Home

  News & Views

  Journal

  Seminars

  Publications

  I S C

  Research Projects

  About Us

  Contacts

Gur Panth Parkash

Gur Panth Parkash
by Rattan Singh Bhangoo
Translated by
Prof Kulwant Singh

 

BACK

 

ਸਿੱਖ ਵੇਦਨਾ ਦੇ ਝਰੋਖੇਚੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ

(ਇੱਕ ਅਨੂਠਾ ਅਨੁਭਵ)

 

. ਬੀਰ ਦਵਿੰਦਰ ਸਿੰਘ

 

ਹਰ ਵਰ੍ਹੇ ਜਦੋਂ ਪੋਹ ਦੀਆਂ ਸਰਾਪੀਆਂ ਰਾਤਾਂ ਦਾ ਸਮਾਂ ਆਉਂਦਾ ਹੈ, ਮਨ ਅਜੀਬ ਜੇਹੀ ਉਦਾਸੀਨਤਾ ਵਿੱਚ ਗਵਾਚ ਜਾਂਦਾ ਹੈ ਗੁਰੂ ਦਸਮ ਪਾਤਸ਼ਾਹ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ, ਜਿਉਂਦੇ ਦੀਵਾਰਾਂ ਵਿੱਚ ਚਿਣੇ ਜਾਣ ਦੀ ਕਲਪਨਾ ਕਰਦਿਆਂ ਹੀ, ਮੇਰੀ ਰੂਹ ਕੰਬ ਉੱਠਦੀ ਹੈ ਇੱਕ ਭਾਵਮਈ ਵਿਕਰਾਲ ਪੀੜਾ ਦੀ ਕਸਕ ਕਲੇਜੇ ਧੁਹ ਪਾਵਣ ਲਗਦੀ ਹੈ ਮੈਂ ਸੋਚਣ ਲਗਦਾ ਹਾਂ ਕਿ ਇਹ ਸਾਰਾ ਭਿਆਨਕ ਵਰਤਾਰਾ ਕਿੰਝ ਵਾਪਰਿਆ ਹੋਵੇਗਾ? 11 ਪੋਹ (26 ਦਸੰਬਰ 1704) ਦੀ ਸਰਦ ਰਾਤ, ਬਰਫ਼ ਵਰਗੀ ਠੰਡ ਵਿੱਚ, ਮਾਤਾ ਗੁਜਰੀ ਜੀ ਨੇ ਸਰਹੰਦ ਦੇ ਠੰਡੇ ਬੁਰਜ ਵਿੱਚ, ਆਪਣੇ ਦੋ ਲਾਡਲਿਆਂ ਪੋਤਰਿਆਂ, ਬਾਬਾ ਜ਼ੋਰਾਵਰ ਸਿੰਘ (ਉਮਰ 9 ਸਾਲ) ਅਤੇ ਬਾਬਾ ਫਤਿਹ ਸਿੰਘ (ਉਮਰ 7 ਸਾਲ) ਨਾਲ, ਕਿਸੇ ਓਡਨ ਤੇ ਬਿਸਤਰੇ ਦੇ ਨਿੱਘ ਤੋਂ ਬਗੈਰ ਕਿੰਝ ਗੁਜ਼ਾਰੀ ਹੋਵੇਗੀ? ਨੰਨੇ-ਮੁੰਨੇ ਸਾਹਿਬਜ਼ਾਦਿਆਂ ਦੇ ਅਨੇਕਾਂ ਹੀ ਉਲਝੇ ਸਵਾਲਾਂ ਦੇ ਜਵਾਬ, ਮਾਤਾ ਗੁਜਰੀ ਜੀ ਨੇ ਕਿਸ ਸਹਿਜ ਤੇ ਠਰੰਮੇ ਨਾਲ, ਕਿੰਝ ਦਿੱਤੇ ਹੋਣਗੇ ਅਤੇ ਦੂਸਰੀ ਸਵੇਰ ਸਾਹਿਬਜ਼ਾਦਿਆਂ ਨੂੰ ਜ਼ਾਲਿਮ ਵਜੀਰ ਖਾਂ ਦੀ ਕਚਹਿਰੀ ਵੱਲ ਤੋਰਨ ਲੱਗਿਆਂ, ਜਦੋਂ ਆਖਰੀ ਵਾਰ ਦੋਹਵਾ ਲਾਡਲੇ ਪੋਤਰਿਆਂ ਨੂੰ ਆਪਣੀ ਛਾਤੀ ਨਾਲ ਲਾ ਕੇ, ਅਸੀਸ ਦੇ ਕੇ ਤੋਰਿਆ ਹੋਵੇਗਾ, ਉਸ ਵੇਲੇ ਮਾਂ ਗੁਜ਼ਰੀ ਤੇ ਕੀ ਗੁਜ਼ਰੀ ਹੋਵੇਗੀ? ਸੂਬਾ ਸਰਹੰਦ, ਵਜੀਰ ਖਾਂ ਦੀ ਕਚਹਿਰੀ ਵਿੱਚ ਜੋ ਅਕਿਹ ਤਸੀਹੇ, ਮਾਸੂਮ ਸਾਹਿਬਜ਼ਾਦਿਆਂ ਦੀਆਂ ਮਲੂਕ ਜਿੰਦਾ ਨੇ, ਸ਼ਹਾਦਤ ਦੇ ਆਖਰੀ ਛਿਣਾਂ ਤੀਕਰ ਆਪਣੇ ਪਿੰਡੇ ਤੇ ਹੰਢਾਏ, ਉਸ ਖੌਫ਼ਨਾਕ ਦਰਦ ਦੀ, ਅਮਲੀ ਪ੍ਰਕਿਿਰਆ ਦੀ ਕਲਪਨਾ ਕਰਦਿਆਂ ਹੀ, ਸਰਹੰਦ ਦੀਆਂ ਕੰਧਾਂ ਵਿੱਚ ਚਿਣੀਆਂ ਜਾ ਰਹੀਆਂ ਇੱਟਾਂ ਦਾ ਭਾਰ ਮੈਨੂੰ ਆਪਣੀ ਛਾਤੀ ਉੱਤੇ ਮਹਿਸੂਸ ਹੋਣ ਲਗਦਾ ਹੈ ਤੇ ਮੇਰਾ ਰੋਮ ਰੋਮ ਕੁਰਲਾ ਉੱਠਦਾ ਹੈ

 

ਸਰਹੰਦ ਦਾ ਠੰਡਾ ਬੁਰਜ

ਠੰਡਾ ਬੁਰਜ, ਖੰਡਰ ਹੋ ਚੁੱਕੇ, ਪੁਰਾਤਨ ਕਿਲੇ ਸਰਹੰਦ ਦਾ ਸਭ ਤੋਂ ਉੱਚਾ ਬੁਰਜ ਹੈ, ਇਸਦੀ ਤਾਮੀਰ, ਤੇਰ੍ਹਵੀ ਸਦੀ ਦੇ ਸੱਤਵੇਂ ਦਹਾਕੇ ਵਿੱਚ, ਹਿੰਦੋਸਤਾਨ ਤੇ ਚੜ੍ਹਾਈ ਕਰਨ ਵਾਲੇ, ਗ਼ੁਲਾਮ ਹਮਲਾਆਵਰਾਂ ਦੇ ਮਮਲੂਕ ਖ਼ਾਨਦਾਨ ਦੇ, ਨੌਵੇਂ ਸੁਲਤਾਨ ਤੇ ਹਾਕਿਮ--ਵਕਤ, ਗਿਆਸ-ਉਦ-ਦੀਨ ਬਲਬਲ ਨੇ ਕਰਵਾਈ ਸੀਜ਼ਿਕਰ ਯੋਗ ਹੈ ਕਿ ਸੁਲਤਾਨ ਗਿਆਸ-ਉਦ-ਦੀਨ ਬਲਬਲ ਹੀ ਸਰਹੰਦ ਦੇ ਇਸ ਠੰਡੇ ਬੁਰਜ ਦਾ ਪਹਿਲਾ ਮਹਿਮਾਨ ਸੀ ਉਸ ਤੋਂ ਬਾਅਦ ਲਗਾਤਾਰ, ਇਹ ਬੁਰਜ ਵਕਤ ਦੇ ਬਾਦਸ਼ਾਹਾਂ, ਸੁਲਤਾਨਾਂ ਅਤੇ ਸ਼ਹਿਨਸ਼ਾਹਾਂ ਦੀ ਮੇਜ਼ਬਾਨੀ, ਕਰਦਾ ਰਿਹਾਪਰ ਇਹ ਸਾਰੇ ਸ਼ਾਹੀ ਮਹਿਮਾਨ ਤਾਂ ਗਰਮ ਰੁੱਤਾਂ ਦੇ ਮਹਿਮਾਨ ਸਨ, ਕਿਊਂਕਿ ਪੁਰਾਤਨ ਸਮਿਆਂ ਦੀ ਭਵਨ ਨਿਰਮਾਣ ਕਲਾ ਰਾਹੀਂ, ਸ਼ਾਹੀ ਕਿਲੇ ਦੇ ਬੁਰਜਾਂ ਤੇ ਗੁੰਬਦਾ ਦੇ ਰਾਜਗੀਰਾਂ ਨੇ ਆਪਣੀ ਚਿਣਾਈਗੀਰੀ ਦੀ ਕਲਾ ਰਾਹੀਂ, ਇਸ ਠੰਡੇ ਬੁਰਜ ਦੀ ਤਾਮੀਰੀ ਰਚਨਾ ਹੀ ਅਜੇਹੀ ਬਣਾਈ ਸੀ, ਕਿ ਇਹ ਗਰਮ ਰੁੱਤ ਵਿੱਚ ਵੀ, ਠੰਡਾ ਰਹਿ ਕੇ ਆਪਣੇ ਮਹਿਮਾਨਾਂ ਦੀ ਮੇਜ਼ਮਾਨੀ ਕਰਦਾ ਸੀ ਤੇ ਸ਼ਾਇਦ ਇਸੇ ਹਕੀਕੀ ਕੈਫ਼ੀਅਤ ਕਾਰਨ ਇਸਦਾ ਨਾਮ  ‘ਠੰਡਾ ਬੁਰਜ ਪੈ ਗਿਆ ਹੈ ਇਸ ਪਹਿਚਾਣ ਕਾਰਨ, ਇਸ ਦੀ ਵਰਤੋਂ ਕੇਵਲ ਤਪਦੀਆਂ ਗਰਮ ਰੁੱਤਾਂ ਵਿੱਚ ਹੀ ਕੀਤੀ ਜਾਂਦੀ ਸੀ ਪੋਹ ਮਾਘ ਦੇ ਸਰਦ ਰੱੁਤ ਮਹੀਨਿਆਂ ਵਿੱਚ ਤਾਂ ਇਸ ਦੇ ਗੁੰਬਦਾਂ ਵਿੱਚ, ਸੁੰਨ ਪਸਰ ਜਾਂਦੀ ਸੀ ਸਰਹੰਦ ਦੇ ਇਸ ਠੰਡੇ ਬੁਰਜ ਵਿੱਚ, ਪੋਹ ਦੀਆਂ ਸਰਾਪੀਆਂ ਰਾਤਾਂ ਦੇ ਆਖਰੀ ਮਹਿਮਾਨ ਤਾਂ ਕੇਵਲ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਹੀ ਸਨ

          “ਇਹ ਸਰਹੰਦ ਨਹੀਂ, ਸਿੱਖਾਂ ਦੀਕਰਬਲਾ ਹੈ

ਇਹ ਸਾਲ 1967 ਦਾ ਜ਼ਿਕਰ ਹੈ, ਗੁਰਦੁਆਰਾ ਫਤਿਹਗੜ੍ਹ ਸਾਹਿਬ (ਸਰਹੰਦ) ਵਿਖੇ, ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ, ਸ਼ਹੀਦੀ ਸਿੰਘ ਸਭਾ ਦੇ ਸਮੇ 13 ਪੋਹ ਦੀ ਰਾਤ ਨੂੰ, ਸ਼ਹੀਦੀ ਕਵੀ ਦਰਬਾਰ ਸਜਾਇਆ ਗਿਆ ਸੀ, ਜਿਸ ਵਿੱਚ ਚੋਟੀ ਦੇ ਕਵੀ ਪਹੁੰਚੇ ਹੋਏ ਸਨ ਕਵੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਸੰਗ ਨੂੰ ਸਮਰਪਤ ਆਪਣੇ ਬੇਹਤਰੀਨ ਕਲਾਮ ਪੇਸ਼ ਕੀਤੇ ਅਤੇ ਸੰਗਤਾਂ ਦੀ ਵਾਹ ਵਾਹ ਖੱਟੀ, ਪਰ ਸਭ ਤੋਂ ਵੱਧ ਦਾਦ ਉਸ ਸ਼ਾਇਰ ਨੂੰ ਮਿਲੀ ਜਿਸ ਨੇ ਆਪਣੇ ਕਲਾਮ ਦਾ ਸੀਰਸ਼ਕ ਬਾਕੀਆਂ ਤੋਂ ਨਿਵੇਕਲਾ ਰੱਖ ਕੇ, ਆਪਣੀ ਕਵਿਤਾ ਪੜ੍ਹੀ ਸੀ ਇਹ ਕਵੀ ਸੀ, ਮਰਹੂਮ ਸਾਧੂ ਸਿੰਘ ਦਰਦ ਉਸਦੀ ਨਜ਼ਮ ਦਾ ਅਨੁਮਾਨ ਸੀ, “ਇਹ ਸਰਹੰਦ ਨਹੀਂ, ਸਿੱਖਾਂ ਦੀਕਰਬਲਾ ਹੈ ਮਂੈ ਉਸ ਵੇਲੇ ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਵਿੱਚ ਹਾਲੇ ਗਿਆਰਵੀਂ ਜਮਾਤ ਦਾ ਵਿਿਦਆਰਥੀ ਸੀਇਸ ਲਈ ਮੇਰੀ ਸੂਝ ਅਤੇ ਸੋਝੀ ਵਿੱਚਕਰਬਲਾ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਸੀਪਰੰਤੂ ਸਾਧੂ ਸਿੰਘ ਦਰਦ ਦੀ ਇਸ ਕਵਿਤਾ ਦੇ ਅਨੂਠੇ ਅਨੁਮਾਨ ਨੇ, ਮੇਰੇ ਜ਼ਿਹਨ ਵਿੱਚ ਯਕਦਮ ਇਹ ਸਵਾਲ ਖੜ੍ਹਾ ਕਰ ਦਿੱਤਾ, ਕਿ ਸ਼ਾਇਰ ਨੇ ਸਰਹੰਦ ਨੂੰਕਰਬਲਾ ਨਾਲ ਤਸ਼ਬੀਹ ਕਿਉਂ ਦਿੱਤੀ ? ਬੱਸ ਇਸ ਸਵਾਲ ਨੇ ਮੇਰੇ ਮਨ ਵਿੱਚਕਰਬਲਾ ਬਾਰੇ ਜਾਨਣ ਤੇ ਭਾਲ ਕਰਨ ਦੀ ਪਰਬਲ ਇੱਛਾ ਜਗਾ ਦਿੱਤੀ

ਕਰਬਲਾ ਦੇ ਪ੍ਰਸੰਗ ਵਿੱਚ ਸੰਖੇਪ ਜਿਹੀ ਜਾਣਕਾਰੀ ਇਸਤਰ੍ਹਾਂ ਹੈ ਕਿ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ (ਦੋਹਤਰੇ) ਹਜ਼ਰਤ ਇਮਾਮ ਹੁਸੈਨ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ, ਅੱਜ ਤੋਂ ਕੋਈ 1335 ਸਾਲ ਪਹਿਲਾਂ 680 ਈਸਵੀ 61 ਹਿਜ਼ਰੀ ਨੂੰ, ਇੱਕ ਸਾਜਿਸ਼ ਦੇ ਤਹਿਤ, ਇਰਾਕ ਦੇ ਕੂਫ਼ਾ ਸ਼ਹਿਰ ਦੇ ਨਜ਼ਦੀਕ, ਦਰਿਆ ਫ਼ਰਾਤ ਦੇ ਕਿਨਾਰੇ, ਕਰਬਲਾ ਦੇ ਮੈਦਾਨ ਵਿੱਚ, ਤਿੰਨ ਦਿਨ ਪਿਆਸਾ ਰੱਖ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਕਰਬਲਾ ਦਾ ਮੈਦਾਨ ਉਹ ਜਗ੍ਹਾ ਹੈ, ਜਿੱਥੇ ਯਦੀਦ ਦੇ ਲਸ਼ਕਰ ਨੇ ਹਜ਼ਰਤ ਇਮਾਮ ਹੁਸੈਨ ਤੇ ਹਮਲਾ ਕਰਕੇ ਉਨ੍ਹਾਂ ਨੂੰ 72 ਸਾਥੀਆਂ ਸਮੇਤ ਸ਼ਹੀਦ ਕਰ ਦਿੱਤਾ ਸੀ ਸ਼ਹੀਦ ਹੋਣ ਵਾਲਿਆਂ ਵਿੱਚ ਹਜ਼ਰਤ ਇਮਾਮ ਹੁਸੈਨ ਦੇ ਪ੍ਰੀਵਾਰ ਦੇ 18 ਜੀਅ ਵੀ ਸ਼ਾਮਿਲ ਸਨਹਜ਼ਰਤ ਇਮਾਮ ਹੁਸੈਨ ਦੀ ਉਮਰ ਸ਼ਹਾਦਤ ਦੇ ਵਕਤ 58 ਸਾਲ ਸੀ ਜਦੋਂ ਕਿ ਕਰਬਲਾ ਦੇ ਮੈਦਾਨ ਵਿੱਚ ਸ਼ਹੀਦ ਹੋਣ ਵਾਲੇ ਉਨ੍ਹਾਂ ਦੇ ਦੋ ਬੇਟੇ ਅਲੀ ਅਕਬਰ ਦੀ ਉਮਰ 18 ਸਾਲ ਅਤੇ ਅਲੀ ਅਸਗਰ ਦੀ ਉਮਰ, ਕੇਵਲ 6 ਮਹੀਨੇ ਦੀ ਸੀ, ਉਨ੍ਹਾਂ ਦੇ ਦੋ ਭਾਣਜੇ, ਔਨ ਅਤੇ ਮੁਹੰਮਦ, ਕਰਮਵਾਰ 9 ਅਤੇ 10 ਸਾਲ  ਦੇ ਸਨ ਇਨ੍ਹਾਂ ਦੀ ਸ਼ਹਾਦਤ ਨੂੰ ਖ਼ਿਰਾਜ਼--ਅਕੀਦਤ ਪੇਸ਼ ਕਰਨ ਲਈ, ਸ਼ੀਆ ਮੁਸਲਮਾਨਾ ਵੱਲੋਂ, ਹਰ ਸਾਲ, ਦਸ ਮੁਹੱਰਮ  ਨੂੰ ਤਾਅਜ਼ੀਆ ਕੱਢਿਆ ਜਾਂਦਾ ਹੈਮੁਹੱਰਮ ਇਸਲਾਮੀ ਕਲੰਡਰ ਦਾ ਪਹਿਲਾ ਮਹੀਨਾ ਹੈ  ਇਸਲਾਮ ਦੇ ਪੈਰੋਕਾਰ ਮੁਹੱਰਮ ਦੇ ਮਹੀਨੇ ਨੂੰ ਇਸਲਾਮ ਦੇ ਇਤਿਹਾਸ ਵਿੱਚ ਨਹਾਇਤ ਹੀ ਮਨਹੂਸ ਤੇ ਅਫ਼ਸੋਸਨਾਕ ਸਮਾ ਮੰਨਦੇ ਹਨਏਥੋਂ ਤੱਕ ਕਿ ਮੁਹੱਰਮ ਦਾ ਚੰਨ ਚੜ੍ਹਨ ਵਕਤ, ਸ਼ੀਆ ਫ਼ਿਰਕੇ ਨਾਲ ਤੁਅੱਲਕ ਰੱਖਣ ਵਾਲੀਆਂ ਔਰਤਾਂ, ਆਪਣੀਆਂ ਚੂੜੀਆਂ ਤੱਕ ਤੋੜ ਦਿੰਦੀਆਂ ਹਨ ਅਤੇ ਚਾਲੀ ਦਿਨਾਂ ਤੱਕ ਕੋਈ ਵੀ ਹਾਰ-ਸ਼ਿੰਗਾਰ ਨਹੀਂ ਕਰਦੀਆਂ, ਸੋਗ ਵੱਜੋਂ ਪੁਸ਼ਾਕ ਵੀ ਸਿਆਹ ਰੰਗ ਦੀ ਹੀ ਪਹਿਨਦੀਆਂ ਹਨ ਇਨ੍ਹਾਂ ਚਾਲੀ ਦਿਨਾਂ ਦੇ ਅਰਸੇ ਵਿੱਚ, ਕੋਈ ਖੁਸ਼ੀ ਨਹੀਂ ਮਨਾਈ ਜਾਂਦੀਖਾਣ-ਪੀਣ ਦੇ ਆਹਾਰ ਵਿੱਚ ਕੇਵਲ ਸਾਦਾ ਖਾਣਾ ਤਿਆਰ ਕੀਤਾ ਜਾਂਦਾ ਹੈ ਜੋ ਕੇਵਲ ਜਿਊਂਦਾ ਰਹਿਣ ਲਈ ਲੋੜੀਂਦਾ ਹੈ, ਸੁਆਦਲੇ ਤੇ ਲਜ਼ੀਜ਼ ਪਕਵਾਨ, ਇਸ ਸਮੇ ਵਿੱਚ ਨਹੀਂ ਪਕਾਏ ਜਾਂਦੇ ਮੁਹੱਰਮ ਦਾ ਸਮਾ, ਗ਼ਮ--ਹੁਸੈਨ ਦੇ ਤੌਰ ਤੇ ਅੰਤਾਂ ਦੀ ਉਦਾਸੀ, ਸਾਦਗੀ ਅਤੇ ਹਲੀਮੀ ਵਿੱਚ ਰਹਿ ਕੇ ਗੁਜ਼ਾਰਿਆ ਜਾਂਦਾ ਹੈ ਸ਼ੀਆ ਮੱਤ ਨੂੰ ਮੰਨਣ ਵਾਲੇ ਮੁਸਲਮਾਨ ਮਰਦ ਤਾਂ ਤਾਅਜ਼ੀਅਤ ਕੱਢਣ ਵਕਤ ਆਪਣੀਆਂ ਛਾਤੀਆਂ ਪਿੱਟ-ਪਿੱਟ ਕੇ, ਯਾ-ਹੁਸੈਨ ਯਾ-ਹੁਸੈਨ ਪੁਕਾਰਦੇ, ਲਹੂ-ਲੁਹਾਣ ਹੋ ਜਾਂਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਇੰਝ ਕਰਨ ਨਾਲ, ਉਹ ਕਰਬਲਾ ਦੇ ਮੈਦਾਨ ਵਿੱਚ ਹੋਈਆਂ ਸ਼ਹਾਦਤਾਂ ਨੂੰ ਲਹੂ ਦਾ ਨਜ਼ਰਾਨਾ ਭੇਂਟ ਕਰਦੇ ਹਨ ਕਰਬਲਾ ਦੇ ਮੈਦਾਨ ਦਾ ਇਹ ਦਰਦਨਾਕ ਮੰਜ਼ਰ ਇਸਲਾਮ ਦੀ ਤਵਾਰੀਖ਼ ਵਿੱਚ ਭਾਰੀ ਮਹੱਤਵ ਰਖਦਾ ਹੈਸਰ ਮੁਹੰਮਦ ਇਕਬਾਲ ਲਿਖਦੇ ਹਨ,

                “ਕਤਲ--ਹੁਸੈਨ ਅਸਲ ਮੇਂ ਮਰਗ-- ਯਦੀਦ ਹੈ,

                ਇਸਲਾਮ ਜ਼ਿੰਦਾ ਹੋਤਾ ਹੈ ਹਰਕਰਬਲਾ ਕੇ ਬਾਦ

ਕਰਬਲਾ ਦੇ ਪ੍ਰਸੰਗ ਵਿੱਚ ਇਸ ਸੰਖੇਪ ਜਿਹੀ ਜਾਣਕਾਰੀ ਨਾਲ, ਆਓ ਹੁਣ ਸਰਬੰਸ ਦਾਨੀ ਦਸਮ ਪਾਤਸ਼ਾਹ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਦੀ ਗੱਲ ਕਰੀਏ ਬਾਬਾ ਜ਼ੋਰਾਵਰ ਸਿੰਘ ਦੀ ਉਮਰ ਸ਼ਹਾਦਤ ਦੇ ਵਕਤ 9 ਸਾਲ ਸੀ ਅਤੇ ਬਾਬਾ ਫ਼ਤਿਹ ਸਿੰਘ ਦੀ ਉਮਰ 7 ਸਾਲ ਸੀ, ਇਨ੍ਹਾਂ ਨੂੰ ਆਪਣੇ ਧਰਮ ਅਤੇ ਸਿੱਖੀ ਸਿਦਕ ਪ੍ਰਤੀ, ਪੱਕਾ ਨਿਸ਼ਚਾ ਰੱਖਣ ਕਾਰਨ, ਸੂਬਾ ਸਰਹੰਦ, ਵਜੀਰ ਖਾਂ ਨੇ 13 ਪੋਹ ਸੰਮਤ 1761 ਬਿਕ੍ਰਮੀ ਅਰਥਾਤ 27 ਦਸੰਬਰ 1704 ਈਸਵੀ ਨੂੰ ਜਿਊਂਦੇ ਚਿਣ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ ਕੁੱਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਦੋਂ ਦੀਵਾਰ ੳਸਾਰੇ ਜਾਣ ਤੋਂ ਬਾਦ, ਵਾਰ-ਵਾਰ ਡਿਗ ਜਾਂਦੀ ਰਹੀ ਤਾਂ ਮਾਸੂਮ ਸਾਹਿਬਜ਼ਾਦਿਆਂ ਤੇ ਤਲਵਾਰ ਦਾ ਵਾਰ ਕਰਕੇ ਉਨ੍ਹਾਂ ਦੇ ਸੀਸ ਧੜ ਨਾਲੋ ਜੁਦਾ ਕਰ ਕੇ ਸ਼ਹੀਦ ਕਰ ਦਿੱਤਾ ਗਿਆਪਰ ਮੇਰੀ ਤੁੱਛ ਬੁੱਧੀ ਤੇ ਖੋਜ ਅਨੁਸਾਰ ਸਾਹਿਬਜ਼ਾਦਿਆਂ ਦਾ ਕੰਧਾਂ ਵਿਚ ਚਿਣੇ ਜਾਣਾ ਵੀ ਸਹੀ ਹੈ ਪਰ ਜਦੋਂ ਕੰਧ ਦੀ ਯੋਜਨਾ ਸਿਰੇ ਨਾ ਚੜ੍ਹੀ ਤਾਂ ਕਰੋਧ ਵਿੱਚ ਕੇ ਜ਼ਾਲਮ ਵਜੀਰ ਖਾਂ ਨੇ ਜਲਾਦ ਸਾਸ਼ਨ ਬੇਗ ਤੇ ਬਾਸ਼ਨ ਬੇਗ ਨੂੰ ਹੁਕਮ ਦਿੱਤਾ, ਕਿ ਸਾਹਿਜ਼ਾਦਿਆਂ ਦੇ ਸੀਸ, ਜੋ ਉਸ ਵੇਲੇ ਬੇਹੋਸ਼ੀ ਦੀ ਹਾਲਤ ਵਿੱਚ ਸਨ, ਤਲਵਾਰ ਦੇ ਵਾਰ ਨਾਲ ਧੜ ਨਾਲੋਂ ਜੁਦਾ ਕਰ ਦਿੱਤੇ ਜਾਣ-

ਇਸ ਦਿਲ-ਕੰਬਾਊ ਘਟਨਾ ਨੂੰ ਭਾਈ ਕੇਸਰ ਸਿੰਘ ਛਿੱਬਰ ਆਪਣੀ ਕ੍ਰਿਤ, ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆ ਕਾ ਛਾਪ ਪਹਿਲੀ, ਪੰਨਾ ਨੰਬਰ 179 ਬੰਦ 581 ਵਿੱਚ, ਇਸ ਤਰ੍ਹਾਂ ਵਰਨਣ ਕਰਦੇ ਹਨ;

                ਨਉਂ ਸਾਲ ਅਵਸਥਾ ਜ਼ੋਰਾਵਰ ਸਿੰਘ ਜੀ ਭਏ

                ਸਾਢੇ ਸੱਤ ਸਾਲ ਅਵਸਥਾ ਫ਼ਤੇ ਸਿੰਘ ਜੀ ਲਏ

                ਜ਼ੋਰਾਵਰ ਸਿੰਘ ਦੇ ਪ੍ਰਾਨ ਖੰਡੇ ਨਾਲ ਬੇਗ ਛੁਟ ਗਏ

                ਅੱਧੀ ਘੜੀ ਫ਼ਤੇ ਸਿੰਘ ਜੀ ਚਰਨ ਮਾਰਦੇ ਭਏ

(ਭਾਵ ਬਾਬਾ ਜ਼ੋਰਾਵਰ ਸਿੰਘ ਜੀ ਦੀ ਸ਼ਹੀਦੀ ਸਮੇਂ ਉਮਰ ਕੇਵਲ ਨੌਂ ਸਾਲ ਦੀ ਸੀ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਉਮਰ ਸ਼ਹੀਦੀ ਸਮੇਂ 7 ਸਾਲ 6 ਮਹੀਨੇ ਦੀ ਸੀ ਬਾਬਾ ਜ਼ੋਰਾਵਰ ਸਿੰਘ ਜੀ ਤਲਵਾਰ ਨਾਲ ਸੀਸ ਕੱਟ ਦਿੱਤੇ ਜਾਣ ਬਾਅਦ ਤੁਰੰਤ ਹੀ ਪ੍ਰਾਣ ਤਿਆਗ ਗਏ ਜਦੋਂ ਕਿ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਜੀ ਸੀਸ ਕੱਟ ਦਿੱਤੇ ਜਾਣ ਤੋਂ ਬਾਅਦ ਵੀ ਅੱਧੀ ਘੜੀ ਭਾਵ 12-13 ਮਿੰਟ ਤੱਕ ਪੈਰ ਮਾਰਦੇ ਰਹੇ ਤੇ ਤੜਪਦੇ ਰਹੇ)

ਬੜੀ ਖੋਜ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਨ ਦੀ ਅਮਲੀ ਪ੍ਰਕਿਿਰਆ ਅਤੇ ਸ਼ਹਾਦਤ ਦੇ ਸਮੇਂ ਦਾ ਜ਼ਿਕਰ ਕੇਵਲ ਗੁਰਪ੍ਰਣਾਲੀ, ਗੁਲਾਬ ਸਿੰਘ ਵਿੱਚ ਹੀ ਮਿਿਲਆ ਹੈ, ਜੋ ਕਿ 12 ਪੋਹ ਅਰਥਾਤ 26 ਦਸੰਬਰ 1704 ਨੂੰ ਸਵੇਰੇ ਲਗਪਗ 9.45 ਤੋਂ ਸ਼ੁਰੂ ਹੋ ਕੇ, ਸਵਾ 11 ਵਜੇ ਤੱਕ ਦਾ ਬਣਦਾ ਹੈ ਗੁਰਪ੍ਰਣਾਲੀ, ਗੁਲਾਬ ਸਿੰਘ ਵਿੱਚ, ਸ਼ਹਾਦਤ ਦਾ ਸਮਾਂ ਇਸ ਤਰ੍ਹਾਂ ਤਹਿਰੀਰ ਕੀਤਾ ਗਿਆ ਹੈ:

ਸਵਾ ਪਹਿਰ ਦਿਨ ਚੜ੍ਹੇ ਕਾਮ ਭਯੋ ਹੈ

(ਭਾਵ ਸਵਾ ਪਹਿਰ ਦਿਨ ਚੜ੍ਹੇ, ਗੁਰੂ ਜੀ ਦੇ ਲਾਡਲੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ )

ਕਵੀ ਚੂੜਾਮਣਿ ਭਾਈ ਸੰਤੋਖ ਸਿੰਘ ਜੀ ਦੀ ਕ੍ਰਿਤ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਛੋਟੇ ਸਾਬਿਜ਼ਾਦਿਆਂ ਦੀ ਸ਼ਹੀਦੀ  ਦੀ ਦਰਦਨਾਕ ਖ਼ਬਰ ਮਾਤਾ ਗੁਜਰੀ ਜੀ ਨੂੰ ਖੁਦ ਦੀਵਾਨ ਟੋਡਰਮੱਲ ਨੇ ਦਿੱਤੀ ਅਤੇ ਇਸ ਕਹਿਰ ਦੀ ਖ਼ਬਰ ਸੁਣਦਿਆਂ ਹੀ ਮਾਤਾ ਗੁਜਰੀ ਜੀ  ਬ੍ਰਹਮ ਅਵਸਥਾ ਵਿੱਚ ਚਲੇ ਗਏ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ, ਆਪਣੇ ਲਾਡਲੇ ਪੋਤਰਿਆਂ ਦੇ ਨਾਲ ਹੀ, ਸਦੀਵਤਾ ਦੀ ਗੋਦ ਵਿੱਚ, ਜੋਤੀ ਜੋਤ ਸਮਾ ਗਏ ਇਸ ਦਾ ਵਰਨਣ, ਸ੍ਰੀ ਗੁਰੂਪ੍ਰਤਾਪ ਸੂਰਜ ਗ੍ਰੰਥ-ਜਿਲਦ 14 ਦੇ ਪੰਨਾ 5955 ਉੱਤੇ, ਇਸ ਤਰ੍ਹਾਂ ਦਰਜ ਹੈ;

             ਇਤਨੇ ਮਹਿਂ ਟੋਡਰਮਲ ਗਯੋ ਹਾਥ ਜੋਰਿ ਪਗ ਬੰਦਤਿ ਭਯੋ

          ਬਿਹਬਲ ਅੱਸਨ ਬਦਨ ਪਖਾਰਾਰੁਕਯੋ ਕੰਠ ਨਹਿਂ ਜਾਇ ਉਚਾਰਾ 25

          ਦੇਖਿ ਦਸ਼ਾ ਤਿਸ ਕੀ ਦੁਖਵਾਰੀ ਉਠਯੋ ਹੌਲ ਉਰ ਮਾਤ ਬਿਚਾਰੀ

          ਕਹੁ ਭਾਈ ਤੂੰ ਆਯੋਂ ਕੌਨ? ਕਯੋਂ ਅਤਿ ਦੁਖੀ, ਹੇਤ ਕਹੁ ਤੌਨ ? 26

          ਕਯਾ ਬੂਝਤਿ ਬੈਠੀ ਅਬਿ ਮਾਤ? ਮਰਤਿ ਪਿਖੇ ਮੈਂ ਦਵੈ ਗੁਰ ਤਾਤ

             ਜੀਵਤਿ ਰਹਯੋ ਫਟੀ ਨਹਿਂ ਛਾਤੀ ਮੋ ਤੇ ਕੋਮਲ ਪਾਹਨ ਜਾਤੀ27

             ਮੈ ਨਿਰਭਾਗ ਬਤਾਵਨ ਆਯੋ ਨਹਿਂ ਗੁਰ ਪੁੱਤ੍ਰਨਿ ਸੰਗ ਸਿਧਾਯੋ

          ਘਰ ਕੋ ਦਰਬ ਸਰਬ ਮੈਂ ਦੇਤਿ  ਜਯੋਂ ਕਯੋਂ ਕਰਿ ਬਚਾਇ ਸੋ ਲੇਤਿ28

ਇੱਥੇ ਇਹ ਵਰਨਣ ਕਰਨਾ ਵੀ ਜ਼ਰੂਰੀ ਹੈ, ਕਿ ਸ਼ਹਾਦਤ ਤੋਂ ਬਾਅਦ ਵਜੀਰ ਖਾਂ ਨੇ ਸਾਹਿਬਜ਼ਾਦਿਆ ਅਤੇ ਮਾਤਾ ਗੁਜਰੀ ਜੀ ਦੀਆਂ ਮਿਰਤਕ ਦੇਹਾਂ, ਸਰਹੰਦ ਦੇ ਕਿਲੇ ਦੀ ਪਿਛਲੀ ਦੀਵਾਰ ਉਤੋਂ ਦੀ, ਪਿਛਲੇ ਪਾਸੇ ਨਿਰੰਤਰ ਵਗਦੀ (ਬਾਰਾਂ ਮਾਸੀ) ਹੰਸਲਾ ਨਦੀ ਦੇ ਕੰਡੇ, ਸੰਘਣੇ ਜੰਗਲ ਵਿੱਚ ਸੁਟਵਾ ਦਿੱਤੇ ਸਨ, ਜਿਸ ਵਿੱਚ ਭਿਆਨਕ ਮਾਰਖੋਰੇ ਜੰਗਲੀ ਜਾਨਵਰ ਰਹਿੰਦੇ ਸਨ, ਤਾਂ ਕਿ  ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਪਵਿੱਤਰ ਸ਼ਰੀਰ, ਜੰਗਲੀ ਜਾਨਵਰਾਂ ਦਾ ਖਾਜਾ ਬਣ ਸਕਣ ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀਜਦੋਂ ਦਿਵਾਨ ਟੋਡਰ ਮੱਲ, ਇਨ੍ਹਾਂ ਪਵਿੱਤਰ ਸ਼ਰੀਰਾਂ ਦੀ ਸੰਭਾਲ ਲਈ, ਸ਼ਰਧਾਲੂ ਸਿੱਖ ਸੰਗਤਾਂ ਨਾਲ ਇੱਥੇ ਪੁੱਜੇ ਤਾਂ ਦੇਖਦੇ ਹਨ ਕਿ ਇੱਕ ਬਬਰ ਸ਼ੇਰ, ਪਿਛਲੇ 46 ਘੰਟੇ ਤੋਂ ਇਨ੍ਹਾਂ ਪਵਿੱਤਰ ਸ਼ਰੀਰਾਂ ਦੀ ਰਾਖੀ ਕਰ ਰਿਹਾ ਸੀਸਿੱਖ ਸੰਗਤਾਂ ਨੇ ਹੰਸਲਾ ਨਦੀ ਦੇ ਜਲ ਨਾਲ ਹੀ ਪਵਿੱਤਰ ਸ਼ਰੀਰਾਂ ਦੇ ਇਸ਼ਨਾਨ ਕਰਵਾ ਕੇ, ਇਸ ਨਦੀ ਦੇ ਕਿਨਾਰੇ ਹੀ ਬਿਬਾਨ ਸਜਾਏ ਗਏ ਅਤੇ ਗੁਰਦਵਾਰਾ ਜੋਤੀ ਸਰੂਪ ਸਾਹਿਬ ਵਿਖੇ ਦਾਹ ਸਸਕਾਰ ਲਈ ਲਿਜਾਇਆ ਗਿਆ ਸੀ ਇਸ ਅਸਥਾਨ ਤੇ ਗੁਰਦਵਾਰਾ ਬਿਬਾਨਗੜ੍ਹ ਸਾਹਿਬ ਸੁਸ਼ੋਭਿਤ ਹੈਇੱਥੇ ਇਹ ਦੱਸਣਾਂ ਵੀ ਜ਼ਰੂਰੀ ਹੈ ਕਿ ਜ਼ਾਲਮ ਵਜ਼ੀਰ ਖਾਂ ਨੇ ਸ਼ਹੀਦਾਂ ਦੇ ਪਵਿੱਤਰ ਸ਼ਰੀਰਾਂ ਦੇ ਦਾਹ ਸਸਕਾਰ ਲਈ ਜੋ ਜ਼ਮੀਨ ਮੁੱਲ ਦਿੱਤੀ ਸੀ, ਉਸ ਦੀ ਕੀਮਤ, ਦੀਵਾਨ ਟੋਡਰ ਮੱਲ ਪਾਸੋਂ, ਉਸ ਜ਼ਮੀਨ ਦੇ ਟੁਕੜੇ ਦੇ ਰਕਬੇ ਉੱਤੇ, ਸੋਨੇ ਦੀਆਂ ਖੜ੍ਹੀਆਂ ਮੋਹਰਾਂ ਨੂੰ ਜੋੜ ਕੇ ਵਸੂਲ ਕੀਤੀ ਸੀ

ਮਨੁੱਖਤਾ ਦੇ ਇਤਿਹਾਸ ਵਿ ਇਸ ਅਦੁੱਤੀ ਸ਼ਹਾਦਤ ਜਿਹੇ ਭਿਆਨਕ ਕਹਿਰ ਦਾ, ਹੋਰ ਕੋਈ ਮੰਜ਼ਰ ਕਿਧਰੇ ਵੀ ਦਿਖਾਈ ਨਹੀਂ ਦਿੰਦਾ ਗੁਰੂ ਜੀ ਦੇ ਵੱਡੇ ਦੋਵ੍ਹੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਦੇ ਸਮੇ ਉਮਰ 18 ਸਾਲ ਦੀ ਸੀ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਉਮਰ 14 ਸਾਲ ਸੀ, ਇਹ ਦੋਵ੍ਹੇਂ ਸਾਹਿਬਜ਼ਾਦੇ, 8 ਪੋਹ ਸੰਮਤ 1761 ਬਿਕ੍ਰਮੀ ਅਰਥਾਤ 22 ਦਸੰਬਰ 1704 ਈਸਵੀ ਨੂੰ ਦਸਮ ਪਾਤਸ਼ਾਹ ਹਜ਼ੂਰ ਦੀਆਂ ਨਜ਼ਰਾਂ ਦੇ ਸਾਮ੍ਹਣੇ, ਦੁਸ਼ਮਣਾ ਨਾਲ ਜੰਗ ਲੜਦੇ ਹੋਏ ਚਮਕੌਰ ਦੇ ਧਰਮ ਯੁੱਧ ਵਿੱਚ, ਵੱਡੀ ਵੀਰਤਾ ਨਾਲ ਸ਼ਹੀਦੀਆਂ ਪਾ ਗਏ ਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਪੰਜ ਦਿਨ ਦੇ ਵਕਫ਼ੇ ਅੰਦਰ-ਅੰਦਰ ਹੀ ਸ਼ਹੀਦੀਆਂ ਪਾ ਗਏ ਸਨਇਨ੍ਹਾਂ ਸ਼ਹਾਦਤਾਂ ਨੂੰ ਹਾਲੇ 310 ਵਰ੍ਹੇ ਹੋਏ ਹਨ ਬਹਾਦੁਰ ਕੌਮਾ ਦੀ ਤਵਾਰੀਖ਼ ਦਾ ਲੇਖਾ-ਜੋਖਾ ਕਰਨ ਸਮੇਂ, ਇਹ ਅਵਧੀ ਕੋਈ ਏਨੀ ਜ਼ਿਆਦਾ ਨਹੀਂ, ਕਿ ਸਿੱਖ ਕੌਮ ਦੇ ਚੇਤਿਆਂ ਵਿੱਚੋਂ, ਛੋਟੇ ਸਾਹਿਬਜ਼ਾਦਿਆਂ ਵਰਗੇ, ਸਿੱਖੀ ਸਿਦਕ ਦੇ  ਸ਼ਹੀਦ ਮਨਫ਼ੀ ਹੋ ਜਾਣਇਨ੍ਹਾਂ ਮਾਸੂਮ ਸ਼ਹੀਦਾ ਨੂੰ ਤਾਂ, ਇੱਕ ਖਾਸ ਸ਼ਿੱਦਤ ਤੇ ਅਦਬ ਨਾਲ ਯਾਦ ਕਰਨਾ ਹੀ, ਆਪਣੇ ਸਿਦਕ ਪ੍ਰਤੀ ਸੱਚੀ ਵਫ਼ਾਦਾਰੀ ਦਾ ਹਲਫ਼ ਹੈਸ਼ਹੀਦ ਕਦੇ ਮਰਦੇ ਨਹੀਂ, ਮੌਤ ਤਾਂ ਜ਼ੁਲਮ ਦੀ ਹੁੰਦੀ ਹੈ ਅਜਿਹੇ ਸ਼ਹੀਦਾਂ ਦੀਆਂ ਸ਼ਹਾਦਤਾਂ ਦੇ ਸੱਚ ਤਾਂ ਸਦਾ ਸੱਜਰੇ, ਜਗਦੇ ਅਤੇ ਮਘਦੇ ਰਹਿੰਦੇ ਹਨ ਸ਼ਹੀਦਾ ਦੇ ਲਹੂ ਨਾਲ ਲਿਖੀਆਂ ਇਬਾਰਤਾਂ ਨਾ ਕਦੇ ਮਿਟਦੀਆਂ ਹਨ ਅਤੇ ਨਾ ਹੀ ਕਦੇ  ਮੱਧਮ  ਪੈਂਦੀਆਂ ਹਨ ਭਾਵੁਕਤਾ ਨਾਲ ਮਹਿਸੂਸ ਕਰਨ ਵਾਲੇ ਹਿਰਦਿਆਂ ਵਿੱਚ, ਸ਼ਹੀਦੀਆਂ ਦੀ ਸ਼ਿੱਦਤ ਅਤੇ ਵੇਦਨਾ, ਉਨ੍ਹਾਂ ਦੇ ਜਜ਼ਬਿਆਂ  ਅੰਦਰ, ਸਦਾ ਸਰਸਬਜ਼ ਰਹਿੰਦੀ ਹੈ ਕਮਜ਼ੋਰ ਤੇ ਬੁਜ਼ਦਿਲ ਮਨਾਂ ਦੇ ਅਕੀਦੇ, ਸਮੇਂ ਦੀ ਗਰਦਸ਼ ਨਾਲ ਕਮਜ਼ੋਰ ਪੈ ਜਾਂਦੇ ਹਨ, ਸਮਾ ਪਾ ਕੇ, ਉਨ੍ਹਾਂ ਦੇ ਮਨਾਂ ਅੰਦਰ ਆਪਣੇ ਸਿਦਕ ਪ੍ਰਤੀ ਵਫ਼ਾ ਪਾਲਣ ਦੀ ਸਿੱਕ, ਸਿਰੜ ਤੇ ਸਮਰੱਥਾ ਵੀ ਮਰ ਜਾਂਦੀ ਹੈ, ਅਜਿਹੇ ਸਿਦਕਹੀਣ ਬੰਦੇ ਤਾਂ ਧਰਤੀ ਤੇ ਬੋਝ ਹੀ ਹੁੰਦੇ ਹਨ ਜਿਨ੍ਹਾਂ ਸਿਦਕਵਾਨਾਂ ਦੇ ਘਰਾਂ ਵਿੱਚ ਸ਼ਹੀਦਾਂ ਪ੍ਰਤੀ ਈਮਾਨ ਅਤੇ ਸਿਦਕ ਪ੍ਰਤੀ ਵਫ਼ਾ ਦੀ, ਜੋਤ ਨਹੀ ਜਗਦੀ ,ਉਹ ਘਰ, ਘਰ ਨਹੀਂ ਅਖਵਾਊਂਦੇ ਦੇ, ਅਜਿਹੇ ਸਰਾਪੇ ਤੇ ਬੇਚਰਾਗ ਘਰ ਤਾਂ ਸਿਦਕੋਂ ਹਾਰਿਆਂ ਦੇਭੂਤਵਾੜੇ ਹੀ ਹੁੰਦੇ ਹਨ

ਇਹ ਸਾਲ 2003 ਦਾ ਜ਼ਿਕਰ ਹੈ, ਮੈਂ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚਅੰਤਰ-ਧਰਮ ਇੱਕ ਅਨੁਭਵ ਦੇ ਵਿਸ਼ੇ ਤੇ ਰੱਖੀ, ਇੱਕ ਗਿਆਨ-ਗੋਸ਼ਟੀ ਵਿੱਚ ਆਪਣੇ ਵਿਚਾਰ ਪੇਸ਼ ਕਰ ਰਿਹਾ ਸੀਯੂਨੀਵਰਸਿਟੀ ਆਡੀਟੋਰੀਅਮ ਦੇ ਮੰਚ ਦੇ ਸਾਮ੍ਹਣੇ ਵਾਲੀ ਦੀਵਾਰ ਤੇ ਪ੍ਰਭੂ ਯਸ਼ੂਹ ਮਸੀਹ ਦੀ ਇੱਕ ਲਹੂ-ਲੁਹਾਣ ਆਦਮ ਕੱਦ ਪ੍ਰਤਿਮਾ ਸਲੀਬ ਤੇ ਲਟਕ ਰਹੀ ਸੀ, ਪ੍ਰਭੂ ਯਸ਼ੂ ਮਸੀਹ ਦੇ ਹੱਥਾਂ ਅਤੇ ਪੈਰਾਂ ਵਿੱਚ ਮੇਖਾਂ ਗੱਡੀਆਂ ਹੋਈਆਂ ਸਨ ਤੇ ਜ਼ਖ਼ਮਾਂ ਵਿੱਚੋਂ ਖ਼ੂਨ ਸਿਮੰਦਾ ਦਿਖਾਇਆ ਹੋਇਆ ਸੀ ਮੈ ਆਪਣੀ ਤਕਰੀਰ ਪ੍ਰਭੂ ਯਸ਼ੂਹ ਮਸੀਹ ਦੀ ਪ੍ਰਤਿਮਾ ਤੇ ਸਲੀਬ ਦੇ ਜ਼ਿਕਰ ਨਾਲ ਆਰੰਭ ਕੀਤੀ, ਉਸ ਤੋਂ ਬਾਅਦ ਮੈਂ ਆਪਣੀ ਭਾਸ਼ਣ ਕਲਾ ਰਾਹੀਂ, ਆਪਣੀ ਜਾਣ-ਪਛਾਣ ਕਰਵਾਉਂਣ ਸਮੇਂ, ਸਰੋਤਿਆਂ ਨੂੰ ਸਿੱਖ ਇਤਿਹਾਸ ਦੇ ਝਰੋਖਿਆਂ ਰਾਹੀਂ, ਸਰਹੰਦ ਦੀਆਂ ਦੀਵਾਰਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਖੌਫ਼ਨਾਕ ਪ੍ਰਸੰਗ ਨਾਲ ਜੋੜ ਲਿਆਸਰੋਤੇ ਸਾਹ ਸੂਤਕੇ ਇਸ ਖ਼ੌਫ਼ਨਾਕ ਮੰਜ਼ਰ ਦਾ ਬਿਆਨ ਸੁਣ ਰਹੇ ਸਨ, ਇੰਜ ਲੱਗ ਰਿਹਾ ਸੀ ਜਿਵੇਂ ਉਹ ਸਾਰੇ ਦੇ ਸਾਰੇ, ਸਰਹੰਦ ਦੀਆਂ ਖ਼ੂਨੀ ਦੀਵਾਰਾਂ ਦੇ ਸਨਮੁਖ ਖੜ੍ਹੇ ਹੋਏ ਸਨ ਸਰੋਤਿਆਂ ਦੀ ਪਹਿਲੀ ਕਤਾਰ ਵਿੱਚ ਯੂਨੀਵਰਸਿਟੀ ਦੇ ਵਿਦੇਸ਼ੀ ਵਿਿਦਆਰਥੀਆਂ ਦੀ ਡੀਨ, ਡਾਕਟਰ ਵੈਂਡੀ ਬੈਠੀ ਹੋਈ ਸੀ, ਇਤਫ਼ਾਕ ਨਾਲ ੳਸਦੇ ਦੋਵ੍ਹੇਂ ਪਾਸੇ, ਉਸਦੇ ਦੋ ਪੁੱਤਰ ਬੈਠੇ ਹੋਏ ਸਨ, ਜੋ ਉਮਰ ਵਿੱਚ ਦਸ ਸਾਲ ਤੋਂ ਛੋਟੀ ਉਮਰ ਦੇ ਜਾਪਦੇੇ ਸਨ ਮੈਂ ਵੇਖ ਰਿਹਾ ਸੀ ਕਿ ਡਾਕਟਰ ਵੈਂਡੀ ਨੇ, ਸਰਹੰਦ ਦੀ ਦਾਸਤਾਂ ਦੀ ਦਰਦਨਾਕ ਵਿਆਖਿਆ ਸੁਣਦਿਆਂ, ਕਈ ਵਾਰੀ ਰੁਮਾਲ ਨਾਲ, ਆਪਣੀਆਂ ਅੱਖਾਂ ਵਿੱਚੋਂ ਵਗਦੇ ਹੰਝੂ ਪੂੰਝੇ ਸਨ ਉਹ ਇੱਕ ਬੇਹੱਦ ਸਹਿਮੀ ਹੋਈ ਮਨੋ-ਅਵੱਸਥਾ ਵਿੱਚੋਂ ਗੁਜ਼ਰ ਰਹੀ ਸੀ ਅਤੇ ਬਾਰ-ਬਾਰ ਆਪਣੇ ਦੋਵ੍ਹਾਂ ਪੁਤੱਰਾਂ ਨੂੰ ਆਪਣੀ ਹਿੱਕੜੀ ਨਾਲ ਲਾ ਰਹੀ ਸੀ, ਮੈਂ ਸਮਝ ਰਿਹਾ ਸੀ ਕਿ ਉਸਦੇ ਮਨ ਤੇ ਉਸ ਵੇਲੇ ਕੀ ਗੁਜ਼ਰ ਰਿਹਾ ਹੈਸ਼ਾਇਦ ਉਹ ਤਸੱਵਰ ਵਿੱਚ, ਸਾਰੇ ਭਿਆਨਕ ਮੰਜ਼ਰ ਦੀ ਕਲਪਨਾ ਕਰਦੀ ਹੋਈ, ਮਾਤਾ ਗੁਜਰੀ ਜੀ ਤੇ ਗੁਜ਼ਰ ਰਹੀ, ਮਾਨਸਿਕ ਪੀੜਾ ਨੂੰ ਹੰਢਾਅ ਰਹੀ ਸੀ, ਉਹ ਉਨ੍ਹਾਂ ਭਿਆਨਕ ਪਲਾਂ ਨੂੰ ਜਿਉ ਰਹੀ ਸੀ, ਜੋ ਪਲ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਸੁਣਨ ਤੋਂ ਲੈ ਕੇ ਜੋਤੀ-ਜੋਤ ਸਮਾਉਣ ਤੱਕ ਹੰਢਾਏ ਸਨ ਜਦੋਂ ਮੈਂ ਸਰਹੰਦ ਦੇ ਇਤਿਹਾਸ ਦੀ ਦਰਦਨਾਕ ਵਿਿਥਆ ਸਮਾਪਤ ਕੀਤੀ ਤਾਂ ਪੂਰੇ ਦੇ ਪੂਰੇ ਆਡੀਟੋਰੀਅਮ ਵਿੱਚ ਇੱਕ ਅਜੀਬ ਸਨਾਟਾ ਜਿਹਾ ਛਾਇਆ ਹੋਇਆ ਸੀ, ਲੱਗਪੱਗ ਸਾਰੇ ਸਰੋਤਿਆਂ ਦੀਆਂ ਅੱਖੀਆਂ ਨਮ ਸਨਮੈਂ ਖੁਦ ਵੀ ਸਿਰ ਤੋਂ ਪੈਰਾਂ ਤੱਕ ਅੱਥਰੂ-ਅੱਥਰੂ ਸਾਂਕੁੱਝ ਪਲ ਦੀ ਖ਼ਾਮੋਸ਼ੀ ਤੋਂ ਬਾਦ ਮੈਂ ਸਰੋਤਿਆਂ ਨੂੰ ਪੁੱਛਿਆ ਕਿ ਜੇ ਉਨ੍ਹਾਂ ਦੇ ਮਨ ਵਿੱਚ ਕੋਈ ਦੁਬਿੱਧਾ ਜਾਂ ਸਵਾਲ ਹੈ ਤਾਂ ਪੁੱਛ ਸਕਦੇ ਹੋ ?

ਬੱਸ! ਇਹ ਕਹਿਣ ਦੀ ਦੇਰ ਸੀ ਕਿ ਮੰਤਰ-ਮੁਗਧ ਹੋਏ ਅਮਰੀਕਨ ਸਰੋਤੇ ਇੱਕ-ਇੱਕ ਕਰਕੇ ਸਵਾਲ ਕਰਨ ਲੱਗੇ, ਉਨ੍ਹਾਂ ਵਿੱਚੋਂ ਕੁੱਝ ਕੁ ਸਵਾਲ ਅਜਿਹੇ ਸਨ, ਜਿਨ੍ਹਾਂ ਨੇ ਮੇਰੀ ਸੰਵੇਦਨਸ਼ੀਲਤਾ ਨੂੰ ਝੰਜੋੜ ਕੇ ਰੱਖ ਦਿਤਾ, ਜੋ ਮੈਂ ਇਸ ਨਿਬੰਧ ਦੇ ਸੁਹਿਰਦ ਪਾਠਕਾਂ ਨਾਲ ਸਾਂਝੇ ਕਰਨੇ ਜਰੂਰੀ ਸਮਝਦਾ ਹਾਂ

ਪਹਿਲਾ ਸਵਾਲ ਇਸ ਤਰ੍ਹਾਂ ਸੀ:

ਕ੍ਰਿਪਾ ਕਰਕੇ ਇਹ ਦੱਸੋ ਕਿ ਗੁਰੂ ਗੋਬੰਦ ਸਿੰਘ ਜੀ ਦੇ ਸਾਹਿਬਜ਼ਾਦੇ, ਵਜ਼ੀਰ ਖਾਂ ਦੀ ਕਚਿਹਰੀ ਵਿੱਚ ਪੇਸ਼ੀ ਲਈ ਜਾਣ ਤੋਂ ਪਹਿਲਾਂ, ਕਿਸ ਸਕਸ਼ ਦੀ ਸੰਗਤ ਵਿੱਚ ਸਨ? ਅਜੇਹੀ ਕਿਹੜੀ ਮਹਾਨ ਅਤੇ ਮਜ਼ਬੂਤ ਪ੍ਰੇਰਨਾ ਸੀ, ਜਿਸ ਸਦਕਾ, ਉਨ੍ਹਾਂ ਨੇ ਵਜ਼ੀਰ ਖਾਂ ਦੇ ਡਰਾਵੇ ਅਤੇ ਬਹਿਕਾਵਿਆਂ ਨੂੰ ਦਰਕਿਨਾਰ ਕਰਦੇ ਹੋਏੇ, ਡੋਲਣ ਅਤੇ ਘਬਰਾਉਣ ਦੀ ਬਜਾਏ, ਜਿੳਂੂਣ ਦੀ ਇੱਛਾ ਦੇ ਇਖ਼ਿਿਤਆਰ ਨੂੰ ਠੁਕਰਾ ਕੇ, ਸਿੱਖੀ ਸਿਦਕ ਦੇ ਪਹਿਰੇਦਾਰ ਬਣਕੇ, ਤਸੀਹੇ ਸਹਿੰਦਿਆਂ, ਮੌਤ ਨੂੰ ਹੀ ਮਨਜ਼ੂਰ ਕਰਨ ਨੂੰ ਤਰਜੀਹ ਦਿੱਤੀ?

ਦੂਸਰਾ ਸਵਾਲ ਇਸ ਤਰ੍ਹਾਂ ਸੀ:

ਮਾਸੂਮ ਸਾਹਿਬਜ਼ਾਦਿਆਂ ਨੂੰ ਜਦੋਂ ਜਿਊਂਦੇ ਦੀਵਾਰਾਂ ਵਿੱਚ ਚਿਣਨਾ ਸ਼ੁਰੂ ਕੀਤਾ, ਤਾਂ ਇਸ ਭਿਆਨਕ ਪ੍ਰਕਿਿਰਆ ਵਿੱਚ ਲੱਗ-ਪੱਗ ਕਿੰਨਾ ਕੁ ਸਮਾ ਲੱਗਾ ਹੋਵੇਗਾ ਜਦੋਂ ਇਹ ਸਮਾ, ਹਰ ਸਾਲ ਦਸੰਬਰ ਦੇ ਮਹੀਨੇ ਵਿੱਚ ਆਉਂਦਾ ਹੈ, ਤਾਂ ਪੂਰੀ ਸਿੱਖ ਕੌਮ ਉੱਤੇ ਇਹ ਭਿਆਨਕ ਪਲ ਕਿਸ ਤਰ੍ਹਾਂ ਗੁਜ਼ਰਦੇ ਹਨਇਸ ਹਿਰਦੇਵੇਧਕ ਸਮੇਂ ਵਿੱਚ, ਮਾਸੂਮ ਸਾਹਿਬਜ਼ਾਦਿਆਂ ਦੀ ਪੀੜਾ ਨੂੰ ਸਿੱਖ ਕੌਮਂ ਕਿੰਝ ਅਨੁਭਵ ਕਰਦੀ ਹੈ ਅਤੇ ਉਸ ਖ਼ਸੂਸਨ ਮੁਕੱਰਰਾ ਵਕਤ ਤੇ ਜਦੋਂ ਗੁਰੁ ਜੀ ਦੇ ਸਾਹਿਬਜ਼ਾਦੇ ਸ਼ਹੀਦੀ ਪਾ ਜਾਂਦੇ ਹਨ, ਉਸ ਵੇਲੇ ਸਿੱਖ ਆਵਾਮ ਦੀ, ਅਮਲੀ ਮਸਰੂਫ਼ੀਅਤ ਕਿਸ ਤਰ੍ਹਾਂ ਦੀ ਹੁੰਦੀ ਹੈ?

ਪਹਿਲੇ ਸਵਾਲ ਦਾ ਜਵਾਬ ਤਾਂ ਮੈਂ ਬੜੇ ਠਰੰਮੇ ਤੇ ਵਿਸਥਾਰ ਨਾਲ ਦੇ ਦਿੱਤਾ ਪ੍ਰੰਤੂ ਦੂਸਰੇ ਸਵਾਲ ਨੇ ਮੈਨੂੰ ਸ਼ਰਮ ਨਾਲ ਪਾਣੀ-ਪਾਣੀ ਕਰ ਦਿੱਤਾ ਉਨ੍ਹਾਂ ਸੁਹਿਰਦ ਸਰੋਤਿਆਂ ਦੇ ਤਾਂ ਸਰਹੰਦ ਦੀ ਦਾਸਤਾਨ ਦਾ ਵਰਨਣ ਸੁਣਕੇ ਹੀ ਹੰਝੂ ਵਹਿ ਤੁਰੇ ਸਨ, ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਦੱਸਦਾ, ਕਿ ਸਿੱਖ ਤਾਂ ਹੁਣ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ, ਵਿਆਹ ਸ਼ਾਦੀਆਂ ਵੀ ਕਰਨ ਲੱਗ ਪਏ ਹਨਇੱਕ ਪਾਸੇ ਸਾਹਿਬਜ਼ਾਦਿਆਂ ਦੇ ਨੀਹਾਂ ਵਿੱਚ ਚਿਣਨ ਦਾ ਸਮਾ ਆਉਂਦਾ ਹੈ ਦੂਸਰੇ ਪਾਸੇ ਬੈਂਡ-ਵਾਜੇ ਵੱਜਦੇ ਹਨ, ਬਰਾਤਾਂ ਢੁਕਦੀਆਂ ਹਨ, ਸ਼ਹਿਨਾਈਆਂ ਦੀ ਗੂੰਜ ਵਿੱਚ, ਕੁੜਮ ਮਿਲਣੀਆਂ ਕਰਦੇ ਹਨ, ਸਿੱਖ ਬਰਾਤੀ ਸ਼ਰਾਬਾਂ ਪੀ ਕੇ ਭੰਗੜੇ ਪਾਉਂਦੇ ਹਨ ਤੇ ਖਰਮਸਤੀਆਂ ਕਰਦੇ ਹਨ, ਮੈ ਕਿੰਝ ਦੱਸਦਾ! ਕਿ ਸ਼ਹੀਦੀ ਜੋੜ ਮੇਲੇ ਤੇ ਸਰਹੰਦ ਜੁੜਨ ਵਾਲੀ ਭੀੜ ਵਿੱਚ, ਅੱਧਿਆਂ ਨਾਲੋਂ ਵੱਧ ਤਾਂ ਸਿਰੋਂ ਨੰਗੇ ਹੁੰਦੇ ਹਨ ਤੇ ਆਪਣੇ ਆਪ ਨੂੰ  ਰੋਡੀ-ਭੋਡੀ ਸਾਧ-ਸੰਗਤ ਅਖਵਾਉਣ ਵਿੱਚ ਹੀ ਫ਼ਖ਼ਰ ਮਹਿਸੂਸ ਕਰਦੇ ਹਨਭਲਾ ਮੈਂ ਕਿੰਝ ਦੱਸਦਾ ਕਿ ਅੱਜ-ਕੱਲ੍ਹ ਤਾਂ ਸ਼ਹੀਦੀ ਜੋੜ ਮੇਲੇ ਤੇ ਲੰਗਰਾਂ ਵਿੱਚ ਲੱਡੂ-ਜਲੇਬੀਆਂ ਵੀ ਪੱਕਦੇ ਹਨ ਅਤੇ ਗੁਰੂ ਦੇ ਲਾਲਾਂ ਦੀਆਂ ਸ਼ਹੀਦੀਆਂ ਤੇਖ਼ਿਰਾਜ਼--ਅਕੀਦਤ ਭੇਟ ਕਰਨ ਆਏ ਤੀਰਥ ਯਾਤਰੀ, ਬੜੇ ਸਵਾਦ ਨਾਲ ਲੱਡੂ-ਜਲੇਬੀਆਂ ਛਕਦੇ ਹਨ ਮੈਂ ਕਿੰਝ ਦੱਸਦਾ ਕਿ ਸ਼ਹੀਦੀ ਜੋੜ ਮੇਲੇ ਤੇ ਪੁੱਜਣ ਵਾਲੀਆਂ ਸੰਗਤਾਂ ਲਈ, ਸੜਕਾਂ ਤੇ ਜਗ੍ਹਾ-ਜਗ੍ਹਾ ਲਗਾਏ ਜਾਂਦੇ ਲੰਗਰਾ ਵਿੱਚ, ਲੰਗਰ ਵਰਤਾਉਣ ਵਾਲੇ ਸਿੱਖ ਨੌਜਵਾਨਾ ਵਿੱਚ ਕੋਈ ਟਾਵਾਂ-ਟੱਲਾ ਹੀ ਕੇਸਧਾਰੀ ਹੁੰਦਾ ਹੈ ਬਾਕੀ ਸਿੱਖਾਂ ਦੀ ਅੱਧੀ ਨਾਲੋ ਵੱਧ ਨੌਂਜਵਾਨ ਪੀੜ੍ਹੀ ਹੁਣ ਰੋਡੀ-ਭੋਡੀ ਹੋ ਗਈ ਹੈਸ਼ਰਾਬ ਦੇ ਠੇਕੇ ਵੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰੇ ਦੇ ਇਰਦ-ਗਿਰਦ ਦੇ ਇਲਾਕੇ ਨੂੰ ਛੱਡ ਕੇ, ਸ਼ਰਾਬੀਆਂ ਦੀ ਸਹੂਲਤ ਅਤੇ ਸ਼ਰਾਬ ਦੇ ਠੇਕੇਦਾਰਾਂ ਦੀ ਆਮਦਨ ਦਾ ਧਿਆਨ ਰੱਖਦੇ ਹੋਏ, ਬਾਕੀ ਦੇ ਸਾਰੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਖੁਲ੍ਹੇ ਰੱਖੇ ਜਾਂਦੇ ਹਨਮੇਰੇ ਪਾਸ ਇਸ ਸਵਾਲ ਦਾ ਵੀ ਕੋਈ ਜਵਾਬ ਨਹੀਂ ਸੀ ਕਿ ਹਾਲੇ ਤੱਕ, ਸਿੱਖ ਕੌਮ ਨੇ ਇਹ ਤਹਿ ਹੀ ਨਹੀਂ ਕੀਤਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਜਿਊਂਦੇ ਚਿਣਨ ਦੀ ਪ੍ਰੀਕਿਿਰਆ ਤੋਂ ਸ਼ੁਰੂ ਹੋ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਦੇ ਸਮੇ ਦੇ ਦਰਮਿਆਨ, ਸਮੁੱਚੀ ਸਿੱਖ ਕੌਮ ਦਾ ਵਿਹਾਰਕ ਅਮਲ ਤੇ ਵਰਤਾਰੇ ਕੀ ਹੋਣੇ ਚਾਹੀਦੇ ਹਨ?

ਅਮਰੀਕਾ ਤੋਂ ਵਾਪਿਸ ਪਰਤਦਿਆਂ ਹੀ , ਮੈਂ ਸਭ ਤੋਂ ਪਹਿਲਾਂ ਇਹ ਦਰਦ, ਸਿੱਖ ਪੰਥ ਦੇ ਚੂੜਾਮਣਿ ਜਥੇਦਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਸਾਂਝਾ ਕੀਤਾ, ਉਨ੍ਹਾਂ ਨੇ ਮੇਰੀ ਸਾਰੀ ਗੱਲ ਬੜੀ ਗੰਭੀਰਤਾ ਨਾਲ ਸੁਣੀ ਤੇ ਸਿੱਟੇ-ਬੱਧ ਅਮਲੀ ਉਪਰਾਲੇ ਬੜੀ ਸੁਹਿਰਦਤਾ ਨਾਲ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ

ਗੁਰੂ ਜੀ ਦੇ ਸਮਕਾਲੀ ਭਾਈ ਦੁੱਨਾ ਸਿੰਘ ਹੰਡੂਰੀਆਂ ਦੀ ਅਪ੍ਰਕਾਸ਼ਿਤ ਕ੍ਰਿਤ, ‘ਕਥਾ ਗੁਰੂ ਜੀ ਕੇ ਸੁਤਨ ਕੀ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕਟਾਰ ਨਾਲ ਧੜ ਤੋਂ ਜੁਦਾ ਕਰਨ ਤੋਂ ਪਹਿਲਾਂ, ਜ਼ਾਲਮਾ ਨੇ ਉਨ੍ਹਾਂ ਮਾਸੂਮਾਂ ਨੂੰ, ਚਾਬਕਾਂ ਤੇ ਕੋਰੜੇ ਵੀ ਮਾਰੇ ਸਨ,

             “ਖਮਚੀ ਸਾਥ ਜੁ ਲਗੇ ਤਬੈ ਦੁਖ ਦੇਵਨੰ

             ਏਹ ਸੁ ਬਾਲਕ ਫੂਲ, ਧੂਪ ਨਹਿ ਖੇਵਨੰ

             ਤਬ ਮਲੇਰੀਏ ਕਹਯੋ; ‘ਜੜਾਂ ਤੁਮ ਜਾਂਹਿ ਹੀ

             ਇਹ ਮਸੂਮ ਹੈਂ ਬਾਲ ਦੁਖਾਵਹੁ ਨਾਹਿ ਹੀ

          (ਇਥੇ ਖਮਚੀ ਤੋਂ ਭਾਵ ਹੈ ਛਾਂਟਾ ਅਰਥਾਤ ਕੋਰੜਾ)

             “ਜਬ ਦੁਸ਼ਟੀਂ ਐਸੇ ਦੁਖ ਬਹੁਰੋ ਫੇਰ ਸੀਸ ਕਢਵਾਏ

             ਰਜ ਕੋ ਪਾਇ ਪੀਪਲਹ ਬਾਂਧੇ ਦੁਸ਼ਟ ਗੁਲੇਲੇ ਤੀਰ ਸੁ ਸਾਂਧੇ

(ਰਜ ਤੋਂ ਭਾਵ ਹੈ ਰੱਸਾ ਅਰਥਾਤ ਪਿਪਲ ਦੇ ਦਰੱਖਤ ਨਾਲ ਰੱਸਿਆਂ ਨਾਲ ਬੰਨ੍ਹ ਕੇ ਗੁਲੇਲ ਦੇ ਨਿਸ਼ਾਨੇ ਬਣਾ ਕੇ ਤਸੀਹੇ ਦਿੱਤੇ ਗਏ ਹਵਾਲੇ ਲਈ ਦੇਖੋ :ਹੱਥ ਲਿਖਤ ਖਰੜਾ ਨੰਬਰ 6045, ਸਿੱਖ ਰੈਫਰੈਂਸ ਲਾਇਬਰੇਰੀ, ਸ੍ਰੀ ਅੰਮ੍ਰਿਤਸਰ)

ਗੁਰੂ ਕੀਆ ਸਾਖੀਆਂ ਅਨੁਸਾਰ ਭਾਈ ਦੁੱਨਾ ਸਿੰਘ ਹੰਡੁਰੀਆ ਅਤੇ ਉਨ੍ਹਾਂ ਦੀ ਪਤਨੀ ਸੁਭਿਖੀ ਬਤੌਰ ਦਾਸ ਤੇ ਦਾਸੀ, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸੰਗ, ਦਸਮ ਪਾਤਸ਼ਾਹ ਨੇ ਕਿਲਾ ਅਨੰਦਗੜ੍ਹ ਤੋਂ ਰਵਾਨਾ ਕੀਤੇ ਸਨ ਅਤੇ ਸਿਰਸਾ ਨਦੀ ਵੀ ਇਨ੍ਹਾਂ ਨੇ ਇਕੱਠਿਆਂ ਹੀ ਪਾਰ ਕੀਤੀ ਸੀ ਕੁੰਮੇ ਮਾਸ਼ਕੀ ਦੇ ਘਰ ਰਾਤ ਬਿਤਾਉਣ ਸਮੇਂ ਵੀ, ਭਾਈ ਦੁੱਨਾ ਸਿੰਘ ਹੰਡੂਰੀਆਂ ਮਾਤਾ ਜੀ ਦੇ ਨਾਲ ਹੀ ਸਨ ਇਸ ਲਈ ਅਸੀਂ ਭਾਈ ਦੁੱਨਾ ਸਿੰਘ ਹੰਡੂਰੀਆ ਦੀ ਕ੍ਰਿਤਕਥਾ ਗੁਰੂ ਜੀ ਕੇ ਸੁਤਨ ਕੀ ਵਿੱਚ ਦਿੱਤੇ ਗਏ ਬ੍ਰਿਤਾਂਤ ਨੂੰ ਵਧੇਰੇ ਪ੍ਰਮਾਣਿਕ ਤੇ ਭਰੋਸੇਯੋਗ ਮੰਨਦੇ ਹਾਂ  

ਇੱਥੇ ਇਹ ਜ਼ਿਕਰ ਕਰਨਾ ਵੀ ਅਜ਼ਹਦ ਜ਼ਰੂਰੀ ਹੈ ਕਿ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਨੇ, ਨਾਂ ਸਿਰਫ਼ ਹਾਅ ਦਾ ਨਾਹਰਾ ਹੀ ਮਾਰਿਆ, ਸਗੋਂ ਉਸਨੇ ਮਾਸੂਮ ਸਾਹਿਬਜ਼ਾਦਿਆਂ ਤੇ ਜ਼ੁਲਮ ਰੋਕਣ ਲਈ ਬੜੇ ਲਹੂਰ ਅਤੇ ਤਰਲੇ ਵੀ ਲਏ, ਲਾਹਨਤਾਂ ਵੀ ਪਾਈਆਂ ਪਰ ਜ਼ਾਲਮ ਵਜ਼ੀਰ ਖਾਂ ਨੇ ਉਸਦੀ ਇੱਕ ਨਾਂ ਸੁਣੀਸਰਹੰਦ ਦੀ ਤਵਾਰੀਖ਼ ਦਾ ਜ਼ਿਕਰ ਕਰਦਿਆਂ ਇਹ ਬੜੇ ਅਦਬ ਨਾਲ ਕਹਿਣਾ ਬਣਦਾ ਹੈ ਕਿ ਸਿੱਖ ਕੌਮ ਦੇ ਇਤਿਹਾਸ ਦੇ ਅਜਿਹੇ ਨਾਜ਼ੁਕ ਅਤੇ ਭਿਆਨਕ ਮਰਹਲੇ ਤੇ ਨਵਾਬ ਸ਼ੇਰ ਮੁਹੰਮਦ ਖਾਨ, ਮਾਲੇਰਕੋਟਲਾ ਵੱਲੋਂ ਨਿਭਾਈ ਗਈ, ਵਿਸ਼ੇਸ਼ ਤਵਾਰੀਖੀ ਭੂਮਿਕਾ ਲਈ, ਸਿੱਖ ਕੌਮ ਹਮੇਸ਼ਾ ਉਨ੍ਹਾਂ ਦੀ ਆਭਾਰੀ ਤੇ ਅਹਿਸਾਨਮੰਦ ਰਹੇਗੀ

ਭਾਵੇਂ ਸਮੁੱਚੀ ਸਿੱਖ ਕੌਮ ਦੇ ਅਮਲਾ ਵਿੱਚ, ਇਨ੍ਹਾਂ ਦਰਦਨਾਕ ਪਲਾਂ ਨੂੰ, ਸ਼ਰਧਾ ਅਤੇ ਅਕੀਦਤ ਨਾਲ ਨਿਯਮਤ ਕਰਨਾ, ਨਿਸ਼ਚੇ ਹੀ, ਸਿੱਖ ਤਖ਼ਤਾਂ ਦੇ ਸਤਿਕਾਰ ਯੋਗ ਜਥੇਦਾਰ ਸਾਹਿਬਾਨ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁੱਢਲੀ ਜ਼ਿਮੇਵਾਰੀ ਬਣਦੀ ਹੈ, ਪ੍ਰੰਤੂ ਫ਼ੇਰ ਵੀ, ਮੈਂ ਇਸ ਨਿਬੰਧ ਰਾਹੀਂ ਸਮੁੱਚੀ ਸਿੱਖ ਕੌਮ, ਸਿੱਖ ਤਖ਼ਤਾਂ ਦੇ ਜੱਥੇਦਾਰ ਸਾਹਿਬਾਨ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮਨੇਜਮੈਂਟ ਕਮੇਟੀ, ਸਿੱਖ ਸੰਤਾਂ-ਮਹਾਂਪੁਰਖਾਂ, ਸਿੰਘ ਸਭਾਵਾਂ, ਦੇਸ-ਪ੍ਰਦੇਸ ਦੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਖਾਲਸਾ ਕਾਲਜਾਂ ਅਤੇ ਖਾਲਸਾ ਸਕੂਲਾਂ ਦੇ ਸਮੂਹ ਵਿਿਦਆਰਥੀਆਂ, ਪ੍ਰਬੰਧਕਾਂ ਅਤੇ ਮੱੁਖੀਆਂ, ਸਮੁਹ ਸਿੱਖ ਪ੍ਰੀਵਾਰਾਂ ਅਤੇ ਸਿੱਖ-ਪੰਥ ਦੇ ਦਰਦਮੰਦਾ ਪਾਸ ਇੱਕ ਤਰਲਾ ਕਰਦਾ ਹਾਂ, ਕਿ ਗੰਭੀਰਤਾ ਨਾਲ ਸੋਚੋ ਕਿ ਵਿਸ਼ਵ ਭਰ ਦੇ ਈਸਾਈਅਤ ਨੂੰ ਮੰਨਣ ਵਾਲੇ ਪੈਰੋਕਾਰਾਂ ਨੂੰ ਤਾਂ 2022 ਸਾਲ ਬਾਦ ਵੀ ਸਲੀਬ ਤੇ ਟੰਗੇ ਪ੍ਰਭੂ ਯਸੂਹ ਮਸੀਹ ਨਜ਼ਰ ਆਉਂਦੇ ਹਨ ਅਤੇ ਸਲੀਬਕਸ਼ੀ ਤੋ ਬਾਅਦ ਈਸਾ ਮਸੀਹ ਦੇ ਹੱਥਾਂ ਅਤੇ ਪੈਰਾਂ ਵਿੱਚ ਗੱਡੀਆਂ ਮੇਖਾਂ ਦੇ ਜ਼ਖ਼ਮਾਚੋਂ ਸਿੰਮਦੇ ਖ਼ੂਨ ਅਤੇ ਉਸਦੀ ਪੀੜਾ ਦਾ ਗਹਿਰਾ ਅਹਿਸਾਸ ਹੋ ਰਿਹਾ ਹੈ, ਇਸੇ ਤਰ੍ਹਾਂ ਇਸਲਾਮ ਦੇ ਪੈਰੋਕਾਰਾਂ  ਨੂੰ 1342 ਸਾਲ ਬਾਦ ਵੀਕਰਬਲਾ ਦਾ ਕਹਿਰ ਯਾਦ ਹੈ, ਹਰ ਇੱਕ ਮੁਸਲਮਾਨ ਜੋ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਵਿੱਚ ਅਕੀਦਤ ਰੱਖਣ ਵਾਲਾ ਹੈ, ਉਹ ਮੁਹੱਰਮ ਦੇ ਸਮੇਂ, ਆਪਣੀ ਹਯਾਤੀ ਨੂੰ ਕਰਬਲਾ ਦੀ ਪੀੜਾ ਵਿੱਚ ਗੁੰੰਮ ਕਰ ਲੈਂਦਾ ਹੈ ਅਤੇ ਆਪਣੇ ਪੈਗੰਬਰ ਦੀ ਵੇਦਨਾ ਨਾਲ ਇੱਕਸੁਰ ਹੋ ਜਾਂਦਾ ਹੈ

ਦੁੱਖ ਇਸ ਗੱਲ ਦਾ ਹੈ ਕਿ ਸਿੱਖ ਕੌਮ ਨੂੰ 318 ਸਾਲਾਂ ਦੇ ਸਮੇ ਅੰਦਰ ਹੀ, ਸਿੱਖੀ ਸਿਦਕ ਦੀ ਸ਼ਾਨ ਤੇ ਆਬਰੂ ਲਈ, ਜਿਊਂਦੇ  ਕੰਧਾਂ ਵਿੱਚ ਚਿਣੇ ਜਾਣ ਦੇ, ਅਨੇਕਾ ਤਸੀਹੇ ਤੇ ਕਸ਼ਟ ਸਾਹਾਰਦੇ  ਸ਼ਹੀਦ ਹੋਏ, ਦਸਮੇਸ਼ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਸੂਮ ਸਾਹਿਜ਼ਾਦਿਆਂ ਦੀ ਦਰਦਨਾਕ ਸ਼ਹੀਦੀ ਕਿਉਂ ਵਿਸਰ ਗਈ ਹੈ? ਇਹ ਸਮੱੁਚੀ ਸਿੱਖ ਕੌਮ ਲਈ, ਆਪਣੇ ਸਵੈ ਅੰਦਰ ਝਾਤੀ ਮਾਰ ਕੇ, ਗੰਭੀਰ ਸਮੀਖਿਆ ਕਰਨ ਦਾ ਸਮਾ ਹੈਕੌਮਾ ਦੇ ਇਤਿਹਾਸ ਵਿੱਚ ਅਜੇਹਾ ਸਮਾ ਕਦੇ-ਕਦੇ ਆਉਂਦਾ ਹੈ ਜਦੋਂ ਕੌਮਾਂ, ਆਪਣੇ ਬੀਤ ਚੁੱਕੇ ਆਪੇ ਦਾ ਨਿਰੀਖਣ ਕਰਦੀਆਂ ਹਨ ਅਤੇ ਆਉਂਣ ਵਾਲੇ ਸਮੇ ਲਈ ਸਜੱਗ ਹੁੰਦੀਆਂ ਹਨ

ਆਓ ਸਾਰੇ ਪ੍ਰਣ ਕਰੀਏ ਕਿ 13 ਪੋਹ ਅਰਥਾਤ 27 ਦਸੰਬਰ ਨੂੰ ਸਵੇਰ ਦੇ ਠੀਕ 10 ਵਜੇ ਤੋਂ 11 ਬਜੇ ਤੱਕ, ਇੱਕ ਘੰਟਾ, ਹਰ ਸਿੱਖ, ਭਾਵੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਵੇ, ਤੇ ਕਿਸੇ ਵੀ ਵਰਤਾਰੇ ਵਿੱਚ ਮਸਰੂਫ਼ ਕਿਉਂ ਨਾ ਹੋਵੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਜੁੜ ਕੇ, ਸਤਿਨਾਮ ਵਾਹਿਗੁਰੂ ਦਾ ਜਾਪ ਕਰੇਜ਼ਰਾ ਸੋਚੋ! ਜਦੋ ਸਾਡੇ ਕਿਸੇ ਬੱਚੇ ਦੇ ਜ਼ਰਾ ਜਿੰਨੀ ਸੱਟ ਲੱਗ ਜਾਂਦੀ ਹੈ ਤਾ ਸਾਡੇ ਮੰੂਹੋਂ ਆਪਮੁਹਾਰੇ ਹੀ ਨਿਕਲ਼ ਜਾਂਦਾ ਹੈ, ‘ਹੇ ਵਾਹਿਗੁਰੂ! ਰਹਿਮ ਕਰੋ, ਕ੍ਰਿਪਾ ਕਰੋ

ਕੀ ਅਸੀਂ ਹਰ ਸਾਲ ਇਹ ਥੋੜਾ ਜਿਹਾ ਸਮਾਂ ਕੱਢ, ਨਿਵੇਕਲੇ ਬੈਠ ਕੇ, ਆਂਪਣੇ ਗੁਰੂ ਅਤੇ ਮਾਸੂਮ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਮਰਪਤ ਹੋ ਕੇ, ‘ਸਤਿਨਾਮ ਵਾਹਿਗੁਰੂ ਦਾ ਜਾਪ ਨਹੀਂ ਕਰ ਸਕਦੇ, ਜਿਨ੍ਹਾਂ ਨੇ ਧਰਮ ਅਤੇ ਸਿੱਖੀ ਸਿਦਕ ਦੀ ਰੱਖਿਆ ਲਈ ਆਪਣੇ ਜੀਵਨ      ਬਲੀਦਾਨ ਕਰ ਦਿੱਤੇ,ਖਾਸ ਕਰਕੇ, ਗੁਰਦੁਆਰਾ ਫਤਿਹਗੜ੍ਹ ਸਾਹਿਬ (ਸਰਹੰਦ) ਵਿਖੇ, ਸ਼ਹੀਦੀ ਜੋੜ-ਮੇਲ ਸਮੇ ਸ਼ਰਧਾ ਨਾਲ ਪੁੱਜੀ ਸਮੂਹ ਸਿੱਖ ਸੰਗਤ ਤਾਂ, ਇਸ ਨਿਸਚਿਤ ਸਮੇ ਤੇ ਆਪਣੀ-ਆਪਣੀ ਜਗ੍ਹਾ ਬੈਠਕੇ, ਇਸ ਇੱਕ ਘੰਟੇ ਲਈ ਬੰਦਗੀ ਵਿੱਚ ਜੁੜ ਜਾਵੇ, ਇਸ ਇੱਕ ਘੰਟੇ ਲਈ ਤਾਂ ਇੰਝ ਜਾਪੇ ਜਿਵੇਂ ਸਮੁੱਚਾ ਜਨਜੀਵਨ ਹੀ ਇੱਕ ਵਿਸ਼ੇਸ਼ ਠਹਿਰਾਓ ਤੇ ਖ਼ਮੋਸ਼ੀ ਦੀ ਅਵਸਥਾ ਵਿੱਚਮਾਸੂਮ ਸਾਹਿਬਜ਼ਾਦਿਆਂ ਦੀ ਦਰਦ ਭਰੀ ਸ਼ਹਾਦਤ ਦੀ ਯਾਦ ਵਿੱਚ ਜੁੜ ਗਿਆ ਹੈ

ਇੰਝ ਕਰਨ ਨਾਲ, ਆਪਣੇ ਸ਼ਹੀਦਾਂ ਪ੍ਰਤੀ ਵਫ਼ਾ ਪਾਲਣ ਵਾਲੀਅਕੀਦਤਮੰਦ ਸਿੱਖ ਸੰਗਤ ਦੇ ਜੀਵਨ ਵਿੱਚ ਇੱਕ ਨਵੀਂ ਪਰਵਰਿਤੀ ਦਾ ਆਲਮ ਪ੍ਰਵੇਸ਼ ਕਰੇਗਾ ਤੇ ਅਸੀਂ ਆਪਣੇ-ਆਪ ਨੂੰ, ਦਸਮ ਪਾਤਸ਼ਾਹ ਹਜ਼ੂਰ ਦੀ ਕਿਰਪਾ ਦੇ ਅਨੂਠੇ ਆਵੇਸ਼ ਵਿੱਚ ਪਰਿਵਰਤਿਤ ਮਹਿਸੂਸ ਕਰਾਂਗੇ

ਕਿੰਨਾ ਮਾਣ ਸੀ ਦਸਮ ਪਾਤਸ਼ਾਹਿ ਹਜ਼ੂਰ ਨੂੰ ਆਪਣੇ ਸਿੱਖਾਂ ਅਤੇ ਗੁਰੂ ਖਾਲਸੇ ਤੇ, ਜਦੋ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋ ਬਾਅਦ ਵੀ ਗੁਰੂ ਜੀ ਨੇ ਬੜੇ ਫ਼ਖ਼ਰ ਨਾਲ ਫ਼ੁਰਮਾਇਆ ਸੀ,

                ਇਨ ਪੁਤ੍ਰਨ ਕੇ ਸੀਸ ਪੈ, ਵਾਰ ਦੀਏ ਸੁਤ ਚਾਰ

                ਚਾਰ ਮੂਏ ਤੋ ਕਿਆ ਭਯਾ, ਜੀਵਤ ਕਈ ਹਜ਼ਾਰ

ਜ਼ਰਾ ਕੁ ਸੋਚੋ ! ਕਿੰਨਾ ਮਾਣ ਸੀ, ਦਸਮ ਪਾਤਸ਼ਾਹ ਹਜ਼ੂਰ ਨੂੰ ਆਪਣੇ ਸਿੱਖਾਂ ਉੱਤੇ ਤੇ ਆਪਣੇ ਹੱਥੀ ਸਿਰਜੇ ਖਾਲਸੇ ਉੱਤੇ, ਜਦੋਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ, ਗੁਰੂ ਜੀ ਨੇ ਔਰੰਗਜ਼ੇਬ ਨੂੰ ਭੇਜੇਜ਼ਫ਼ਰਨਾਮੇ ਵਿੱਚ ਬੜੇ ਫ਼ਖਰ ਨਾਲ ਫ਼ੁਰਮਾਇਆ ਸੀ:

ਚਿਹਾ ਸ਼ੁਦ ਕਿ ਚੰੂ ਬੱਚਗਾ ਕੁਸ਼ਤਹ ਚਾਰ ਕਿ ਬਾਕੀ ਬਮਾਂਦਸਤ ਪੇਚੀਦਹ ਮਾਰ

(ਗੁਰੂ ਦਸਮ ਪਾਤਸ਼ਾਹ, ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਵਾਲਾ ਦੇ ਕੇ ਔਰੰਗਜ਼ੇਬ ਨੂੰ ਆਖਦੇ ਹਨ ਕਿਹੇ ਔਰੰਗਜ਼ੇਬ ! ਤੂੰ ਇਹ ਨਾ ਸਮਝ ਬੈਠੀਂ ਕਿ ਮੇਰੇ ਚਾਰੇ ਪੁੱਤਰ ਚਲੇ ਗਏ ਅਜੇ ਕੁੰਡਲੀਦਾਰ , ਭਾਵਮੇਰਾ ਖਾਲਸਾ ਤਾਂ ਮੌਜੂਦ ਹੈ)

ਚਿ ਮਰਦੀ ਕਿ ਅਖਗਰ ਖ਼ਮੋਸ਼ਾਂ ਕੁਨੀ ਕਿ ਆਤਿਸ਼ ਦਮਾਂ ਰਾ ਫ਼ਰੋਜ਼ਾਂ ਕੁਨੀ

(ਹੇ ਔਰੰਗਜ਼ੇਬ! ਚਾਰ ਚੰਗਿਆੜੇ ਬੁਝਾ ਕੇ ਇਹ ਨਾ ਸਮਝ ਬੈਠੀ ਕਿ ਤੇਰੇ ਤੌਖਲੇ ਖ਼ਤਮ ਹੋ ਗਏ ਹਨ ਅੱਖਾਂ ਤੋਂ ਪਰਦਾ ਲਾਹ ਕੇ ਵੇਖ, ਇਨ੍ਹਾਂ ਚੰਗਆੜਿਆਂ ਦੀ ਅੱਗ ਨੇ ਤਾਂ ਭਾਂਬੜਾਂ ਦਾ ਰੂਪ ਧਾਰਨ ਕਰਨਾ ਹੈ)

ਕਿਸੇ ਸ਼ਾਇਰ ਨੇ ਮਾਸੂਮ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦਿਆਂ ਠੀਕ ਹੀ ਆਖਿਆ ਹੈ:

              “ਜਿਨ ਕਾ ਮੂੰਹ ਸੂੰਘਨੇ ਸੇ ਦੂਧ ਕੀ ਬੂ ਆਤੀ ਥੀ,

                                   ਵਹੀ ਮਾਸੂਮ ਮੇਰੀ ਕੌਮ ਕੇ ਰਾਹਬਰ ਠਹਿਰੇ

 

 

 

 

   

 

BACK


©Copyright Institute of Sikh Studies, 2023, All rights reserved.