਰਾਮਦਾਸ ਜੀ ਸਮਾਣੇ ਗਵਿੰਦਵਾਲ ਸ੍ਰੀ ਸਤਿਗੁਰੂ ਅਰਜੁਨ ਜੀ ਜੋਗੁ ਟਿਕਾ ਦਿਤੋਸੁ॥…ਤਖਤ ਸ੍ਰੀ ਪਟਨਾ ਸਾਹਿਬ (ਬਿਹਾਰ) ਵਿਚ ਸੁਰਖਿਅਤ ੧੮੪੧ ਬਿ. (੧੭੮੪ ਈ.) ਦੇ ਇਕ ਸਰੂਪ ਵਿਚੋਂ।
੪੧ ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ॥ ਗੁ. ਗ੍ਰੰ.ਸਾ., ੧੪੦੭.
੪੨ ਅੰਮ੍ਰਿਤਬਾਣੀਤਤੁਵਖਾਣੀਗਿਆਨਧਿਆਨਵਿਚਿਆਈ॥ ਗੁ. ਗ੍ਰੰ.ਸਾ., ੧੨੪੩.
੪੩ ਬੰਸਾਵਲੀਨਾਮਾ, ਚਰਨ/ਬੰਦ ੫/੩੧.
੪੪ ਗੁ. ਗ੍ਰੰ.ਸਾ.,੭੮੩-੮੪.
੪੫ ਭਾਈ ਸੂਰਤ ਸਿੰਘ ਦੇ ਪੁਤਰ/ਵਿਦਿਆਰਥੀ ਭਾਈ ਸੰਤ ਸਿੰਘ ਦੇ ਇਕ ਸ਼ਿਸ਼ ਭਾਈ ਵਿਸਨ ਸਿੰਘ ਨੇ ਇਸ ਸੰਪਰਦਾ / ਪਰੰਪਰਾ / ਟਕਸਾਲ ਦਾ ਸੰਬੰਧ ਗੁਰੂ ਅਰਜਨ ਦੇਵ ਜੀ / ਭਾਈ ਗੁਰਦਾਸ ਤਕ ਜੋੜਿਆ ਹੈ: ਜਸ ਭਾਈ ਗੁਰਦਾਸ ਨੰਦ ਲਾਲ ਮਨੀ ਸਿੰਘ॥ ਸ੍ਰੀ ਗੁਰਬਖਸ ਜੁ ਸਿੰਘ ਹੈ ਤਾਂ ਤੇ ਸੂਰਤ ਸਿੰਘ॥, ਉਧਰਿਤ: ਸਿਖਾਂ ਦੀ ਭਗਤਮਾਲਾ, ਸੰਪਾ. ਸ. ਸ. ਪਦਮ, ਅੰਮ੍ਰਿਤਸਰ, ੨੦੧੩, ਪੰਨਾ ੪੧ (ਪਦ-ਟਿਪਣੀ ੩).
੪੬ ਭਾਈ ਗੁਰਦਾਸ ਅਨੁਸਾਰ ਜਗਨਾ ਨੰਦ ਸਾਧ ਹਹਿ ਭਾਨਾ ਸੂਹੜ ਹੰਸਾ ਦੀ ਢਾਲਾ॥ ੧੧/੨੭.
੪੭ …ਹਰਬੰਸ ਤਪੇ ਟਹਲ ਧਰਮਸਾਲਾ॥ ੧੧/੨੭.
੪੮ ਮਹਾਨ ਕੋਸ਼, ਪੰਨਾ ੬੮੭.
੪੯ ਸਾਖੀ/ਪੰਨਾ ੯੦/੧੩੬.
੫੦ ਬਾਵਾ ਨਰਿੰਦਰ ਸਿੰਘ ਪੁਤਰ ਅਰਜਨ ਸਿੰਘ, ਮਕਾਨ ਨੰ. ੯, ਗਲੀ ਨੰ. ੫, ਤਸੀਲ ਪੁਰਾ, ਸ੍ਰੀ ਅੰਮ੍ਰਿਤਸਰ ਵਿਖੇ ਸੁਰਖਿਅਤ।
੫੧ ਗੁਰਬਿਲਾਸ ਪਾ. ੬, ਅਧਿ. ੨੦, ਪੰਨੇ ੭੧੦-੪੧.
੫੨ ਟਿਕਾਣਾ ਭਾਈ ਰਾਮ ਕਿਸ਼ਨ ਵਿਚ ਸ਼ੁਸ਼ੋਭਿਤ ੧੭੧੦ ਬਿ. (੧੬੫੩ ਈ.),ਪਤਰਾ ੭੨੦/a.
੫੩ ਸ੍ਵਰੂਪ ਸਿੰਘ ਕੌਸ਼ਿਸ਼, ਗੁਰੂ ਕੀਆਂ ਸਾਖੀਆਂ, (ਸੰਪਾ.) ਗਿ.ਗਰਜਾ ਸਿੰਘ, ਸਿੰਘ ਬ੍ਰਦਰਜ਼, ਅੰਮ੍ਰਿਤਸਰ ੧੯੯੫, ਪੰਨੇ ੪੩,੫੯.
੫੪ ਸ਼aਬਨਿਦeਰਜਟਿ ਸ਼ਨਿਗਹ, ੍ਹੁਕaਮਨaਮaਸ ੋਡ ਘੁਰੁ ਠeਗ ਭaਹaਦੁਰ :ਅ ੍ਹਸਿਟੋਰਚਿaਲ ਸ਼ਟੁਦੇ, ਅਮਰਟਿਸaਰ, ੨੦੦੨, ਪ. ੯੫, ਹੁਕਮਨਾਮਾ ਨੰ. ੨੫.
੫੫ ੀਬਦਿ., ਪ. ੯੧, ਹੁਕਮਨਾਮਾ ਨੰ. ੨੪.
੫੬ ਪ੍ਰੋ. ਪਿਆਰਾ ਸਿੰਘ ਪਦਮ, 'ਹਥ ਲਿਖਤ ਵਿਦਿਆ' ਪੰਜਾਬੀ ਦੁਨੀਆ, ਮਾਰਚ ੧੯੭੯, ਪੰਨਾ ੭੭.
੫੭ ਸਾਖੀ ੯੮; ੧੦੩.
੫੮ ਗੁਰੂ ਕੀਆਂ ਸਾਖੀਆਂ, ਸਾਖੀ ੯੮;੧੦੩.
੫੯ ਤੇਜਾ ਸਿੰਘ ਕੋਹਲੀ, ਸਿਖ ਫਕੀਰ : ਸੰਤ ਭਾਈ ਮਲ੍ਹਾ ਸਿੰਘ ਜੀ ਮੰਗਵਾਲ ਤੇ ਉਹਨਾਂ ਦੀ ਸੰਪ੍ਰਦਾ ਦਾ ਜੀਵਨ ਇਤਿਹਾਸ, ਅੰਮ੍ਰਿਤਸਰ, ੧੯੫੬, ਪੰਨੇ ੧੮੬-੮੮.
੬੦ ਸੰਤ ਗਾਥਾ, ਅੰਮ੍ਰਿਤਸਰ, ੧੯੩੮, ਪੰਨਾ ੪੯.
੬੧ ਸਿਖ ਰੈਫਰੈਂਸ ਲਾਇਬ੍ਰੇਰੀ ਅੰਮ੍ਰਿਤਸਰ ਦੀ ਬੀੜ ੧੯/੩੬; ਉਧਰਿਤ, ਪ੍ਰੋ. ਪਿਆਰਾ ਸਿੰਘ ਪਦਮ, 'ਹਥ ਲਿਖਤ ਵਿਦਿਆ' ਪੰਜਾਬੀ ਦੁਨੀਆ, ਮਾਰਚ ੧੯੭੯, ਪੰਨਾ ੭੭.
੬੨ ਇਸ ਖੇਤਰ ਦੀ ਮੁਖ ਸੀਮਾ ਵੇਰਵਿਆਂ ਦੀ ਅਨੁਪਲਬਧੀ ਹੈ, ਜਿਸ ਦੇ ਅਨੇਕ ਕਾਰਨਾਂ ਵਿਚੋਂ ਇਕ ਮੁਖ ਕਾਰਨ ਸਾਡੇ ਬਜ਼ੁਰਗਾਂ, ਸਾਧੂ-ਮਹਾਤਮਾਵਾਂ ਦੇ ਮਸਤ-ਮੌਲਾ ਜੀਵਨ ਸਨ। ਉਹ ਆਪਣਾ-ਆਪ ਜਤਾ ਕੇ ਖੁਸ਼ ਨਹੀਂ ਸਨ, ਸਗੋਂ ਗੁਪਤ ਰੂਪ ਵਿਚ ਪਿਛੇ ਰਹਿ ਕੇ ਸੇਵਾ ਕਰਨੀ ਹੀ ਫਰਜ਼ ਸਮਝਦੇ ਸਨ, ਇਸੇ ਕਰਕੇ ਅਨੇਕ ਲਿਖਤਾਂ ਵਿਚ ਉਨ੍ਹਾਂ ਦੇ ਨਾਂ, ਪਤੇ, ਸਥਾਨ ਆਦਿ ਮਾਲੂਮ ਨਹੀਂ ਹੁੰਦੇ। ਬਹੁਤ ਸਾਰੇ ਵਿਦਵਾਨ ਲੇਖਾਰੀ ਸ਼ਰਧਾ ਭਾਵਨਾ ਤਹਿਤ ਆਪਣੇ ਨਾਂ ਦੀ ਥਾਂ, ਆਪਣੇ ਅਧਿਆਪਕ, ਗੁਰੂ ਜਾਂ ਵਡੇਰੇ ਦਾ ਨਾਂ ਲਿਖਤ ਨੂੰ ਅਰਪਿਤ ਕਰ ਦਿੰਦੇ ਸਨ, ਜਿਸ ਨਾਲ ਅਸਲ ਲੇਖਕ/ਲਿਖਾਰੀ ਦੀ ਪਛਾਣ ਲੁਪਤ ਹੋ ਜਾਂਦੀ ਸੀ। ਜੁਗਗਰਦੀਆਂ ਤੇ ਸਾਂਭ-ਸੰਭਾਲ ਦੇ ਪੁਖਤਾ ਪ੍ਰਬੰਧ (ਜਿਹੜੇ ਕਿ ਸਾਡੇ ਹਾਲੇ ਵੀ ਨਹੀਂ ਹਨ) ਨਾ ਹੋਣ ਕਾਰਨ ਅਨੇਕ ਹਥ-ਲਿਖਤ ਰਚਨਾਵਾਂ ਦੇ ਅਗਲੇ-ਪਿਛਲੇ ਪਰਚੇ ਭੁਰ ਜਾਂ ਪਾਟ ਗਏ, ਜਿਸ ਨਾਲ ਹੋਰ ਕਈ ਵੇਰਵਿਆਂ ਸਮੇਤ ਲੇਖਕਾਂ/ ਲਿਖਾਰੀਆਂ ਦੇ ਨਾਂ, ਪਤੇ ਵੀ ਹਮੇਸ਼ਾ ਲਈ ਖਤਮ ਹੋ ਗਏ। ਸਿਖ ਪੰਥ ਆਪਣੀ ਜੰਮਣ-ਪੀੜਾ ਤੋਂ ਹੁਣ ਤਕ ਜਿਸ ਕਿਸਮ ਦੀ ਲੂ-ਡੋਲਵੀਂ ਜਦੋ-ਜਹਿਦ ਕਰਦਾ ਆਇਆ ਹੈ, ਉਸ ਨਾਲ ਬਹੁਤ ਕੁਝ ਨਸ਼ਟ ਹੋ ਗਿਆ ਅਤੇ ਬਹੁਤ ਕੁਝ ਬੀਤੇ ਦੇ ਗਰਭ ਵਿਚ ਚਲਾ ਗਿਆ।ਕਈ ਕਾਰਨਾਂ ਕਰਕੇ ਨਾਵਾਂ, ਸੰਮਤਾਂ ਆਦਿ ਵਿਚ ਜਾਲਸਾਜੀਆਂ ਵੀ ਹੁੰਦੀਆਂ ਰਹੀਆਂ। ਕਰੀਬਨ ਦੋ ਸਦੀਆਂ ਗੁਰਬਾਣੀ ਲਿਖਾਰੀਆਂ ਦੀ ਕੇਂਦਰ ਰਹੀ ਦਮਦਮਾ ਟਕਸਾਲ (ਸਾਬ੍ਹੋ ਕੀ ਤਲਵੰਡੀ) ਦਾ 'ਬੁੰਗਾ ਲਿਖਾਰੀਆਂ' ਬਾਰੇ ਪ੍ਰਸਿਧ ਹੈ ਕਿ ਲਿਖਾਰੀਆਂ ਦੁਆਰਾ ਗੁਰਬਾਣੀ ਸਰੂਪਾਂ ਦੇ ਅੰਤ ਵਿਚ ਵਾਧੂ ਸੂਚਨਾਵਾਂ ਦੀ ਭਰਮਾਰ ਰੋਕਣ ਲਈ ਸਿਆਣੇ ਆਗੂਆਂ ਨੂੰ ਇਹ ਹਦਾਇਤ ਕਰਨੀ ਪਈ ਕਿ ਮੂਲ ਬਾਣੀ ਬਿਨਾਂ ਹੋਰ ਕੁਝ ਵੀ ਲਿਖਣ/ਸ਼ਾਮਿਲ ਕਰਨ ਵਾਲੇ ਨੂੰ 'ਤਨਖਾਹੀਆ' ਕਰਾਰ ਦਿਤਾ ਜਾਵੇਗਾ, ਫਲਸਰੂਪ 'ਤਨਖਾਹ' ਦੇ ਡਰ ਤੋਂ ਲਿਖਾਰੀਆਂ ਨੇ ਨਾਂ, ਪਤੇ, ਸੰਨ-ਸੰਮਤ ਆਦਿ ਦੇਣੇ ਵੀ ਛਡ ਦਿਤੇ। ਇਸ ਪ੍ਰਕਾਰ ਦੀਆਂ ਪ੍ਰਸਥਿਤੀਆਂ ਤੋਂ ਇਲਾਵਾ ਵੇਰਵੇ ਵੀ ਪੂਰੇ ਦੇਣ ਦਾ ਰਿਵਾਜ ਨਹੀਂ ਸੀ, ਸਿਰਫ਼ ਸੰਪਰਦਾਇ, ਪਰੰਪਰਾ ਜਾਂ ਪਿੰਡ ਆਦਿ ਦੀ ਸੂਚਨਾ ਦੇਣੀ ਹੀ ਕਾਫੀ ਸਮਝੀ ਗਈ। ਸਮੇਂ ਨਾਲ ਕਈ ਨਾਂ-ਥਾਂ ਬਦਲ ਗਏ, ਹੁਣ ਪੁਰਾਣੇ ਨਾਂ ਫੋਲਣੇ 'ਖਾਲਾ ਜੀ ਦਾ ਵਾੜਾ' ਨਹੀਂ। ਇਹ ਕੇਵਲ ਗੁਰਮੁਖੀ ਸਰੋਤਾਂ ਵਿਚ ਹੀ ਨਹੀਂ, ਅੰਗਰੇਜ਼ੀ ਸਰੋਤਾਂ ਵਿਚ ਵੀ ਅਜਿਹੀ ਸਥਿਤੀ ਹੈ, ਉਦਾਹਰਨ ਲਈ ਮੁਗਲਕਾਲੀਨ ਪੰਜਾਬ ਦੇ ਸਮੇਂ ਦਾ ਇਕ ਯਾਤਰੂ ਵਿਲੀਅਮ ਫਿਨ@ਚ (ਾਂਲਿਲaਮ ਢਨਿਚਹ) ਕਈ ਥਾਂ, ਨਾਵਾਂ-æਥਾਵਾਂ ਦਾ ਨਾਂ-ਮੂਲਕ ਵੇਰਵਾ ਦੇਣ ਦੀ ਥਾਂ, ਉਨ੍ਹਾਂ ਨੂੰ ਆਪਣੇ ਸੁਹਜ ਪ੍ਰਭਾਵੀ ਵਾਰਤਾਲਾਪ ਵਿਚ 'ਅ ਢaਰਿe ਛਟੇ' ਚਿਤਰਦਾ ਹੈ (ਓਦਾaਰਦ ਠeਰਟੇ, ਓaਰਲੇ ਠਰaਵeਲਸ ਨਿ ੀਨਦaਿ ੧੫੮੩-੧੬੧੯, (eਦ.) ਾਂਲਿਲaਮ ਢੋਸਟeਰ, ੍ਹੁਮਪਹਰਏ ੰਲਿਡੋਰਦ ੌਣਡੋਰਦ, ੧੯੨੧, ਪਪ.੧੬੭-੬੮)।ਇਸੇ ਤਰ੍ਹਾਂ ਹੀ ੰaਨੁਚਚ ਿਦਸਦਾ ਹੈ ਕਿ ਲੁਧਿਆਣਾ, ਗੋਇੰਦਵਾਲ, ਵਜੀਰਾਬਾਦ…ਸਾਰੇ ਜਿਹਲਮ ਦਰਿਆ ਕੰਢੇ ਹਨ (ਸ਼ਟੋਰaਿ ਧੋ ੰੋਗੋਰ, ਲ਼ੋਨਦੋਨ, ੧੯੦੭, ਵੋਲ. ੀ, ਪ. ੩੨੨, ਉਧਰਿਤ: ਠਰਪਿਟa ਾਂaਨਟ, 'ਓੁਰੋਪeaਨ ਠਰaਵeਲਲeਰਸ ੋਨ ਟਹe ੁੰਗਹaਲ ਫੁਨਜaਬ', ਫੁਨਜaਬ ੍ਹਸਿਟੋਰੇ ਛੋਨਡਰeਨਚe ਫਰੋਚeeਦਨਿਗਸ, ਟਹਰਿਦ ਸeਸਸਿਨ, ਮaਰਚਹ ੯-੧੦, ੧੯੬੮, ਪ.੧੭੮ , ਡ.ਨ.੩੫)। ਇਹ ਵੀ ਜਰੂਰੀ ਨਹੀਂ ਹੁੰਦਾ ਕਿ ਕਰਤਾ ਜਿਸ ਜਗ੍ਹਾ ਦਾ ਵੇਰਵਾ ਦਿੰਦਾ ਹੈ, ਜਰੂਰ ਹੀ ਉਸ ਨੇ ਵੇਖੀ ਹੋਵੇ, ਸੁਣ-ਸੁਣਾਕੇ ਜਾਂ ਅਨੁਮਾਨ ਅਧਾਰਿਤ ਵੀ ਲਿਖਿਆ/ਦਸਿਆ ਜਾ ਸਕਦਾ ਹੈ, ਸ਼ਰਿ ਠਹੋਮeਸ ੍ਰੋe, ਓਦਾaਰਦ ਠeeਰੇ, ਸ਼ਰਿ ਠਹੋਮeਸ ੍ਹeਰਬeਰਟ, ਠਹeਵeਨੋਟ ਆਦਿ ਵਰਗੇ ਲੇਖਕ/ਅਫਸਰ ਕਦੇ ਵੀ ਪੰਜਾਬ ਨਹੀਂ ਆਏ, ਪਰ ਉਨ੍ਹਾਂ ਪੰਜਾਬ (ਖਾਸ ਕਰਕੇ ਲਾਹੌਰ) ਬਾਰੇ ਵਿਸਤ੍ਰਿਤ ਵੇਰਵੇ ਦਿਤੇ ਹਨ (ਝ. ਫਹ. ੜੋਗeਲ, '੍ਹਸਿਟੋਰਚਿaਲ ਂੋਟeਸ ੋਨ ਟਹe ਲ਼aਹੋਰe ਢੋਰਟ', ਪ.੩੯ ; aਨਦ ਓ.ਦ. ੰaਚਲaਗaਨ, 'ਠਹe ਓaਰਲਇਸਟ ਓਨਗਲਸਿਹ ੜਸਿਟੋਰਸ ਟੋ ਠਹe ਫੁਨਜaਬ ੧੫੮੫-੧੬੨੭' ਪ.੮੪, ਝੁਰਨaਲ ੋਡ ਟਹe ਫੁਨਜaਬ ੍ਹਸਿਟੋਰਚਿaਲ ਸ਼ੋਚਇਟੇ, ਲ਼aਹੋਰ, ਵੋਲ.੧, ਨੋ.੧, ੧੯੧੧)। ਅਲੰਕਾਰਕ ਜਾਂ ਰੂਪਕੀ-ਢੰਗ ਨਾਲ ਦਿਤੇ ਵੇਰਵੇ ਇਕ ਆਪਣੀ ਪ੍ਰਕਾਰ ਦੀ ਹੀ ਸਮਸਿਆ ਬਣੇ ਹੋਏ ਹਨ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਕਈ ਹਥ-ਲਿਖਤਾਂ ਵਿਚ ਲਿਖਣ-ਸਥਾਨ ਦਾ ਸੰਕੇਤ 'ਸਤਲੁਜ ਜਮੁਨਾ ਮਧ' ਕਰਕੇ ਆਉਂਦਾ ਹੈ, ਅਜਿਹੇ ਸੰਕੇਤਾਂ/ਵਾਕੰਸ਼ਾਂ ਨੂੰ ਸੁਲਝਾਉਣਾ ਸਰਲ ਕੰਮ ਨਹੀਂ। ਇਨ੍ਹਾਂ ਤੋਂ ਬਿਨਾਂ ਇਕ ਤੋਂ ਵਧੇਰੇ ਨਾਵਾਂ ਦਾ ਸਮਾਨ ਹੋਣਾ, ਇਕ ਤੋਂ ਵਧੇਰੇ ਲਿਖਾਰੀਆਂ ਦੇ ਨਾਂ ਹੋਣ ਦੀ ਸੂਰਤ ਵਿਚ ਮੁਖੀ ਨਾਂ ਲਭਣਾ ਆਦਿ ਵੀ ਕਈ ਸਮਸਿਆਵਾਂ ਹਨ। ਇਨ੍ਹਾਂ ਸਭ ਨੂੰ ਇਕ ਵਿਉਂਤ ਰਾਹੀਂ ਲੰਮੇ ਸਮੇਂ ਵਿਚ ਹੀ ਇਕ ਸੀਮਾ ਤਕ ਨਜਿਠਿਆ ਜਾ ਸਕਦਾ ਹੈ।
੬੩ ਗੁ. ਗ੍ਰੰ.ਸਾ., ੧੬.
੬੪ ਗੁ. ਗ੍ਰੰ.ਸਾ., ੩੯੯.
੬੫ ਗੁ. ਗ੍ਰੰ.ਸਾ., ੩੨੨.
੬੬ ਗੁ. ਗ੍ਰੰ.ਸਾ., ੭੦੯.
¤
©Copyright Institute of Sikh Studies, 2019, All
rights reserved.
|