Home

  News & Views

  Journal

  Seminars

  Publications

  I S C

  Research Projects

  About Us

  Contacts

Gur Panth Parkash

Gur Panth Parkash
by Rattan Singh Bhangoo
Translated by
Prof Kulwant Singh

 

BACK

 

THE POETRY OF GURU TEGH BAHADUR

 

Darshan Singh Maini

ਸ੍ਰੀ ਗੁਰੂ ਤੇਗ ਬਹਾਦਰ-ਸਰੋਤ: ਗੁਰਰਤਨਾਵਲੀ

ਡਾਕਟਰ ਗੁਰਮੇਲ ਸਿੰਘ*

ਗੁਰਰਤਨਾਵਲੀ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਹੈ ਗੁਰ+ਰਤਨਾਵਲੀ; ਗੁਰ ਤੋਂ ਭਾਵ ਹੈਗੁਰੂਅਤੇ ਰਤਨਾਵਲੀ ਤੋਂ ਭਾਵ ਹੈਰਤਨਾਂ ਦੀ ਲੜੀਅਰਥਾਤ ਗੁਰੂ ਰੂਪੀ ਰਤਨਾਂ ਦੀ ਲੜੀ ਗੁਰਰਤਨਾਵਲੀ ਵਿਚ ਦਸ ਗੁਰੂ ਸਾਹਿਬਾਨ ਦੀ ਮਹਿਮਾਂ ਦੇ ਨਾਲ ਨਾਲ ਗੁਰੂ ਸਾਹਿਬਾਨ ਦਾ ਆਚਰਣ, ਸ਼ਕਤੀ, ਗੁਣ, ਸ਼ਖਸੀਅਤ, ਅਧਿਆਤਮਕ ਪ੍ਰਾਪਤੀਆਂ, ਵੰਸ਼, ਗੁਰਿਆਈ ਸਮਾਂ, ਜੋਤੀ ਜੋਤਿ ਸਮਾਉਣ ਦੀਆਂ ਤਾਰੀਖਾਂ ਅਤੇ ਵਖਵਖ ਨਗਰਾਂ ਸੰਬੰਧੀ ਕੁਝ ਮਹਤਵਪੂਰਨ ਜਾਣਕਾਰੀ ਮਿਲਦੀ ਹੈ ਇਸ ਤਰ੍ਹਾਂ ਗੁਰਰਤਨਾਵਲੀ ਇਕ ਤਰ੍ਹਾਂ ਗੁਰ ਬੰਸਾਵਲੀ ਹੋ ਨਿਬੜਦੀ ਹੈ

ਗੁਰਰਤਨਾਵਲੀ ਦਾ ਰਚਨਾਕਾਰ ਬਾਬਾ ਤੋਲਾ ਸਿੰਘ ਹੈ ਇਸ ਰਚਨਾ ਵਿਚ ਦਰਜ ਸਾਖੀਆਂ ਦੀ ਗਿਣਤੀ 10 ਹੈ ਬਾਬਾ ਤੋਲਾ ਸਿੰਘ ਦਾ ਸੰਬੰਧ ਸ੍ਰੀ ਗੁਰੂ ਅਮਰਦਾਸ ਜੀ ਦੀ ਬਿੰਦੀ ਬੰਸ ਨਾਲ ਹੈ ਬਾਬਾ ਤੋਲਾ ਸਿੰਘ ਗੁਰੂ ਅਮਰਦਾਸ ਜੀ ਦੀ ਬਿੰਦੀ ਵੰਸ਼ ਦੀ ਨੌਵੀਂ ਪੀੜ੍ਹੀ ਵਿਚੋਂ ਸਨ, ਜਿਸ ਕਰਕੇ ਉਹਨਾਂ ਦੇ ਕੋਲ ਗੁਰੂ ਦਰਬਾਰ ਦਾ ਪ੍ਰਤਖ ਗਿਆਨ ਸੀ ਆਪ ਜੀ ਦੇ ਪਿਤਾ ਦਾ ਨਾਂ ਬਾਹੜ ਮਲ ਅਤੇ ਆਪ ਜੀ ਦੇ ਤਿੰਨ ਭਰਾ ਬਾਬਾ ਸਰੂਪ ਦਾਸ (ਲੇਖਕ ਮਹਿਮਾ ਪ੍ਰਕਾਸ਼), ਬਾਬਾ ਬੰਸੀਧਰ ਅਤੇ ਆਤਮਾ ਰਾਮ ਸਨ ਗੁਰੂ ਅਮਰਦਾਸ ਜੀ ਦੀ ਕੁਲ ਦੇ ਪੁਰਸ਼ਾਂ ਦੇ ਨਾਮ ਨਾਲ ਸਤਿਕਾਰ ਵਜੋਂਬਾਬਾਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਕਰਕੇ ਗੁਰਰਤਨਾਵਲੀ ਦੇ ਕਰਤਾ ਨੂੰ ਕੇਵਲ ਤੋਲਾ ਸਿੰਘ ਕਹਿਣ ਦੀ ਜਗ੍ਹਾਬਾਬਾ ਤੋਲਾ ਸਿੰਘਕਹਿਣਾ ਵਧੇਰੇ ਠੀਕ ਬਣਦਾ ਹੈ ਗੁਰਰਤਨਾਵਲੀ ਦੇ ਕਰਤਾ ਨੇ ਆਪਣੀ ਇਸ ਰਚਨਾ ਦੇ ਰਚੇ ਜਾਣ ਦੇ ਬਾਰੇ ਕੋਈ ਸੰਨਸੰਮਤ ਦਰਜ ਨਹੀਂ ਕੀਤੀ, ਪਰ ਇਹ ਰਚਨਾ ਬਹੁਤੀਆਂ ਥਾਵਾਂ ਤੇ ਮਹਿਮਾ ਪ੍ਰਕਾਸ਼ ਦੇ ਨਾਲ ਹੀ ਇਕੋ ਜਿਲਦ ਵਿਚ ਬੰਨ੍ਹੀ ਹੋਈ ਮਿਲੀ ਹੈ ਅਨੁਮਾਨ ਤਹਿਤ ਇਸ ਰਚਨਾ ਦਾ ਰਚਨਾਕਾਲ 1776 . ਦੇ ਆਸ ਪਾਸ ਬਣਦਾ ਹੈ ਪੁਰਾਤਨ ਜਨਮਸਾਖੀ, ਬਾਲੇ ਵਾਲੀ ਜਨਮਸਾਖੀ, ਗਿਆਨਰਤਨਾਵਲੀ, ਮਿਹਰਬਾਨ ਵਾਲੀ ਜਨਮਸਾਖੀ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਬਿਲਾਸ ਪਾਤਸ਼ਾਹੀ ਦਸਵੀਂ ਆਦਿ ਇਤਿਹਾਸਕ ਰਚਨਾਵਾਂ ਇਸ ਗ੍ਰੰਥ ਦੇ ਰਚੇ ਜਾਣ ਤੋਂ ਪਹਿਲਾਂ ਲਿਖੀਆਂ ਗਈਆਂ ਹਨ, ਪਰ ਮਹਿਮਾ ਪ੍ਰਕਾਸ਼ ਨੂੰ ਛਡ ਕੇ ਉਨ੍ਹਾਂ ਸਾਰੀਆਂ ਰਚਨਾਵਾਂ ਵਿਚ ਸਾਰੇ ਦਸਾਂ ਗੁਰੂ ਸਾਹਿਬਾਨ ਦਾ ਇਤਿਹਾਸ ਨਹੀਂ ਮਿਲਦਾ, ਕੇਵਲ ਗੁਰਰਤਨਾਵਲੀ ਵਿਚ ਦਸਾਂ ਗੁਰੂ ਸਾਹਿਬਾਨ ਬਾਰੇ ਪਹਿਲੀ ਵਾਰ ਸੰਖਿਪਤ ਜਾਣਕਾਰੀ ਉਪਲਬਧ ਹੋਈ ਹੈ ਲੇਖਕ ਨੇ ਇਸ ਰਚਨਾ ਦਾ ਮੁਖ ਮਨੋਰਥ ਸਤਿਗੁਰੂ ਸਾਹਿਬਾਨ ਦੀਆਂ ਸੀਨਾ-ਸੀਨਾ ਚਲੀਆਂ ਰਹੀਆਂ ਯਾਦਾਂ ਨੂੰ ਕਲਮਬਧ ਕਰਕੇ ਸਿਖੀ ਦੇ ਅਸੂਲਾਂ ਨੂੰ ਦ੍ਰਿੜ੍ਹ ਕਰਵਾਇਆ ਹੈ ਲੇਖਕ ਨੂੰ ਵਖਵਖ ਭਾਸ਼ਾਵਾਂ ਦਾ ਚੋਖਾ ਗਿਆਨ ਹੈ, ਇਸ ਦਾ ਪਤਾ ਉਨ੍ਹਾਂ ਦੀ ਲਿਖਤ ਵਿਚ ਵਰਤੇ ਗਏ ਫ਼ਾਰਸੀ, ਬ੍ਰਜ, ਪ੍ਰਾਕਿਤ ਆਦਿ ਭਾਸ਼ਾਵਾਂ ਦੇ ਸ਼ਬਦਾਂ ਤੋਂ ਹੋ ਜਾਂਦਾ ਹੈ ਇਸ ਗ੍ਰੰਥ ਨੂੰ ਲੇਖਕ ਨੇ ਕਾਵਿ ਰੂਪ ਵਿਚ ਲਿਿਖਆ ਹੈ1

ਇਉਂ ਗੁਰਰਤਨਾਵਲੀ, ਸਿਖ ਸਰੋਤ ਗ੍ਰੰਥ ਪਰੰਪਰਾ ਵਿਚੋਂ ਬੰਸਾਵਲੀ ਪਰੰਪਰਾ ਦਾ ਗ੍ਰੰਥ ਹੈ, ਭਾਵੇਂ ਇਹ ਕਾਵਿ-ਰੂਪ ਵਿਚ ਆਪਣੀ ਵਿਧਾ (ਗੲਨੲਸ) ਸਾਖੀ ਪਰੰਪਰਾ ਨਾਲ ਜੋੜਦਾ ਹੈ2 ਇਹ ਸਰੋਤ ਬੁਨਿਆਦੀ ਰੂਪ ਵਿਚ ਮਹਿਮਾ ਲੜੀ ਦੀ ਨਿਧੀ ਹੈ 3 ਇਸ ਦਾ ਵਿਚਾਰਾਧੀਨ ਸ੍ਰੀ ਗੁਰੂ ਤੇਗ ਬਹਾਦਰ ਸੰਬੰਧੀ ਪਾਠ, ਅਧਾਰ ਗ੍ਰੰਥ ਦੇ ਪੰਨਾ 122 ਤੋਂ 131 ਤਕ ਚਲਦਾ ਹੈ, ਜਿਸ ਦੇ ੬੬ ਬੰਦ/ਛੰਦ ਹਨ ਦੋਹਰਾ, ਚੌਪਈ ਤੇ ਕਬਿਤ ਵਿਚ ਰਚੇ ਵਿਚਾਰਾਧੀਨ ਪਾਠ ਦੀ ਅਧਾਰ ਧੁਨੀ ਗੁਰੂ ਜੀ ਦੀ ਬਾਣੀ, ਖਾਸਕਰ ਸਲੋਕ ਹਨ ਕਰਤੇ ਬਾਬਾ ਤੋਲਾ ਸਿੰਘ ਨੇਕਿਰਤ’ (ਬਾਣੀ/ਸਲੋਕਾਂ) ਨੂੰਕਵੀ’(ਸ੍ਰੀ ਗੁਰੂ ਤੇਗ ਬਹਾਦਰ ਜੀ) ਦੇ ਹਵਾਲੇ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਉਦਾਹਰਨ ਹਿਤ ਗੁਰੂ ਜੀ ਦਾ ਪ੍ਰਸਿਧ ਸਲੋਕ:

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ (੧੪੨੭)

ਦੀ ਵਿਆਖਿਆ/ਅਰਥ ਧੁਨਿ ਹੇਠ ਲਿਖੇ ਦੋਹਰੇ ਵਿਚੋਂ ਸਪਸ਼ਟ ਸੁਣਾਈ ਦਿੰਦੀ ਹੈ:

ਸਮ ਦੁਖ ਸੁਖ ਨਿਰਭੈ ਸਦਾ ਭੈ ਨਹਿ ਦੇਵੈ ਆਨ (ਬੰਦ )

ਰਚਨਾ ਉਤੇ ਵੇਦਾਂਤ ਦਾ ਕੁਝ- ਅਸਰ ਹੈ; ਵਿਚਾਰਾਧੀਨ (੬੬) ਪਦਾਂ ਵਿਚੋਂ ੩੧ ਤੋਂ ੪੬ ਤਕਅਥਿ ਗਿਆਨ ਵਿਿਗਆਨ ਭਗਤਿ ਵਰਨਨੰ’ (ਪੰਨਾ 125) ਹੀ ਹਨ ਤਤਕਾਲੀ ਪ੍ਰਸੰਗ ਵਿਚ ਅਜਿਹੇਵਰਣਨੰਸੁਭਾਵਿਕ ਹਨ, ਪਰ ਕਿਤੇ ਵੀ ਉਸ ਨੇ ਵੇਦਾਂਤ ਪਰੰਪਰਾ ਵਿਚ ਆਪਣਾ ਯਕੀਨ ਨਹੀਂ ਜਤਾਇਆ, ਸਿਵਾਏ ਵਰਣਨ ਦੇ, ਬਲਕਿ ਉਹ ਤਾਂ ਸਪਸ਼ਟ ਕਰਦਾ ਹੈ ਕਿ ਗੁਰੂ ਜੀ ਅਜਿਹੇ ਭੇਖਾਂ, ਭਰਮਾਂ ਦੀਮਿਿਥਆਤੋਂ ਦੂਰ ਹਨ (ਬੰਦ ੫੩; ੫੪) ਕਰਤਾ ਬਾਬਾ ਤੋਲਾ ਸਿੰਘ ਗੁਰੂ ਪਰੰਪਰਾ ਨੂੰਮਹਲਾਪਰੰਪਰਾ ਕਰਕੇ ਲਖਦਾ/ਲਖਿਆਉਂਦਾ ਹੈ; ਇਸੇ ਕਰਕੇ ਤਾਂ ਉਨ੍ਹਾਂ ਨਾਂ ਦੀ ਥਾਂ ਹਰ ਸਾਖੀ ਦਾ ਸਿਰਲੇਖ ਮਹਲਾ ,,... ਕਰਕੇ ਰਖਿਆ ਹੈ ਇਹ ਸਰੋਤ ਗੁਰੂ ਜੀ ਦੀ ਦੈਵੀ ਸ਼ਖਸੀਅਤ ਨੂੰ ਸਾਡੇ ਸਾਹਮਣੇ ਪੇਸ਼ ਕਰਦਾ ਹੈ ਪੇਸ਼ ਕਰਦਿਆਂ ਕਈ ਥਾਂ ਪ੍ਰਤਥ ਤੇ ਕਈ ਥਾਂ ਪਰੋਖ ਇਤਿਹਾਸਕ ਤੇ ਸਿਧਾਂਤਕ ਵੇਰਵੇ/ਸੰਕੇਤ ਵੀ ਦੇ ਜਾਂਦਾ ਹੈ

ਇਤਿਹਾਸਕ ਤਿਥਾਵਲੀ ਤਥਾ ਬੰਸਾਵਲੀ ਵਿਚ ਉਹ ਸਪਸ਼ਟ ਕਰਦਾ ਹੈ ਕਿ ਗੁਰੂ ਜੀ ਦੇ ਪਿਤਾ ਗੁਰੂ ਹਰਿਗੋਬਿੰਦ ਜੀ ਹਨ, ਜੋ ਗੁਰੂ ਵੀ ਹਨ: ਮਾਤਾ ਦਾ ਨਾਂ ਨਾਨਕੀ ਜੀ ਹੈ ਆਪ ਦੀ ਸੁਪਤਨੀ (ਮਾਤਾ) ਗੁਜਰੀ ਤੇ ਪੁਤਰ (ਗੁਰੂ) ਗੋਬਿੰਦ ਸਿੰਘ ਹਨ :

ਸੋਢੀ ਹਰਿਗੋਬਿੰਦ ਗੁਰ ਪਿਤਾ ਨਾਨਕੀ ਮਾਤ

ਤੇਗ ਬਹਾਦਰ ਗੁਜਰੀ ਪਤਿ ਗੁਰ ਗੁਬਿਦ ਸਿੰਘ ਤਾਤ (੬੪)

ਕਰਤਾ ਦੇ ਕਥਨ ਅਨੁਸਾਰ 10 ਸਾਲ, 5 ਮਹੀਨੇ ਅਤੇ 21 ਦਿਨ ਗੁਰੂ ਜੀ ਨੇਭਗਤਿ ਰਾਜ ਕੀਆ’; ਭਾਵ ਗੁਰਿਆਈ ਵਿਚ ਸਰੀਰ ਰਖਿਆ:

ਪਾਚ ਮਾਸ ਅਰੁ ਵਰਿਖ ਦਸਿ ਇਕੀ ਦਿਨ ਸੁਭ ਜੋਇ

ਤੇਗ ਬਹਾਦਰ ਰਾਜ ਗੁਰ ਕੀਆ ਭਗਤਿ ਯੁਤਿ ਹੋਇ (੬੫)

ਸੰਮਤ 1732 ਬਿ., ਮਘਰਿ ਸੁਦੀ 5 ਵੀਰਵਾਰ ਆਪ ਜੋਤੀ ਜੋਤਿ ਸਮਾਅ ਗਏ:

ਸਤਾਰਾ ਸੈ ਬਤੀ ਸਮਤੁ ਵੀਰਵਾਰ ਕੋ ਨਾਇ

ਮਘਰਿ ਸੁਦੀ ਥਿਤ ਪੰਚਮੀ ਤੇਗ ਬਹਾਦਰ ਸਮਾਇ (੬੬)

ਪਹਿਲਾਂ ਕੀਤੇ ਸੰਕੇਤ ਮੁਤਾਬਿਕ ਇਸ ਰਚਨਾ ਵਿਚ ਗੁਰੂ ਜੀ ਬਾਰੇ ਜੋ ਵੇਰਵਾ ਹੈ, ਉਹ ਇਤਿਹਾਸ ਦੇ ਨਾਲ ਨਾਲ ਸਿਧਾਂਤਕ ਵੀ ਹੈ; ਤੇ ਬਹੁਤਾ ਉਨ੍ਹਾਂ ਦੀ ਦੈਵੀ ਤੇ ਮਹਾਨ ਸ਼ਖਸੀਅਤ ਬਾਰੇ ਚਾਨਣਾ ਪਾਇਆ ਗਿਆ ਹੈ ਕਰਤਾ ਵਾਰ ਵਾਰ ਸਪਸ਼ਟ ਕਰਦਾ ਹੈ ਕਿ ਗੁਰੂ ਜੀ ਸਮਾਨ ਅਵਸਥਾ; ਸਮਦ੍ਰਿਸ਼ਟੀ ਵਾਲੇ ਹਨ, ਉਹ ਕਿਸੇ ਇਕਫਿਰਕੇਲਈ ਸ਼ਹੀਦ ਨਹੀਂ ਹੋਏ, ਉਹ ਤਾਂ ਸਭ ਦੇ ਸਾਂਝੇ ਹਨ (੧੨) ਕਰਤਾ ਦੀ ਨਜ਼ਰ ਵਿਚ ਉਹ ਨਿਰੇ ਤਲਵਾਰ ਦੇ ਧਨੀ ਹੋਣ ਕਾਰਨ ਹੀਤੇਗ ਬਹਾਦਰਨਹੀਂ, ਸਗੋਂ ਉਨ੍ਹਾਂ ਨੇ ਕਾਮ, ਕ੍ਰੋਧ, ਲੋਭ ਆਦਿ ਜਿਹੇ ਹੰਕਾਰੀਆਂ/ਵੈਰੀਆਂ ਨੂੰ ਮਾਰ ਲਿਆ ਹੋਇਆ ਹੈ, ਇਸ ਕਰਕੇਬਹਾਦਰਹਨ ()

ਗੁਰੂ ਜੀ ਦੀਵੈਰਾਗਅਵਸਥਾ ਨੂੰਉਦਾਸਪਦ ਨਾਲ ਸੰਬੋਧਨ ਕਰਕੇ, ਉਹ ਸੰਕੇਤ ਕਰਦਾ ਹੈ ਕਿ ਉਨ੍ਹਾਂ ਲੋਕ ਪਰਲੋਕ ਦੀਆਂ ਇਛਾਵਾਂ ਤਜ/ਤਿਆਗ ਦਿਤੀਆਂ ਹਨ () ਗੁਰੂ ਜੀ ਨੇ ਸਾਰੇ ਭਰਮ ਲਾਹ ਦਿਤੇ ਹਨ, ਇਕ ਆਤਮਬ੍ਰਹਮ ਵਿਚ ਲਿਵਲੀਨਤਾ ਲਾਈ ਹੈ (), ਉਨ੍ਹਾਂ ਸਭ ਵਿਚ ਆਤਮਾ ਦਾ ਸਰੂਪ ਵੇਖਿਆ ਹੈ, ਕਿਸੇ ਵਿਚ (ਹਿੰਦੂ/ਮੁਸਲਿਮ ਦਾ) ਭੇਦ ਨਹੀਂ ਕੀਤਾ (), ਸਗੋਂ ਅਜਿਹੀ ਮਾਇਆ ਤੋਂ ਨਿਰਲੇਪ ਰਹਿੰਦਿਆਂ ਇਕ ਬ੍ਰਹਮ ਵਿਚ ਸੁਰਤੀ ਲਾਈ ਹੈ ()

ਗੁਰੂ ਜੀ ਦੀ ਬੁਧਿ ਹਮੇਸ਼ਾ ਸਥਿਰ ਰਹਿਣ ਵਾਲੇ (ਬਿਵੇਕ) ਗਿਆਨ ਵਿਚ ਲਗੀ ਰਹਿੰਦੀ ਹੈ (); ਇਸ ਪ੍ਰਥਾਇ ਉਨ੍ਹਾਂ ਕਾਮ, ਕ੍ਰੋਧ, ਮਮਤਾ, ਦੰਭ ਆਦਿ ਸਭ ਤਿਆਗ ਦਿਤੇ ਹਨ () ਉਹ ਪਾਵਨ ਬਿਰਤੀ ਵਾਲੇ ਸਾਰੀਆਂ ਚਾਹਤਾਂ ਤੋਂ ਮੁਕਤ ਰਹਿੰਦੇ ਹਨ ਤੇ ਲੋਹੇ-ਕੰਚਨ (ਸੋਨੇ) ਨੂੰ ਇਕ ਸਮਾਨ ਸਮਝਦੇ ਹਨ () ਵੈਰੀ ਮਿਤ੍ਰ ਨੂੰ ਇਕ ਸਮਾਨ ਸਮਝਣ ਵਾਲੇ ਗੁਰਦੇਵ ਨਾ ਕਿਸੇ ਨੂੰ ਭੈ ਦਿੰਦੇ ਹਨ ਅਤੇ ਨਾ ਕਿਸੇ ਦਾ ਭੈ ਮੰਨਦੇ ਹਨ () ਉਸਤਤਿ ਨਿੰਦਾ ਤੋਂ ਪਰ੍ਹੇ, ਚੁਪ ਰਹਿ ਕੇ ਭਗਤੀ ਰਾਹੀਂ ਮੁਕਤੀ ਪ੍ਰਾਪਤ ਕਰਦੇ ਹਨ () ਜਿਵੇਂ ਬੱਦਲਾਂ ਵਿਚ ਸੂਰਜ ਛਿਪਦਾ ਨਹੀਂ, ਉਸ ਦਾ ਪ੍ਰਕਾਸ਼ ਸਦਾ ਰਹਿੰਦਾ ਹੈ, ਇਉਂ ਗੁਰਦੇਵ ਨੇ ਭੋਗ ਵਿਚ ਜੋਗ ਧਾਰਿਆ ਹੋਇਆ ਹੈ (0); ਉਹ ਜੋਗ ਭੋਗ ਨੂੰ ਇਕ ਸਮਾਨ ਹੀ ਸਮਝਦੇ ਹਨ ਗੁਰੂ ਤੇਗ ਬਹਾਦਰ ਜੀ ਪੂਰਨ ਮੁਕਤ ਆਤਮਾ ਹਨ, ਉਨ੍ਹਾਂ ਨੂੰ ਬ੍ਰਹਮ ਸਮਾਨ ਹੀ ਜਾਣੋ (੧੧)

ਕਰਤਾ ਲਿਖਦਾ ਹੈ ਕਿ ਗੁਰੂ ਜੀ ਦਾ ਅਧਾਰ ਪ੍ਰੇਮ ਹੈ, ਤੇ ਇਹ ਪ੍ਰੇਮ ਸਾਰਿਆਂ ਲਈ ਸਾਂਝਾ ਹੈ, ਉਹ ਤਾਂ ਹਰੇਕ ਵਿਚ ਹਰਿ ਨੂੰ ਵੇਖਦੇ ਹਨ, ‘ਉਨਾਂ ਜੋ ਕੁਝ ਵੀ ਕੀਤਾ ਹਰਿ ਹੇਤ ਹੀ ਕੀਤਾ (੧੩)4 ਸੰਤ ਲੋਕ ਉਨ੍ਹਾਂ ਨੂੰ ਬਹੁ-ਵਿਧੀਆਂ ਨਾਲ ਚਿਤਵਦੇ ਹੋਏ, ਤਨ-ਮਨ-ਧਨ ਗੁਰੂ ਜੀ ਉਤੋਂ ਵਾਰਦੇ ਹਨ (੧੨) ਸੰਸਾਰ ਜਪਾਂ, ਤਪਾਂ, ਦਾਨ-ਪੁੰਨਾਂ ਦੇ ਮਿਿਥਆ ਕਰਮ ਵਿਚ ਲਗਿਆ ਹੋਇਆ ਹੈ, ਪਰ ਗੁਰੂ ਜੀ ਇਹ ਸਭ ਤਿਆਗ ਚੁਕੇ ਹਨ (੧੪); ਉਨ੍ਹਾਂ ਦਾ ਜਸ ਤਾਂ ਵੇਦ ਵੀ ਗਾਉਂਦੇ ਹਨ (15), ਉਹ ਗੁਰੂ ਜੀ ਨੂੰ ਨੇਤਿ ਨੇਤਿ ਕਹਿੰਦੇ ਹਨ (0) ਗੁਰੂ ਜੀ ਦੀ ਸਾਧਨਾ ਇਸ ਤਰ੍ਹਾਂ ਦੀ ਹੈ, ਜਿਵੇਂ ਲੋਹਾ ਅੱਗ ਵਿਚ ਤਪਦਾ ਹੈ, ਉਹ ਜਨਮ ਮਰਨ ਤੋਂ ਰਹਿਤ ਹੋ ਗਏ ਹਨ ਅਤੇ ਉਨ੍ਹਾਂ ਨੇ ਮਨ, ਬੁਧੀ, ਇੰਦ੍ਰੀ ਨੂੰ ਜਿਤ ਲਿਆ ਹੈ (-੧੯)

ਕਰਤਾ ਲਿਖਦਾ ਹੈ ਕਿ ਗੁਰੂ ਜੀ ਦਾ ਵਰਣਾਸ਼ਰਨ ਦੀਆਂ ਚੀੜ੍ਹੀਆਂ ਧਾਰਨਾਵਾਂ ਵਿਚ ਕੋਈ ਵਿਸ਼ਵਾਸ਼ ਨਹੀਂ (੨੨), ਪੰਜੇ ਗਿਆਨ ਇੰਦਰੀਆਂ ਦੇ ਪੰਜ ਗੁਣ (ਸਬਦ, ਸਪਰਸ਼, ਰੂਪ, ਰਸ, ਗੰਧ-੨੪) ਉਨ੍ਹਾਂ ਦੇ ਵਸ ਵਿਚ ਹਨ, ਉਹ ਪਰਮ-ਆਤਮਾ ਹਨ (੨੩,੨੪); ਸਾਰੀ ਸ੍ਰਿਸਟੀ ਦਾ ਕਰਤਾ; ਚਾਰੇ ਖਾਣੀਆਂ ਦਾ ਮਾਲਕ, ਨਿਰੰਜਨ ਪੁਰਖ ਗੁਰੂ ਤੇਗ ਬਹਾਦਰ ਜੀ ਦੀ ਆਤਮਾ ਵਿਚ ਵਸਿਆ ਹੋਇਆ ਹੈ (0)

ਕਰਤਾ ਨੇ ਬੰਦ ੩੧ ਤੋਂ ੪੬ ਤਕਗਿਆਨ ਵਿਿਗਆਨ ਭਗਤਿਦਾ ਵਰਣਨ ਕੀਤਾ ਹੈ, ਜੋ ਵੇਦਾਂਤ ਅਨੁਸਾਰੀ ਹੈ, ਅਤੇ ਖੁਦ ਵੀ ਲਿਿਖਆ ਹੈ ਕਿਇਉਂ ਬੇਦਾਂਤ ਤਥਾ ਦ੍ਰਿਸਟਾਂਤਪੇਸ਼ ਹਨ (੪੫) ਇਸ ਵਿਚ ਮਿਥ, ਚੇਤਨਾ, ਦੇਹ, ਪੰਚ ਭੂਤ, ਬ੍ਰਹਮ, ਜੀਵ ਜੰਤੂਆਂ, ਅਠਾਈ ਤਤਾਂ ਆਦਿ ਦਾ ਵਰਣਨ ਕਰਕੇ ਸਿਟਾ ਇਹ ਕਢਿਆ ਹੈ ਕਿਤੇਗ ਬਹਾਦਰਿ ਸਭੋ ਤਿਆਗਿਓ ਚੇਤਨਿ ਬ੍ਰਹਮ ਸਦਾ ਅਨੁਰਾਗਿਓ (੪੬), ਫਿਰ ਗੁਰੂ ਜੀ ਦੀ ਦੈਵੀ ਉਸਤਤਿ ਵਿਚ ਕਬਿਤ ਉਚਾਰੇ ਹਨ (੪੭-0) ਅਤੇ ਦਸਿਆ ਹੈ ਕਿ ਜਿਵੇਂ ਚੰਦ ਦੀਆਂ ਕਿਰਨਾਂ ਧਰਤੀ ਨੂੰ ਉਪਜਾਊ ਬਣਾਉਂਦੀਆਂ ਹਨ, ਇਉਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਗਿਆਨ ਸ਼ਕਤੀ ਦੇ ਆਸਰੇਸੁਧ ਵਸਤੂਗੁਰਬਾਣੀ ਦਾ ਪ੍ਰਕਾਸ਼ ਕੀਤਾ ਹੈ (0) ਛੇ ਦਰਸ਼ਨ (ਪ੍ਰਕਿਰਤੀ ਦੇ) ਇਕ ਇਕ ਅੰਗ ਨੂੰ ਦੇਖਦੇ ਹਨ, ਪਰ ਗੁਰੂ ਜੀ ਦੀ ਬਾਣੀ ਸਾਰੇ ਅੰਗਾਂ (ਸਰਵੰਗ) ਨੂੰ ਦੇਖਦੀ ਹੈ (੫੧)

ਗੁਰੂ ਜੀ ਅੰਦਰਲੀ ਦ੍ਰਿਸ਼ਟੀ ਨਾਲ ਸੰਸਾਰ ਨੂੰ ਵੇਖਦੇ ਹਨ, ਭੁਲੜ ਮਿਥਾਂ ਵਿਚ ਫਸੇ ਹੋਏ ਹਨ (੫੨) ਆਮ ਜੀਵ ਜੇਸੁਧ ਵਸਤੂਦੀ ਵਿਚਾਰ ਕਰੇਗਾ ਤਾਂ ਭੋਗਾਂ ਵਿਚਉਦਾਸ’ (ਜੋਗੀ) ਰਹਿ ਸਕਦਾ ਹੈ, ਪਰ ਜੋ ਭੋਗਾਂ ਵਿਚ ਮਘਨ ਹੋ ਗਿਆ ਤਾਂ ਗਿਆਨ ਵਿਚ ਜਾਗ ਨਹੀਂ ਆਉਂਦੀ, ਪਰ ਗੁਰੂ ਜੀ ਭੋਗਾਂ ਵਿਚ ਵੀ ਮੁਕਤ ਹਨ (੫੩) ਸ੍ਰੁਤਿ ਗਿਆਨ ਦੀ ਥਾਂ ਉਨ੍ਹਾਂ ਬ੍ਰਹਮ ਨੂੰ ਸਾਧਿਆ ਹੈ (੫੫) ਅਤੇ ਸਾਰੇ ਭਰਮਾਂ ਦੀ ਮੈਲ ਲਾਹ ਕੇ ਗਿਆਨ ਨੂੰ ਅਪਣਾਇਆ ਹੈ ਜਿਨ੍ਹਾਂ ਇਹ ਭੇਦ ਜਾਣ ਲਿਆ ਕਿ ਗੁਰੂ ਜੀ ਨਿਜ ਰੂਪ ਵਚ ਆਤਮਾ ਨੂੰ ਲਖ ਚੁਕੇ ਹਨ, ਉਹ ਅਸਲ ਵਸਤੂ ਪਛਾਣ ਚੁਕੇ ਹਨ (੧੩) ਸਾਖੀ : 0 ਕੀ (, ਪੰਨਾ 101) ਵਿਚ ਕਰਤਾ ਦਸਾਂ ਗੁਰੂ ਸਾਹਿਬਾਨ ਨੂੰ ਨਮੋ ਕਰਦਾ ਹੋਇਆ ਗੁਰੂ ਤੇਗ ਬਹਾਦਰ ਜੀ ਨੂੰ ਨਮਸਕਾਰ ਕਰਦਾ ਹੈ: ਓਅੰ ਨਮੋ ਗੁਰੂ ਤੇਗ ਬਹਾਦਰ ਸਿਮਰੈ ਸਭ ਸੁਖ ਹੋਵੈ ਹਾਦਰ ()

ਇਉਂ ਉਪਰੋਕਤ ਤੋਂ ਸਪਸ਼ਟ ਹੈ ਕਿ ਵਿਚਾਰਾਧੀਨ ਰਚਨਾ ਗੁਰੂ ਸ਼ਖਸੀਅਤ ਦਾ ਸਰੋਤ ਵਧੇਰੇ ਹੈ, ਇਤਿਹਾਸ ਦਾ ਘਟ, ਭਾਵੇਂ ਕਿ ਪਰੋਖ ਗਵਾਹੀਆਂ ਮਹਤਾਯੋਗ ਹਨ

ੱੱੱ

 

ਹਵਾਲੇ

                1              ਇਸ ਸਰੋਤ ਨੂੰ ਡਾ. ਮਨਵਿੰਦਰ ਸਿੰਘ ਨੇ 1995 ਵਿਚ ਸੰਪਿਦਤ ਕਰਕੇ ਅੰਮ੍ਰਿਤਸਰ ਤੋਂ ਖੁਦ ਹੀ ਪ੍ਰਕਾਸ਼ਤ ਕੀਤਾ ਹੈ ਇਥੇ ਇਸੇ ਪਾਠ (ਟੲਣਟ) ਨੂੰ ਅਧਾਰ ਬਣਾਇਆ ਗਿਆ ਹੈ

                2              ਦਸ ਗੁਰੂ ਸਾਹਿਬਾਨ ਦੀ ਬੰਸ ਪਰੰਪਰਾ ਪੇਸ਼ ਕਰਦਿਆਂ ਹਰੇਕ ਅਧਿਆਇ ਅਗੇਅਥ ਗੁਰਰਤਨਾਵਲੀ ਸਾਖੀ ਮਹਲਾ (67);... ਸਾਖੀ ਮਹਲਾ (73)... ਸਾਖੀ ਮਹਲਾ (122)’ ਆਦਿ ਉਕਤੀ ਸ਼ਾਮਿਲ ਕੀਤੀ ਹੈ

                3              ਅੰਤ ਉਤੇ ਦਿਤੀ ਉਕਤੀਇਤ ਸ੍ਰੀ ਗੁਰਰਤਨਾਵਲੀ ਦਸ ਗੁਰ ਉਸਤਤਿ ਸੰਪੂਰਨ ਸੁਭਮਤੁ’ (ਪੰਨਾ 151), ਉਕਤ ਤਥ ਦੀ ਗਵਾਹੀ ਹੈ

                4              ਇਥੇ ਗੁਰੁ ਸੋਭਾ (1711 .) ਦੀ ਸ਼ਹਾਦਤ ਧੁਨਿਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸਟਿ ਪੈ ਢਾਈ ਚਾਦਰਸੁਣਾਈ ਦੇ ਰਹੀ ਹੈ

 

¤

   

 

BACK


©Copyright Institute of Sikh Studies, 2021, All rights reserved.